FacebookTwitterg+Mail

ਸੋਕੇ ਦੀ ਮਾਰ ਝੇਲ ਰਹੇ ਪਿੰਡ 'ਚ ਲੋਕਾਂ ਦੀ ਪਿਆਸ ਬੁਝਾਉਣ ਪਹੁੰਚੇ ਰਣਦੀਪ ਹੁੱਡਾ

randeep hooda khalsa aid
13 June, 2019 11:54:06 PM

ਮਹਾਰਾਸ਼ਟਰ: ਦੇਸ਼ 'ਚ ਜਿਥੇ ਗਰਮੀ ਖੂਬ ਪੈ ਰਹੀ ਹੈ, ਪਾਰਾ 50 ਪਾਰ ਹੋ ਚੁਕਾ ਹੈ। ਉਥੇ ਹੀ ਦੇਸ਼ ਦੇ ਕੁੱਝ ਇਲਾਕਿਆਂ 'ਚ ਜਨਤਾ ਨੂੰ ਪੀਣ ਦਾ ਪਾਣੀ ਤਕ ਨਸੀਬ ਨਹੀਂ ਹੋ ਰਿਹਾ ਹੈ। ਅਜਿਹਾ ਹੀ ਮਹਾਰਾਸ਼ਟਰ ਦੇ ਇਕ ਵੇਲੇ ਪਿੰਡ 'ਚ ਹੋ ਰਿਹਾ ਹੈ, ਜਿਥੇ ਲੋਕਾਂ ਨੂੰ ਪੀਣ ਵਾਲਾ ਪਾਣੀ ਨਸੀਬ ਨਹੀਂ ਹੋ ਰਹੇ, ਉਥੇ ਹੀ ਇਸ ਇਲਾਕੇ 'ਚ ਬਾਲੀਵੁੱਡ ਅਭਿਨੇਤਾ ਰਣਦੀਪ ਹੁੱਡਾ ਤਪਦੀ ਗਰਮੀ 'ਚ ਲੋਕਾਂ ਦੀ ਪਿਆਸ ਬੁਝਾਉਂਦੇ ਨਜ਼ਰ ਆਏ। ਇਸ ਵਿਚਾਲੇ 'ਖਾਲਸਾ ਏਡ' ਲੋਕਾਂ ਦੀ ਮਦਦ ਲਈ ਮਹਾਰਾਸ਼ਟਰ ਦੇ ਨਾਸਿਕ 'ਚ ਪੀਣ ਵਾਲੇ ਪਾਣੀ ਦੇ ਟੈਂਕ ਲੈ ਕੇ ਪਹੁੰਚੀ। ਜਿਨ੍ਹਾਂ 'ਚ ਅਭਿਨੇਤਾ ਰਣਦੀਪ ਹੁੱਡਾ ਵੀ ਮੌਜੂਦ ਸਨ। ਰਣਦੀਪ ਨੇ ਆਪਣੇ ਇੰਸਟਾਗ੍ਰਾਮ 'ਤੇ 9 ਜੂਨ ਨੂੰ ਇਕ ਵੀਡੀਓ ਸ਼ੇਅਰ ਕੀਤੀ। ਜਿਸ ਦੇ ਕੈਪਸ਼ਨ 'ਚ ਉਨ੍ਹਾਂ ਲਿਖਿਆ ਕਿ ਦੇਸ਼ ਪਾਣੀ ਦੀ ਕਿੱਲਤ ਨਾਲ ਜੂਝ ਰਿਹਾ ਹੈ। ਮਹਾਰਾਸ਼ਟਰ ਦੇ ਨਾਸਿਕ 'ਚ ਸਥਿਤ ਵੇਲੇ ਪਿੰਡ 'ਚ 'ਖਾਲਸਾ ਏਡ ਇੰਡੀਆ' ਦੀ ਟੀਮ ਆਪਣੇ ਪੱਧਰ 'ਤੇ ਲੋਕਾਂ ਨੂੰ ਪਾਣੀ ਉਪਲੱਬਧ ਕਰਵਾ ਰਹੀ ਹੈ। ਦੱਸ ਦਈਏ ਕਿ 'ਖਾਲਸਾ ਏਡ' ਦੁਨੀਆ ਭਰ 'ਚ ਕਿਸੇ ਵੀ ਤਰ੍ਹਾਂ ਦੀ ਆਫਤ ਦੀ ਮਾਰ ਝੇਲ ਰਹੇ ਲੋਕਾਂ ਦੀ ਮਦਦ ਕਰਦੇ ਹਨ। ਹੁੱਡਾ ਨੇ ਇਸ ਦੌਰਾਨ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਇਥੋਂ ਦੇ ਲੋਕਾਂ ਦੀ ਮਦਦ ਕਰੇ। 

 


Tags: Randeep Hooda Khalsa aid ਰਣਦੀਪ ਹੁੱਡਾਖਾਲਸਾ ਏਡ

Edited By

Deepak Marhas

Deepak Marhas is News Editor at Jagbani.