FacebookTwitterg+Mail

ਧਾਰਾ 370 : MLA 'ਤੇ ਭੜਕੀ ਰਿਚਾ ਚੱਢਾ, ਕਿਹਾ, 'ਹਵਸ ਦਾ ਭੁੱਖਾ, ਘਰ 'ਚ ਬੁਲਾਉਣ ਯੋਗ ਨਹੀਂ'

richa chadda blast on bjp mla vikram saini controversial statement
08 August, 2019 02:24:02 PM

ਨਵੀਂ ਦਿੱਲੀ (ਬਿਊਰੋ) - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਉਣ ਤੋਂ ਬਾਅਦ ਪੂਰੇ ਦੇਸ਼ 'ਚ ਮਿਲਿਆ-ਜਲਿਆ ਰਿਐਕਸ਼ਨ ਸਾਹਮਣੇ ਆ ਰਿਹਾ ਹੈ। ਇਸ ਦੌਰਾਨ ਯੂਪੀ ਦੇ ਮੁਜ਼ੱਫਰਨਗਰ ਦੇ ਖਤੌਲੀ ਵਿਧਾਨ ਵਿਧਾਇਕ ਵਿਕਰਮ ਸੈਨੀ ਨੇ ਇਕ ਸਭਾ 'ਚ ਕਸ਼ਮੀਰ ਤੋਂ ਧਾਰਾ 370 ਹਟਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਦਾ ਧੰਨਵਾਦ ਕਰਨ ਦੇ ਨਾਲ ਹੀ ਵਿਵਾਦਿਤ ਬਿਆਨ ਵੀ ਸਾਹਮਣੇ ਆ ਰਹੇ ਹਨ। ਸੋਸ਼ਲ ਮੀਡੀਆ 'ਤੇ ਵਿਕਰਮ ਸੈਨੀ ਦੇ ਬਿਆਨ ਦੀ ਨਿੰਦਿਆ ਹੋ ਰਹੀ ਹੈ। 

 

ਰਿਚਾ ਚੱਢਾ ਦਾ ਐੱਮ. ਐੱਲ. ਏ. ਨੂੰ ਕਰਾਰਾ 
ਹੁਣ ਭਾਜਪਾ ਨੇਤਾ ਦੀ ਅਦਾਕਾਰਾ ਰਿਚਾ ਚੱਢਾ ਨੇ ਖੂਬ ਕਲਾਸ ਲਾਈ ਹੈ। ਰਿਚਾ ਚੱਢਾ ਨੇ ਟਵਿਟਰ 'ਤੇ ਭਾਜਪਾ ਨੇਤਾ ਨੂੰ ਖੂਬ ਸੁਣਾਉਂਦੇ ਹੋਏ ਕਿਹਾ, ''ਰੇਸਿਸਟ, ਸੈਕਸਲਿਸਟ, ਸੈਕਸ ਦੇ ਭੁੱਖੇ ਡਾਇਨਾਸੌਰ ਹਾਲੇ ਲੁਪਤ ਨਹੀਂ ਹੋਏ ਹਨ ਸਗੋਂ ਹੋਰ ਵਧ-ਫੁੱਲ ਰਹੇ ਹਨ। ਸਾਡੇ ਜ਼ਿਆਦਾਤਰ ਨੇਤਾ ਅਜਿਹੇ ਮਰਦ ਕਿਉਂ ਹਨ, ਜਿਨ੍ਹਾਂ ਨੂੰ ਤੁਸੀਂ ਚਾਹ ਲਈ ਘਰ ਬੁਲਾਉਣਾ ਵੀ ਪਸੰਦ ਨਹੀਂ ਕਰਦੇ? ਚਾਪਲੂਸ। ਇਸ ਲਈ ਜਾਣਾ ਸੀ ਕਸ਼ਮੀਰ? ਵਿਆਹ ਤਾਂ ਲੀਗਲ ਹੀ ਸੀ?' ਵਿਕਰਮ ਸੈਨੀ ਦੇ ਬਿਆਨ ਦੀ ਪੂਰੇ ਦੇਸ਼ 'ਚ ਆਲੋਚਨਾ ਹੋ ਰਹੀ ਹੈ। ਬਿਆਨ ਨੂੰ ਰਿਚਾ ਚੱਢਾ ਤੋਂ ਇਲਾਵਾ ਬਾਲੀਵੁੱਡ ਅਦਾਕਾਰਾ ਸਵਰਾ ਭਾਸਕਰ ਨੇ ਵੀ ਸ਼ਰਮਨਾਕ ਦੱਸਿਆ ਹੈ।

ਭਾਜਪਾ ਵਿਧਾਇਕ ਵਿਕਰਮ ਸੈਨੀ ਨੇ ਦਿੱਤਾ ਸੀ ਬਿਆਨ
ਦੱਸਣਯੋਗ ਹੈ ਕਿ ਰਾਜ ਸਭਾ 'ਚ ਧਾਰਾ 370 'ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਘੋਸ਼ਣਾ ਤੋਂ ਬਾਅਦ ਭਾਜਪਾ ਵਿਧਾਇਕ ਵਿਕਰਮ ਸੈਨੀ ਨੇ ਹਿੰਦੂ-ਮੁਸਲਿਮ ਨੌਜਵਾਨਾਂ ਦੀ ਜੰਮੂ-ਕਸ਼ਮੀਰ ਦੀਆਂ ਲੜਕੀਆਂ ਨਾਲ ਵਿਆਹ ਕਰਵਾਉਣ ਨੂੰ ਲੈ ਕੇ ਕਿਹਾ ਕਿ ਖਤੌਲੀ ਵਿਧਾਨ ਸਭਾ ਦੇ ਵਰਕਰ ਬਹੁਤ ਉਤਸੁਕ ਹਨ, ਜਿਹੜੇ ਕੁਆਰੇ ਹਨ, ਉਨ੍ਹਾਂ ਦਾ ਵਿਆਹ ਕਰਵਾ ਦਿਓ, ਕੋਈ ਔਖ ਨਹੀਂ। ਵਿਕਰਮ ਸੈਨੀ ਨੇ ਕਿਹਾ ਸੀ, ''ਉਥੇ ਮਹਿਲਾਵਾਂ 'ਤੇ ਕਿੰਨਾ ਅੱਤਿਆਚਾਰ ਸੀ। ਉਥੇ ਦੀਆਂ ਲੜਕੀਆਂ ਜੇਕਰ ਉੱਤਰ ਪ੍ਰਦੇਸ਼ ਦੇ ਲੜਕੇ ਨਾਲ ਵਿਆਹ ਕਰ ਲੋ ਤਾਂ ਉਸ ਦੀ ਨਾਗਰਿਕਤਾ ਖਤਮ। ਭਾਰਤ ਦੀ ਨਾਗਰਿਕਤਾ ਵੱਖ ਤੇ ਕਸ਼ਮੀਰ ਦੀ ਨਾਗਰਿਕਤਾ ਵੱਖ ਯਾਨੀ ਇਕ ਦੇਸ਼, ਦੋ ਵਿਧਾਨ ਕਿਵੇਂ ਦੇ ਹੋਣੇ ਚਾਹੀਦੇ? ਜਿਹੜੇ ਮੁਸਲਿਮ ਵਰਕਰ ਹਨ, ਉਨ੍ਹਾਂ ਨੂੰ ਵੀ ਖੁਸ਼ੀ ਮਨਾਉਣੀ ਚਾਹੀਦੀ। ਵਿਆਹ ਇਥੇ ਕਰੋ ਕਸ਼ਮੀਰੀ ਗੋਰੀ ਲੜਕੀ ਨਾਲ, ਹਿੰਦੂ-ਮੁਸਲਮਾਨ ਕੋਈ ਵੀ ਹੋਵੇ, ਇਹ ਪੂਰੇ ਦੇਸ਼ ਲਈ ਖੁਸ਼ੀ ਦਾ ਵਿਸ਼ਾ ਹੈ।''
 


Tags: Richa ChaddaBjp MLAVikram SainiControversial StatementKashmiri WomenJammu and Kashmir

Edited By

Sunita

Sunita is News Editor at Jagbani.