FacebookTwitterg+Mail

ਕੀ ਹੁਣ ਰਣਦੀਪ ਹੁੱਡਾ ਹੋ ਰਹੇ ਨੇ ਭਾਜਪਾ 'ਚ ਸ਼ਾਮਲ, ਸਾਹਮਣੇ ਆਈ ਤਸਵੀਰ

randeep hooda and cm manohar lal khattar
09 July, 2019 02:08:37 PM

ਨਵੀਂ ਦਿੱਲੀ (ਬਿਊਰੋ) — ਹਰਿਆਣਾ 'ਚ ਇਸ ਸਾਲ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਹਨ। ਚੋਣਾਂ ਨੂੰ ਧਿਆਨ 'ਚ ਰੱਖਦੇ ਹੋਏ ਸੂਬੇ 'ਚ ਹਰ ਗਤੀਵਿਧੀ ਨੂੰ ਰਾਜਨੀਤਿਕ ਚਸ਼ਮੇ ਨਾਲ ਦੇਖਿਆ ਜਾ ਰਿਹਾ ਹੈ। ਬਾਲੀਵੁੱਡ ਅਦਾਕਾਰਾ ਤੇ ਹਰਿਆਣਵੀ ਡਾਂਸਰ ਸਪਨਾ ਚੌਧਰੀ ਦੇ ਰਾਜਨੀਤਿਕ ਅਖਾੜੇ 'ਚ ਕਦਮ ਰੱਖਣ ਤੋਂ ਬਾਅਦ ਹੁਣ ਬਾਲੀਵੁੱਡ ਐਕਟਰ ਰਣਦੀਪ ਹੁੱਡਾ ਦੇ ਵੀ ਰਾਜਨੀਤੀ 'ਚ ਆਉਣ ਦੀ ਚਰਚਾ ਛਿੜ ਚੁੱਕੀ ਹੈ। ਦਰਅਸਲ, ਇਸ ਚਰਚਾ ਦੀ ਵੀ ਵਜ੍ਹਾ ਹੈ ਰਣਦੀਪ ਹੁੱਡਾ ਦਾ ਹਰਿਆਣਾ 'ਚ ਕੁਝ ਜ਼ਿਆਦਾ ਹੀ ਰੁੱਝੇ ਹੋਣਾ। ਉਨ੍ਹਾਂ ਨੇ ਰਾਜ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨਾਲ ਮੁਲਾਕਾਤ ਵੀ ਕੀਤੀ ਹੈ। ਕਿਹਾ ਜਾ ਰਿਹਾ ਹੈ ਕਿ ਸਪਨਾ ਚੌਧਰੀ ਤੋਂ ਬਾਅਦ ਇਹ ਐਕਟਰ ਜਨਤਾ ਪਾਰਟੀ 'ਚ ਸ਼ਾਮਲ ਹੋ ਸਕਦਾ ਹੈ।

ਰਣਦੀਪ ਹੁੱਡਾ ਨੇ ਸੀ. ਐੱਮ. ਮਨੋਹਰ ਲਾਲ ਖੱਟੜ ਨਾਲ ਮੁਲਾਕਾਤ ਦੀ ਤਸਵੀਰ ਵੀ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ। ਐਕਟਰ ਨੇ ਨਾ ਸਿਰਫ ਤਸਵੀਰ ਸ਼ੇਅਰ ਕੀਤੀ ਸਗੋਂ ਖੱਟੜ ਦੇ ਕੰਮ ਦੀ ਤਾਰੀਫ ਵੀ ਕੀਤੀ। ਤਸਵੀਰ ਦੇ ਨਾਲ ਰਣਦੀਪ ਹੁੱਡਾ ਨੇ ਲਿਖਿਆ, ''ਹਰਿਆਣਾ ਦੇ ਮੁੱਖ ਮੰਤਰੀ ਮਾਨਯੋਗ ਮਨੋਹਰ ਲਾਲ ਖੱਟੜ ਸਾਹਿਬ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਵਧਾਈਆਂ ਵੀ ਦਿੱਤੀਆਂ, ਉਨ੍ਹਾਂ ਰਿਫਾਰਮਸ ਲਈ ਜੋ ਉਹ ਸਾਰੇ ਸੈਕਟਰਸ 'ਚ ਲੈ ਕੇ ਆਏ, ਜਿਸ ਪੱਧਰ ਦੀ ਪਾਰਦਸ਼ਿਤਾ ਉਨ੍ਹਾਂ ਦੀ ਸਰਕਾਰ 'ਚ ਹੈ, ਉਹ ਕਾਬਿਲ-ਏ-ਤਾਰੀਫ ਹੈ।''

 

ਰਣਦੀਪ ਹੁੱਡਾ ਨੇ ਇਹ ਵੀ ਲਿਖਿਆ, ''ਜਿਸ ਤਰ੍ਹਾਂ ਦੀ ਮਦਦ ਦੀ ਜ਼ਰੂਰਤ ਹੈ, ਮੈਂ ਆਪਣੀ ਹੋਮ ਸਟੇਟ ਹਰਿਆਣਾ ਲਈ ਕੀਤੀ ਹੈ।' ਜ਼ਾਹਿਰ ਹੈ ਕਿ ਹਰਿਆਣਾ ਭਾਜਪਾ ਲਈ ਇਕ ਮਹੱਤਵਪੂਰਨ ਰਾਜ ਹੈ। ਭਾਜਪਾ ਦੋਬਾਰਾ ਰਾਜ ਦੀ ਸੱਤਾ ਪਾਉਣ ਦੀ ਕੋਸ਼ਿਸ਼ 'ਚ ਹੈ। ਜਾਟ ਬਹੁਲ ਰਾਜ 'ਚ ਰਣਦੀਪ ਹੁੱਡਾ ਦੀ ਮਦਦ ਪਾਰਟੀ ਲਈ ਫਾਇਦੇਮੰਦ ਸਾਬਿਤ ਹੋਵੇਗਾ। ਉਂਝ ਵੀ ਲੋਕ ਸਭਾ ਚੋਣਾਂ 'ਚ ਜਾਟ ਬਹੁਲ ਇਲਾਕਿਆਂ 'ਚ ਭਾਜਪਾ ਨੂੰ ਸਪੋਰਟ ਮਿਲਿਆ ਹੈ। ਰਣਦੀਪ ਹੁੱਡਾ ਜਾਟ ਕਮਿਊਨਿਟੀ ਤੋਂ ਆਉਂਦੇ ਹਨ। ਭਾਜਪਾ ਲਈ ਰਣਦੀਪ ਹੁੱਡਾ ਦਾ ਸਾਥ ਰਾਜਨੀਤਿਕ ਰੂਪ ਤੋਂ ਮਹੱਤਵਪੂਰਨ ਹੋ ਸਕਦਾ ਹੈ।

ਹਾਲਾਂਕਿ ਇਹ ਹਾਲੇ ਅੰਦਾਜ਼ੇ ਲਾਏ ਜਾ ਰਹੇ ਹਨ ਕਿਉਂਕਿ ਨਾ ਤਾਂ ਭਾਜਪਾ ਤੇ ਨਾ ਹੀ ਐਕਟਰ ਵਲੋਂ ਇਸ ਬਾਰੇ ਕੁਝ ਕਿਹਾ ਗਿਆ ਹੈ। ਉਂਝ ਹਾਲ ਹੀ 'ਚ ਹੋਈਆਂ ਲੋਕ ਸਭਾ ਚੋਣਾਂ ਨੂੰ ਦੇਖੀਏ ਤਾਂ ਭਾਜਪਾ ਨੇ ਫਿਲਮ ਸਟਾਰਸ ਨੂੰ ਪਾਰਟੀ 'ਚ ਸ਼ਾਮਲ ਕੀਤਾ ਅਤੇ ਉਸ ਨੂੰ ਟਿਕਟ ਵੀ ਦਿੱਤੀ। ਭਾਜਪਾ ਦਾ ਇਹ ਫਾਰਮੂਲਾ ਸਫਲ ਨਜ਼ਰ ਆਇਆ। ਜ਼ਿਆਦਾਤਰ ਫਿਲਮੀ ਸਿਤਾਰੇ ਆਪਣੀਆਂ ਚੋਣਾਂ ਜਿੱਤਣ 'ਚ ਸਫਲ ਰਹੇ, ਨਾਲ ਹੀ ਉਨ੍ਹਾਂ ਨੇ ਪਾਰਟੀ ਦੇ ਪੱਖ 'ਚ ਪ੍ਰਚਾਰ ਕਰਕੇ ਮਾਹੌਲ ਵੀ ਬਣਾਇਆ। ਹੁਣ ਦੇਖਣਾ ਹੋਵੇਗਾ ਕਿ ਸਪਨਾ ਚੌਧਰੀ ਤੋਂ ਬਾਅਦ ਹਰਿਆਣਾ 'ਚ ਕਿਹੜੇ-ਕਿਹੜੇ ਫਿਲਮੀ ਸਿਤਾਰੇ ਰਾਜਨੀਤਿਕ ਪਿਚ 'ਤੇ ਉਤਾਰਦੇ ਹਨ। 
 


Tags: Randeep HoodaBJPDelhiCM Manohar Lal KhattarHaryanaSapna Choudhary

Edited By

Sunita

Sunita is News Editor at Jagbani.