FacebookTwitterg+Mail

ਦੇਰ ਰਾਤ ਗੁਆਂਢੀਆਂ ਨੂੰ ਨਸ਼ੇ 'ਚ ਟਲੀ ਹੋ ਕੇ ਮਸ਼ਹੂਰ ਡਿਜ਼ਾਈਨਰ ਨੇ ਕੱਢੀਆਂ ਗਾਲਾਂ, ਪੁਲਸ ਨੇ ਕੀਤਾ ਗ੍ਰਿਫਤਾਰ

rohit bal  three others arrested after parking argument with neighbour
23 September, 2017 09:14:52 AM

ਨਵੀਂ ਦਿੱਲੀ (ਬਿਊਰੋ)— ਦਿੱਲੀ ਦੇ ਫੈਸ਼ਨ ਡਿਜ਼ਾਇਨਰ ਰੋਹਿਤ ਬਲ ਨੂੰ ਦਿੱਲੀ 'ਚ ਕੁੱਟਮਾਰ ਕਰਨ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ ਹੈ। ਫੈਸ਼ਨ ਇੰਡਸਟਰੀ 'ਚ ਆਪਣੇ ਖਾਸ ਅੰਦਾਜ਼ ਲਈ ਮਸ਼ਹੂਰ ਰੋਹਿਤ 'ਤੇ ਸ਼ਰਾਬ ਪੀ ਕੇ ਹੰਗਾਮਾ ਕਰਨ ਦਾ ਦੋਸ਼ ਹੈ। ਗੁਆਂਢੀਆਂ ਵੱਲੋਂ ਇਸ ਦੀ ਸ਼ਿਕਾਇਤ ਕਰਨ ਤੋਂ ਬਾਅਦ ਪੁਲਸ ਨੇ ਰੋਹਿਤ ਨੂੰ ਡਰਾਈਵਰ ਸਮੇਤ 3 ਲੋਕਾਂ 'ਤੇ ਮਾਮਲਾ ਦਰਜ ਕੀਤਾ ਹੈ। ਹਾਲਾਂਕਿ ਪੁਲਿਸ ਨੇ ਗ੍ਰਿਫਤਾਰੀ ਤੋਂ ਕੁਝ ਸਮੇਂ ਬਾਅਦ ਹੀ ਸਾਰਿਆਂ ਨੂੰ ਜ਼ਮਾਨਤ ਦੇ ਦਿੱਤੀ।

Punjabi Bollywood Tadka

ਮੀਡੀਆ 'ਚ ਆ ਰਹੀਆ ਖਬਰਾਂ ਮੁਤਾਬਕ ਪੁਲਸ ਨੇ ਰੋਹਿਤ ਦੇ ਮੈਡੀਕਲ ਟੈਸਟ 'ਚ ਸ਼ਰਾਬ ਪੀਣ ਦੀ ਪੁਸ਼ਟੀ ਨਹੀਂ ਕੀਤੀ ਹੈ ਪਰ ਗੁਆਂਢੀਆਂ ਨੇ ਰੋਹਿਤ 'ਤੇ ਜਾਨ ਤੋਂ ਮਾਰਨ ਦੀ ਧਮਕੀ ਦੇਣ ਦਾ ਦੋਸ਼ ਲਾਇਆ ਹੈ। ਦੱਸ ਦਈਏ ਕਿ ਇਹ ਘਟਨਾ ਦੇਰ ਰਾਤ 11 ਵਜੇ ਦੀ ਹੈ। ਜਦਕਿ 10 ਦਿਨ ਪਹਿਲਾਂ ਹੀ ਰੋਹਿਤ ਦੇ ਡਰਾਈਵਰ ਦਾ ਗੁਆਂਢੀ ਇਕਬਾਲ ਨਾਲ ਝਗੜਾ ਹੋਇਆ ਸੀ। ਇਸ ਪੂਰੇ ਮਾਮਲੇ 'ਚ ਰੋਹਿਤ ਬਲ ਦੇ ਗੁਆਂਢੀਆਂ ਦਾ ਇਲਜ਼ਾਮ ਹੈ ਕਿ ਰਾਤ ਨੂੰ 3 ਵਜੇ ਰੋਹਿਤ ਨੇ ਉਨ੍ਹਾਂ ਦੇ ਘਰ ਦਾ ਦਰਵਾਜਾ ਖੜਕਾਇਆ ਅਤੇ ਜਿਵੇ ਹੀ ਉਹ ਘਰ ਤੋਂ ਬਾਹਰ ਨਿਕਲੇ ਤਾਂ ਰੋਹਿਤ ਨੇ ਉਨ੍ਹਾਂ ਨੂੰ ਗਾਲ਼ਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਗੁਆਂਢੀਆਂ ਨੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਜਦੋਂ ਪੁਲਿਸ ਮੌਕੇ 'ਤੇ ਪਹੁੰਚੀ ਤਾਂ ਰੋਹਿਤ ਬਲ ਨਸ਼ੇ 'ਚ ਟਲੀ ਸੀ। ਰੋਹਿਤ 'ਤੇ ਜਨਤਲ ਥਾਵਾਂ 'ਤੇ ਕੁੱਟਮਾਰ ਕਰਨ, ਸ਼ਰਾਬ ਪੀ ਕੇ ਗਲਤ ਵਰਤਾਓ ਕਰਨ, ਧਮਕੀ ਦੇਣ ਸਣੇ ਹੋਰ ਕਈ ਮਾਮਲਿਆਂ 'ਚ ਕੇਸ ਦਰਜ ਕੀਤਾ ਗਿਆ ਹੈ।


Tags: Rohit BalArgument with NeighbourFashion Designerਰੋਹਿਤ ਬਲਗ੍ਰਿਫਤਾਰ