FacebookTwitterg+Mail

ਬੰਗਲਾਦੇਸ਼ ਦੀ PM ਸ਼ੇਖ ਹਸੀਨਾ ਨਾਲ ਸਲਮਾਨ ਤੇ ਕੈਟਰੀਨਾ ਨੇ ਕੀਤੀ ਮੁਲਾਕਾਤ

salman khan  katrina kaif meet bangladesh pm sheikh hasina
10 December, 2019 12:21:42 PM

ਮੁੰਬਈ (ਬਿਊਰੋ) — ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਤੇ ਕੈਟਰੀਨਾ ਕੈਫ ਨੇ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨਾਲ ਹਾਲ ਹੀ 'ਚ ਮੁਲਾਕਾਤ ਕੀਤੀ। ਦੋਵਾਂ ਨੇ ਉਨ੍ਹਾਂ ਨਾਲ ਤਸਵੀਰਾਂ ਵੀ ਕਲਿੱਕ ਕਰਵਾਈਆਂ। ਸਲਮਾਨ ਨੇ ਐਤਵਾਰ ਰਾਤ ਨੂੰ ਤਸਵੀਰ ਟਵਿਟਰ 'ਤੇ ਤਸਵੀਰ ਸ਼ੇਅਰ ਕਰਦਿਆਂ ਲਿਖਿਆ, ''ਸ਼ੇਖ ਹਸੀਨਾ ਨੂੰ ਖੂਬਸੂਰਤ ਮਹਿਲਾ ਕਿਹਾ।'' ਸਲਮਾਨ ਨੇ ਤਸਵੀਰ ਦੇ ਕੈਪਸ਼ਨ 'ਚ ਲਿਖਿਆ, ''ਮਾਣਯੋਗ ਪ੍ਰਧਾਨਮੰਤਰੀ ਸ਼ੇਖ ਹਸੀਨਾ ਨਾਲ ਕੈਟਰੀਨਾ ਕੈਫ ਤੇ ਮੈਂ। ਇੰਨੀ ਖੂਬਸੂਰਤ ਮਹਿਲਾ ਨਾਲ ਮਿਲਣਾ ਸਮਾਨਜਨਕ ਤੇ ਆਨੰਦ ਦਾਇਕ ਰਿਹਾ।''

 

ਦੱਸ ਦਈਏ ਕਿ ਦੋਵੇਂ ਬਾਲੀਵੁੱਡ ਸਟਾਰ ਕਥਿਤ ਤੌਰ 'ਤੇ ਬੰਗਲਾਦੇਸ਼ ਪ੍ਰੀਮੀਅਰ ਲੀਗ (ਬੀਪੀਏ) ਦੇ ਉਦਾਘਟਨ ਸਮਾਰੋਹ 'ਚ ਪਰਫਾਰਮ ਕਰਨ ਬੰਗਲਾਦੇਸ਼ ਪਹੁੰਚੇ ਸਨ। ਸਲਮਾਨ ਤੇ ਕੈਟਰੀਨਾ ਦੀ ਪ੍ਰੋਫੈਸ਼ਨਲ ਜ਼ਿੰਦਗੀ ਦੀ ਗੱਲ ਕਰੀਏ ਤਾਂ ਸਲਮਾਨ ਖਾਨ ਜਲਦ ਹੀ ਫਿਲਮ 'ਦਬੰਗ 3' 'ਚ ਨਜ਼ਰ ਆਉਣ ਵਾਲੇ ਹਨ। ਇਸ ਫਿਲਮ 'ਚ ਉਨ੍ਹਾਂ ਦਾ ਸਾਥ ਸੋਨਾਕਸ਼ੀ ਸਿਨ੍ਹਾ ਤੇ ਸਾਈ ਮਾਂਜੇਕਰ ਲੀਡ ਕਿਰਦਾਰ 'ਚ ਹਨ। ਉਥੇ ਹੀ ਕੈਟਰੀਨਾ ਕੈਫ ਫਿਲਮ 'ਸੂਰਯਵੰਸ਼ੀ' 'ਚ ਨਜ਼ਰ ਆਉਣ ਵਾਲੀ ਹੈ। ਫਿਲਮ 'ਚ ਕੈਟਰੀਨਾ ਕੈਫ ਤੇ ਅਕਸ਼ੈ ਕੁਮਾਰ ਲੀਡ ਕਿਰਦਾਰ 'ਚ ਹਨ।


Tags: Salman KhanKatrina KaifMeet Bangladesh PMSheikh HasinaBangladeshBangladesh Premier LeagueT20 Cricket Championship

About The Author

sunita

sunita is content editor at Punjab Kesari