FacebookTwitterg+Mail

ਖੱਤਰੀ ਮਹਾਸਭਾ ਦੀ ਧਮਕੀ, ਦੀਪਿਕਾ ਦੇ ਨੱਕ-ਕੰਨ ਵੱਢਣ ਵਾਲੇ ਨੂੰ 1 ਕਰੋੜ ਦਾ ਇਨਾਮ

reward of rs 1 crore who chops off deepika padukone s ears and nose
26 January, 2018 01:22:36 AM

ਨਵੀਂ ਦਿੱਲੀ— ਵਾਦ-ਵਿਵਾਦ ਵਾਲੀ ਫਿਲਮ ਪਦਮਾਵਤ ਦੀ ਰਿਲੀਜ਼ ਦੇ ਮੌਕੇ 'ਤੇ ਕਾਨਪੁਰ ਖੱਤਰੀ ਮਹਾ ਸਭਾ ਨੇ ਕਿਹਾ ਹੈ ਕਿ ਜਿਹੜਾ ਵੀ ਅਭਿਨੇਤਰੀ ਦੀਪਿਕਾ ਪਾਦੁਕੋਨ ਦੀ ਨੱਕ ਤੇ ਕੰਨ ਵੱਢੇਗਾ ਉਸ ਨੂੰ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਖੱਤਰੀ ਮਹਾਸਭਾ ਦੇ ਮੁਖੀ ਗਜੇਂਦਰ ਸਿੰਘ ਨੇ ਕਿਹਾ ਕਿ ਅਸੀਂ ਕਾਨਪੁਰ ਵਾਸੀਆਂ ਕੋਲੋਂ ਇਨਾਮ ਵਿਚ ਦੇਣ ਵਾਲੀ ਕਰੋੜਾਂ ਰੁਪਏ ਦੀ ਰਕਮ ਇਕੱਠੀ ਕਰ ਲਈ ਹੈ। ਦੀਪਿਕਾ ਦਾ ਨੱਕ ਤੇ ਕੰਨ ਵੱਢਣ ਵਾਲੇ ਨੂੰ ਇਹ ਰਕਮ ਦੇ ਦਿੱਤੀ ਜਾਵੇਗੀ।
 


ਇਸ ਤੋਂ ਪਹਿਲਾਂ ਖੱਤਰੀ ਮਹਾਸਭਾ ਦੇ ਵਰਕਰਾਂ ਨੇ ਸ਼ਹਿਰ ਦੇ ਇਕ ਪਾਰਕ ਵਿਚ ਫਿਲਮ 'ਤੇ ਪਾਬੰਦੀ ਲਾਉਣ ਦੀ ਮੰਗ ਨੂੰ ਲੈ ਕੇ ਧਰਨਾ ਦਿੱਤਾ ਸੀ।

ਪਦਮਾਵਤ ਰਿਲੀਜ਼, ਕਈ ਸੂਬਿਆਂ 'ਚ ਹਿੰਸਾ
ਸੰਜੇ ਲੀਲਾ ਭੰਸਾਲੀ ਦੀ ਫਿਲਮ ਪਦਮਾਵਤ ਵੀਰਵਾਰ ਰਿਲੀਜ਼ ਹੋ ਗਈ ਪਰ ਭਾਜਪਾ ਸ਼ਾਸਤ 4 ਸੂਬਿਆਂ ਮੱਧ ਪ੍ਰਦੇਸ਼, ਗੁਜਰਾਤ, ਗੋਆ ਤੇ ਰਾਜਸਥਾਨ ਵਿਚ ਇਸ ਨੂੰ ਰਿਲੀਜ਼ ਨਹੀਂ ਕੀਤਾ ਗਿਆ। ਫਿਲਮ ਦੇ ਰਿਲੀਜ਼ ਹੋਣ ਦੇ ਨਾਲ ਹੀ ਹਰਿਆਣਾ, ਬਿਹਾਰ, ਯੂ.ਪੀ., ਝਾਰਖੰਡ ਅਤੇ ਉਤਰਾਖੰਡ ਦੇ ਕਈ ਸ਼ਹਿਰਾਂ ਵਿਚ ਹਿੰਸਾ ਹੋਈ। ਫਿਲਮ ਦੇ ਵਿਰੋਧ ਕਾਰਨ ਕਈ ਥਾਵਾਂ 'ਤੇ ਬੱਸਾਂ ਨੂੰ ਸਾੜ ਦਿੱਤਾ ਗਿਆ ਤੇ ਕਈ ਸਿਨੇਮਾਘਰਾਂ ਵਿਚ ਅੱਗ ਲਾ ਦਿੱਤੀ ਗਈ। ਸੰਬੰਧਤ ਸੂਬਿਆਂ ਦੀਆਂ ਸਰਕਾਰਾਂ ਹਿੰਸਾ ਨੂੰ ਰੋਕਣ ਵਿਚ ਨਾਕਾਮ ਸਾਬਤ ਹੋਈਆਂ। ਪੰਜਾਬ ਦੇ ਵੱਖ-ਵੱਖ ਸ਼ਹਿਰਾਂ 'ਚ ਵੀ ਇਹ ਫਿਲਮ ਰਿਲੀਜ਼ ਹੋਈ। ਕਿਤੋਂ ਵੀ ਕਿਸੇ ਤਰ੍ਹਾਂ ਦੀ ਮਾੜੀ ਘਟਨਾ ਦੇ ਵਾਪਰਨ ਦੀ ਖਬਰ ਨਹੀਂ ਹੈ।
ਯੂ.ਪੀ. 'ਚ ਫਿਲਮ ਨੂੰ ਮਿਰਜ਼ਾਪੁਰ, ਲਲਿਤਪੁਰ, ਜੌਨਪੁਰ ਆਦਿ ਦੇ ਸਿਨੇਮਾਘਰਾਂ ਵਿਚ ਨਹੀਂ ਦਿਖਾਇਆ ਗਿਆ। ਮੁਗਲਸਰਾਏ ਵਿਚ ਸਿਰਫ 10 ਫੀਸਦੀ ਲੋਕ ਫਿਲਮ ਦਾ ਪਹਿਲਾ ਸ਼ੋਅ ਦੇਖਣ ਆਏ। ਸੂਬੇ ਦੇ ਅਪਰ ਪੁਲਸ ਮੁਖੀ ਵਲੋਂ ਅਮਨ-ਕਾਨੂੰਨ ਬਣਾਈ ਰੱਖਣ ਲਈ ਇਕ ਸੁਰੱਖਿਆ ਐਡਵਾਈਜ਼ਰੀ ਜਾਰੀ ਕੀਤੀ ਗਈ।
ਹਰਿਆਣਾ ਦੇ ਸੋਨੀਪਤ ਜ਼ਿਲੇ ਵਿਚ ਇਹ ਫਿਲਮ ਰਿਲੀਜ਼ ਨਹੀਂ ਹੋਈ। ਬਿਹਾਰ 'ਚ ਕਰਣੀ ਸੈਨਾ ਅਤੇ ਰਾਜਪੂਤ ਸੰਗਠਨਾਂ ਨੇ ਫਿਲਮ ਦਾ ਡਟ ਕੇ ਵਿਰੋਧ ਕੀਤਾ। ਮੋਤੀਹਾਰੀ, ਪਟਨਾ, ਭਾਗਲਪੁਰ ਅਤੇ ਦਰਭੰਗਾ ਵਿਚ ਵੀ ਫਿਲਮ ਦਾ ਪ੍ਰਦਰਸ਼ਨ ਨਹੀਂ ਹੋਇਆ।
ਪੂਰਬੀ ਬਿਹਾਰ, ਕੋਸੀ ਅਤੇ ਹੋਰਨਾਂ ਸ਼ਹਿਰਾਂ ਵਿਚ ਸਿਨੇਮਾਘਰਾਂ ਦੇ ਮਾਲਕਾਂ ਨੇ ਆਪਣੀ ਜਾਇਦਾਦ ਦੀ ਰਾਖੀ ਨੂੰ ਧਿਆਨ ਵਿਚ ਰੱੱੱੱੱਖਦਿਆਂ ਫਿਲਮ ਨਾ ਵਿਖਾਉਣ ਦਾ ਫੈਸਲਾ ਲਿਆ। ਜੰਮੂ ਦੇ ਇੰਦਰਾ ਸਿਨੇਮਾਘਰ ਦੇ ਟਿਕਟ ਕਾਊਂਟਰ ਦੀ ਤੋੜ-ਭੰਨ ਕੀਤੀ ਗਈ। ਝਾਰਖੰਡ ਵਿਚ ਵੀ ਕਈ ਥਾਵਾਂ 'ਤੇ ਫਿਲਮ ਦਾ ਵਿਰੋਧ ਹੋਇਆ। ਰਾਂਚੀ ਦੇ ਪਲਾਜ਼ਾ ਸਿਨੇਮਾ ਵਿਚ ਸੰਨਾਟਾ ਛਾਇਆ ਹੋਇਆ ਸੀ। ਉਥੇ ਇਕ ਵੀ ਟਿਕਟ ਨਹੀਂ ਵਿਕੀ। ਲੋਕਾਂ ਵਿਚ ਦਹਿਸ਼ਤ ਪਾਈ ਗਈ।
ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਸਮੇਤ ਵੱਖ-ਵੱਖ ਸ਼ਹਿਰਾਂ 'ਚ ਫਿਲਮ ਦਾ ਵਿਰੋਧ ਕਰ ਰਹੇ ਬਜਰੰਗ ਦਲ ਦੇ 70 ਵਰਕਰਾਂ ਸਮੇਤ 100 ਤੋਂ ਵਧ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਨੋਇਡਾ 'ਚ ਕਰਣੀ ਸੈਨਾ ਦੇ ਪੱਛਮੀ ਉੱਤਰ ਪ੍ਰਦੇਸ਼ ਦੇ ਇੰਚਾਰਜ ਨੂੰ ਗ੍ਰਿਫਤਾਰ ਕੀਤਾ ਗਿਆ। ਉਸ ਦੀ ਪਛਾਣ ਕਰੁਣ ਠਾਕੁਰ ਵਜੋਂ ਹੋਈ ਹੈ। ਇਨ੍ਹਾਂ ਵਿਵਾਦਾਂ ਨੂੰ ਦੇਖਦਿਆਂ ਗੁੜਗਾਓ 'ਚ ਕੱਲ ਕੁਝ ਸਕੂਲਾਂ ਨੂੰ ਬੰਦ ਕਰਨ ਦਾ ਆਦੇਸ਼ ਦਿੱਤਾ ਗਿਆ ਹੈ।
ਸੁਪਰੀਮ ਕੋਰਟ 'ਚ ਨਵੀਂ ਪਟੀਸ਼ਨ ਦਾਇਰ-ਪਦਮਾਵਤ ਮਾਮਲੇ ਵਿਚ ਸੁਪਰੀਮ ਕੋਰਟ ਵਿਚ ਕਰਣੀ ਸੈਨਾ ਅਤੇ ਸੂਬਿਆਂ ਵਿਰੁੱਧ ਮਾਣਹਾਨੀ ਦੀ ਨਵੀਂ ਪਟੀਸ਼ਨ ਦਾਇਰ ਹੋਈ ਹੈ। ਇਸ ਮਾਮਲੇ ਵਿਚ ਅਦਾਲਤ ਨੂੰ ਜਲਦੀ ਹੀ ਸੁਣਵਾਈ ਕਰਨ ਦੀ ਬੇਨਤੀ ਕੀਤੀ ਗਈ ਹੈ। ਸੋਮਵਾਰ ਸੁਪਰੀਮ ਕੋਰਟ ਵਲੋਂ ਇਸ ਸੰੰਬੰਧੀ ਸੁਣਵਾਈ ਕੀਤੀ ਜਾਵੇਗੀ।


Tags: ਦੀਪਿਕਾ ਪਾਦੁਕੋਨਨੱਕ ਤੇ ਕੰਨਕਰੋੜਾਂ ਦਾ ਇਨਾਮਪਦਮਾਵਤDeepika Padukone nose and ear prizes for croresPadmaavat

Edited By

Inder Prajapati

Inder Prajapati is News Editor at Jagbani.