FacebookTwitterg+Mail

ਜੇਲ ਹੋਣ ਤੋਂ ਬਾਅਦ ਬਲਾਤਕਾਰੀ ਬਾਬੇ ਦੀਆਂ ਸੋਸ਼ਲ ਮੀਡੀਆ 'ਤੇ ਇੰਝ ਉੱਡੀਆਂ ਧੱਜੀਆਂ, ਪੜ੍ਹੋ ਫਨੀ ਟਵੀਟਸ

ram rahim funny tweets
28 August, 2017 08:01:25 PM

ਮੁੰਬਈ— ਡੇਰਾ ਸੱਚਾ ਸੌਦਾ ਦੇ ਮੁਖੀ ਰਾਮ ਰਹੀਮ ਨੂੰ ਸੀ. ਬੀ. ਆਈ. ਦੀ ਵਿਸ਼ੇਸ਼ ਅਦਾਲਤ ਨੇ ਸੋਮਵਾਰ ਨੂੰ 15 ਸਾਲ ਪੁਰਾਣੇ ਰੇਪ ਕੇਸ 'ਚ 20 ਸਾਲ ਦੀ ਸਜ਼ਾ ਸੁਣਾਈ ਹੈ। ਇਸ ਸਜ਼ਾ ਦੇ ਐਲਾਨ ਦੇ ਨਾਲ ਸੋਸ਼ਲ ਮੀਡੀਆ 'ਤੇ ਅਦਾਲਤ ਦੇ ਇਸ ਫੈਸਲੇ 'ਤੇ ਲੋਕਾਂ ਦੀ ਖੁਸ਼ੀ ਸਾਫ ਤੌਰ 'ਤੇ ਦੇਖੀ ਜਾ ਸਕਦੀ ਹੈ। ਸੋਸ਼ਲ ਮੀਡੀਆ 'ਤੇ ਨਾ ਸਿਰਫ ਇਸ ਫੈਸਲੇ ਨੂੰ ਸਰਾਹਿਆ ਜਾ ਰਿਹਾ ਹੈ, ਸਗੋਂ ਰਾਮ ਰਹੀਮ ਨੂੰ ਲੈ ਕੇ ਕਈ ਤਰ੍ਹਾਂ ਦੇ ਚੁਟਕਲੇ ਵੀ ਪੋਸਟ ਕੀਤੇ ਜਾ ਰਹੇ ਹਨ। ਆਓ ਦੇਖਦੇ ਹਾਂ ਰਾਮ ਰਹੀਮ ਨੂੰ ਲੈ ਕੇ ਆਏ ਅਦਾਲਤ ਦੇ ਫੈਸਲੇ 'ਤੇ ਕਿਵੇਂ ਲਈ ਜਾ ਰਹੀ ਹੈ ਚੁਟਕੀ—
ਅਕਸਰ ਆਪਣੇ ਟਵੀਟਸ ਕਾਰਨ ਵਿਵਾਦਾਂ 'ਚ ਰਹਿਣ ਵਾਲੇ ਕੇ. ਆਰ. ਕੇ. ਨੇ ਇਸ ਫੈਸਲੇ 'ਤੇ ਇਕ ਤੋਂ ਬਾਅਦ ਇਕ ਟਵੀਟ ਕੀਤੇ ਹਨ। ਟਵੀਟ 'ਚ ਉਨ੍ਹਾਂ ਲਿਖਿਆ, 'ਮੈਨੂੰ ਲੱਗਦਾ ਹੈ ਕਿ ਸੀ. ਬੀ. ਆਈ. ਜੱਜ ਨੇ ਜ਼ਰੂਰ ਰਾਮ ਰਹੀਮ ਦੀ ਕੋਈ ਫਿਲਮ ਦੇਖੀ ਹੋਵੇਗੀ, ਜਿਸ ਨੂੰ ਦੇਖ ਕੇ ਉਹ ਇੰਨੇ ਦੁਖੀ ਹੋ ਗਏ ਕਿ ਉਨ੍ਹਾਂ ਨੇ ਫੈਸਲਾ ਕਰ ਲਿਆ ਕਿ ਇਸ ਨੂੰ ਤਾਂ ਮੈਂ ਜੇਲ ਭੇਜ ਕੇ ਰਹਾਂਗਾ ਤੇ ਅੱਜ ਉਹੀ ਹੋਇਆ।'

ਕੇ. ਆਰ. ਕੇ. ਨੇ ਆਪਣੇ ਅਗਲੇ ਟਵੀਟ 'ਚ ਲਿਖਿਆ, 'ਵਧਾਈ ਹੋ ਸਾਰੇ ਲੋਕਾਂ ਨੂੰ ਜੋ ਹੁਣ 2027 ਤਕ ਭਿਆਨਕ 'ਐੱਮ. ਐੱਸ. ਜੀ.' ਸੀਰੀਜ਼ ਦੀਆਂ ਫਿਲਮਾਂ ਦੇਖਣ ਤੋਂ ਬਚ ਗਏ ਕਿਉਂਕਿ ਇਨ੍ਹਾਂ ਫਿਲਮਾਂ ਦਾ ਸਟਾਰ ਰਾਮ ਰਹੀਮ ਹੁਣ ਜੇਲ ਚਲਾ ਗਿਆ ਹੈ।

ਇਸ ਤੋਂ ਇਲਾਵਾ ਵੀ ਕਈ ਲੋਕਾਂ ਨੇ ਰਾਮ ਰਹੀਮ ਨਾਲ ਸਬੰਧਤ ਚੁਟਕਲੇ ਭਰੇ ਟਵੀਟਸ ਕੀਤੇ ਹਨ।

ਦੱਸਣਯੋਗ ਹੈ ਕਿ ਰਾਮ ਰਹੀਮ ਨੂੰ ਧਾਰਾ 376, 506 ਤੇ 511 ਦੇ ਤਹਿਤ ਸਜ਼ਾ ਸੁਣਾਈ ਗਈ ਹੈ। ਰਾਮ ਰਹੀਮ ਨੂੰ 25 ਅਗਸਤ ਨੂੰ ਹੀ ਦੋਸ਼ੀ ਠਹਿਰਾ ਦਿੱਤਾ ਗਿਆ ਸੀ ਪਰ ਉਨ੍ਹਾਂ ਨੂੰ ਸਜ਼ਾ ਸੋਮਵਾਰ ਨੂੰ ਸੁਣਾਈ ਗਈ ਹੈ।


Tags: Gurmeet Ram Rahim Twitter CBI Court Jail Tweets