FacebookTwitterg+Mail

ਲਾਈਵ ਸ਼ੋਅ ਦੌਰਾਨ ਬੋਲੇ ਰੈਪਰ ਰਫਤਾਰ, 'ਇਸ ਅਰਸ਼ਦ ਲਈ ਸੀਨੇ 'ਤੇ ਖਾਵਾਂਗਾ ਗੋਲੀ', ਜਾਣੋ ਪੂਰਾ ਮਾਮਲਾ

rapper raftaar passionately protests against caa in front of huge crowd
24 December, 2019 04:59:16 PM

ਜਲੰਧਰ (ਬਿਊਰੋ) — ਨਾਗਰਿਕਤਾ ਸੋਧ ਬਿੱਲ ਤੇ ਐੱਨ. ਆਰ. ਸੀ. ਦੇ ਵਿਰੋਧ 'ਚ ਦੇਸ਼ਭਰ 'ਚ ਪ੍ਰਦਰਸ਼ਨ ਹੋ ਰਹੇ ਹਨ। ਇਨ੍ਹਾਂ ਪ੍ਰਦਰਸ਼ਨਾਂ ਦੇ ਸਮਰਥਨ 'ਚ ਬਾਲੀਵੁੱਡ ਦੇ ਕਈ ਸਿਤਾਰਿਆਂ ਨੇ ਆਪਣੀ ਗੱਲ ਰੱਖੀ ਹੈ ਪਰ ਜੋ ਰੈਪਰ ਰਫਤਾਰ ਨੇ ਹਜ਼ਾਰਾਂ ਲੋਕਾਂ ਦੀ ਭੀੜ ਦੇ ਸਾਹਮਣੇ ਕੀਤਾ ਉਹ ਹੈਰਾਨੀਜਨਕ ਹੈ। ਰੈਪਰ ਰਫਤਾਰ ਨੇ ਸੋਮਵਾਰ ਨੂੰ ਆਪਣੇ ਇਕ ਲਾਈਵ ਕੰਸਰਟ 'ਚ ਸੀ. ਏ. ਏ. ਤੇ ਐੱਨ. ਆਰ. ਸੀ. 'ਤੇ ਆਪਣੀ ਗੱਲ ਰੱਖੀ। ਆਪਣੇ ਇਸ ਵੀਡੀਓ 'ਚ ਰਫਤਾਰ ਆਖ ਰਹੇ ਹਨ, ''ਭਾਵੇਂ ਹੁਣ ਕਰੀਅਰ ਚਲੇ ਜਾਂ ਨਾ ਚਲੇ''। ਰਫਤਾਰ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ।

ਦੱਸ ਦਈਏ ਕਿ ਰੈਪਰ ਰਫਤਾਰ ਦਾ ਇਹ ਵੀਡੀਓ ਇਕ ਲਾਈਵ ਕੰਸਰਟ ਦੌਰਾਨ ਦਾ ਹੈ, ਜਿਸ 'ਚ ਉਹ ਆਖਦੇ ਨਜ਼ਰ ਆ ਰਹੇ ਹਨ ਕਿਸ ''ਇਕ ਗੱਲ ਦੱਸ ਦੇਵਾ ਬਿਲਕੁਲ ਸੀਰੀਅਸਲੀ ਕਲੀਅਰ ਕਰ ਰਿਹਾਂ ਹਾਂ...ਭਾਵੇਂ ਕੱਲ ਕਰੀਅਰ ਚਲੇ ਜਾਂ ਨਾ ਚਲੇ, ਕੋਈ ਦਿੱਕਤ ਨਹੀਂ। ਇੰਨਾ ਕਮਾ ਲਿਆ ਹੈ ਕਿ ਅੰਤ ਤੱਕ ਭੁੱਖਾ ਨਹੀਂ ਮਰਾਂਗਾ।'' ਇਸ ਤੋਂ ਬਾਅਦ ਰਫਤਾਰ ਸਟੇਜ 'ਤੇ ਖੜ੍ਹੇ ਇਕ ਸ਼ਖਸ ਨੂੰ ਦਰਸ਼ਕਾਂ ਸਾਹਮਣੇ ਲਿਆਉਂਦੇ ਹਨ ਤੇ ਕਹਿੰਦੇ ਹਨ ਕਿ, ''ਇਸ ਇਨਸਾਨ ਦਾ ਨਾਂ ਅਰਸ਼ਦ, ਇਹ ਮੇਰਾ ਅਜਿਹਾ ਖਿਆਲ ਰੱਖਦਾ ਹੈ ਕਿ ਕੋਈ ਮੈਨੂੰ ਧੱਕਾ ਵੀ ਨਹੀਂ ਮਾਰ ਸਕਦਾ। ਜੇਕਰ ਕੋਈ ਦੇਸ਼ ਤੋਂ ਕੱਢਣ ਦੀ ਗੱਲ ਕਰੇਗਾ ਨਾ ਤਾਂ ਸਾਹਮਣੇ ਗੋਲੀ ਖਾਵਾਂਗਾ। ਭਾਵੇਂ ਉਹ ਹਿੰਦੂ ਹੈ, ਸਿੱਖ ਹੈ, ਈਸਾਈ ਜਾਂ ਫਿਰ ਮੁਸਲਿਮ ਹੋਵੇ...ਸਾਰੇ ਸਾਡੇ ਭਰਾ ਨੇ। ਕਿਸੇ ਨੂੰ ਵੀ ਬਾਹਰ ਨਹੀਂ ਜਾਣ ਦਿਆਂਗੇ। ਇਸ ਤੋਂ ਬਾਅਦ ਜੋ ਵੀ ਮੇਰੇ ਕਰੀਅਰ ਦਾ ਹੋਵੇਗਾ ਉਹ ਤੁਸੀਂ ਖੁਦ ਦੇਖ ਲੈਣਾ। ਮੈਨੂੰ ਕੋਈ ਪਰਵਾਹ ਨਹੀਂ ਹੈ।''

ਦੱਸਣਯੋਗ ਹੈ ਕਿ ਇਸੇ ਸ਼ੋਅ ਦੌਰਾਨ ਰਫਤਾਰ ਨੇ ਕਿਹਾ, ''ਜਦੋਂ ਮੈਂ ਸਟੇਜ 'ਤੇ ਪਰਫਾਰਮ ਕਰਨ ਆਉਂਦਾ ਹਾਂ, ਉਦੋ ਤੁਸੀਂ ਮੇਰਾ ਧਰਮ ਨਹੀਂ ਪੁੱਛ ਸਕਦੇ। ਅੱਜ ਮੈਨੂੰ ਇਸ ਦੇਸ਼ 'ਚ ਰਹਿਣ ਲਈ ਮੇਰਾ ਧਰਮ ਪੁੱਛਿਆ ਜਾ ਰਿਹਾ ਹੈ। ਇਥੇ ਹਰ ਕੋਈ ਮੇਰਾ ਭੈਣ-ਭਰਾ ਹੈ ਤੇ ਮੈਂ ਉਸ ਦੇ ਨਾਲ ਖੜ੍ਹਾ ਹਾਂ। ਕੋਈ ਇਹ ਦੇਸ਼ ਛੱਡ ਕੇ ਨਹੀਂ ਜਾਵੇਗਾ। ਇਹ ਦੇਸ਼ ਕਿਸੇ ਦੇ ਪਿਓ ਦਾ ਨਹੀਂ ਹੈ।''


Tags: Singer RapperRaftaarCAANRCLive ConcertCareerVideo ViralBodyguardArshad

About The Author

sunita

sunita is content editor at Punjab Kesari