FacebookTwitterg+Mail

ਪ੍ਰਦਿਉੂਮਨ ਕਤਲ 'ਤੇ ਭੜਕੀ ਸਲਮਾਨ ਦੀ 'ਭਾਬੀ', ਲਿਖ ਦਿੱਤਾ ਇੰਨਾ ਵੱਡਾ ਚਿੱਠਾ

renuka shahane write open letter
12 September, 2017 11:23:43 AM

ਮੁੰਬਈ— ਬਾਲੀਵੁੱਡ ਅਦਾਕਾਰਾ ਰੇਣੁਕਾ ਸ਼ਹਾਣੇ ਨੇ 7 ਸਾਲ ਦੇ ਮਾਸੂਮ ਪ੍ਰਦਿਊਮਨ ਦਾ ਬੇਰਹਿਮੀ ਨਾਲ ਹੋਏ ਕਤਲ 'ਤੇ ਸਕੂਲ ਪ੍ਰਸ਼ਾਸਨ ਨੂੰ ਲਤਾੜਿਆ ਹੈ। ਉਨ੍ਹਾਂ ਨੇ ਸਕੂਲ ਦੀ ਲਾਪਰਵਾਹੀ ਦੇ ਵਿਰੁੱਧ ਆਵਾਜ਼ ਚੁੱਕਦੇ ਹੋਏ ਫੇਸਬੁੱਕ 'ਤੇ ਓਪਨ ਲੈਟਰ ਲਿਖਿਆ। ਰੇਣੁਕਾ ਨੇ ਇਸ ਘਟਨਾ ਦੀ ਨਿੰਦਾ ਕਰਦੇ ਹੋਏ ਲਿਖਿਆ, ''ਗੁਰੂਗਰਾਮ ਦੇ ਰਿਆਨ ਇੰਟਰਨੈਸ਼ਨਲ ਸਕੂਲ 'ਚ 7 ਸਾਲ ਦੇ ਬੱਚੇ ਦੀ ਦਰਦਨਾਕ ਹੱਤਿਆ ਅਤੇ ਦੂਜੇ ਪਾਸੇ ਦੇਸ਼ ਦੀ ਰਾਜਧਾਨੀ ਦੇ ਸਕੂਲ 'ਚ ਪੀਊਨ ਦੇ 3 ਸਾਲ ਦੀ ਬੱਚੀ ਨਾਲ ਬਲਾਤਕਾਰ ਦੀ ਖਬਰ ਸੁਣ ਕੇ ਮੈਂ ਹੈਰਾਨ, ਨਿਰਾਸ਼ ਅਤੇ ਡਰੀ ਹੋਈ ਹਾਂ।
ਜਾਣਕਾਰੀ ਮੁਤਾਬਕ ਰੇਣੁਕਾ ਨੇ ਸਵਾਲ ਉਠਾਇਆ ਕਿ ਅਸੀਂ ਕਿਵੇਂ ਆਪਣੇ ਬੱਚਿਆਂ ਲਈ ਸੁਰੱਖਿਅਤ ਮਾਹੌਲ ਬਣਾਈਏ? ਮਾਤਾ-ਪਿਤਾ ਆਪਣੇ ਬੱਚਿਆਂ ਨੂੰ ਇਸ ਸੋਚ ਦੇ ਨਾਲ ਛੱਡਦੇ ਹਨ ਕਿ ਸਾਡੇ ਬੱਚੇ ਇਨ੍ਹਾਂ ਦੀਵਾਰਾਂ ਵਿਚਕਾਰ ਮਹਿਫੂਜ਼ ਰਹਿਣਗੇ। ਮਹਿੰਗੇ ਸਕੂਲਾਂ 'ਚ ਲਗਾਤਾਰ ਹੋ ਰਹੇ ਘਿਣੌਨੇ ਹਾਦਸਿਆਂ ਨੇ ਬੱਚਿਆਂ ਦੀ ਸੁਰੱਖਿਆ 'ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਆਪਣੇ ਓਪਨ ਲੈਟਰ 'ਚ ਰੇਣੁਕਾ ਨੇ ਗੁਰੂਗਰਾਮ ਦੇ ਸਕੂਲ ਪ੍ਰਸ਼ਾਸਨ ਨੂੰ ਆੜੇ ਹੱਥ ਲਿਆ ਅਤੇ ਪੁੱਛਿਆ ਕਿ ਕਿਵੇਂ ਡਰਾਈਵਰ ਅਤੇ ਕੰਡਕਟਰ ਸਕੂਲ ਦੇ ਬੱਚਿਆਂ ਦਾ ਵਾਸ਼ਰੂਮ ਇਸਤੇਮਾਲ ਕਰ ਸਕਦੇ ਹਨ? ਦੋਸ਼ੀ ਨੂੰ ਸਕੂਲ ਦੇ ਅੰਦਰ ਚਾਕੂ ਲਿਜਾਣ ਕਿਵੇਂ ਦਿੱਤਾ ਗਿਆ? ਕੀ ਬੱਚਿਆਂ ਦੇ ਚੀਕਣ 'ਤੇ ਕੋਈ ਉਸ ਦੀ ਮਦਦ ਲਈ ਨਹੀਂ ਆਇਆ? ਸਕੂਲ ਪ੍ਰਸ਼ਾਸਨ ਨੇ ਖੁਦ ਨੂੰ ਇਸ ਖੌਫਨਾਕ ਅਪਰਾਧ ਤੋਂ ਬਚਾਉਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਇਸ ਤੋਂ ਬਾਅਦ ਸਕੂਲ ਪ੍ਰਸ਼ਾਸਨ ਤੋਂ ਅਪੀਲ ਕੀਤੀ ਕਿ ਉਹ ਬਸ ਡਰਾਈਵਰ ਤੇ ਕੰਡਕਟਰ ਨੂੰ ਨੌਕਰੀ ਦਿੰਦੇ ਸਮੇਂ ਲਾਪਰਵਾਹੀ ਨਾ ਵਰਤੇਂ।
ਜ਼ਿਕਰਯੋਗ ਹੈ ਕਿ ਰੇਣੁਕਾ ਸ਼ਹਾਣੇ ਨੇ ਇਸ ਤੋਂ ਪਹਿਲਾਂ ਵੀ ਕਈ ਸਮਾਜਿਕ ਮੁੱਦਿਆ 'ਤੇ ਬੇਬਾਕੀ ਨਾਲ ਆਪਣੀ ਗੱਲ ਰੱਖੀ ਹੈ। ਫਿਲਮ 'ਹਮ ਆਪਕੇ ਹੈਂ ਕੌਣ' 'ਚ ਸਲਮਾਨ ਖਾਨ ਦੀ ਭਾਬੀ ਦਾ ਕਿਰਦਾਰ ਨਿਭਾਅ ਚੁੱਕੀ ਰੇਣੁਕਾ ਨੇ ਹਿੱਟ ਐਂਡ ਰਨ ਕੇਸ 'ਚ ਸਲਮਾਨ ਦੇ ਬਰੀ ਹੋਣ 'ਤੇ ਵੀ ਸਵਾਲ ਚੁੱਕੇ ਸਨ।
ਦੱਸਣਯੋਗ ਹੈ ਕਿ ਹਾਲ ਹੀ 'ਚ ਗੁਰੂਗਰਾਮ ਦੇ ਰਿਆਨ ਇੰਟਰਨੈਸ਼ਨਲ ਸਕੂਲ 'ਚ ਪ੍ਰਦਿਊਮਨ ਦੀ ਬੇਦਰਦੀ ਨਾਲ ਹੱਤਿਆ ਕਰ ਦਿੱਤੀ ਗਈ। ਬੱਚਿਆਂ ਦੀ ਸੁਰੱਖਿਆ ਦੇ ਨਾਲ ਧੋਖੇ ਨੂੰ ਲੈ ਕੇ ਹਰ ਜਗ੍ਹਾ ਇਸ ਸਕੂਲ ਦਾ ਵਿਰੋਧ ਹੋ ਰਿਹਾ ਹੈ। ਇਸ ਘਿਣੌਨੀ ਘਟਨਾ ਤੋਂ ਬਾਅਦ ਦੇਸ਼ ਦੀ ਜਨਤਾ 'ਚ ਨਿਰਾਸ਼ਾ ਦਾ ਮਾਹੌਲ ਹੈ। ਮਾਤਾ-ਪਿਤਾ ਆਪਣੇ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਪਰੇਸ਼ਾਨ ਹਨ।


Tags: Bollywood celebritySalman khanRenuka ShahaneOpen letterRyan international schoolPradyuman thakurMurder caseਰੇਣੁਕਾ ਸ਼ਹਾਣੇਪ੍ਰਦਿਊਮਨਸਲਮਾਨ ਖਾਨ