FacebookTwitterg+Mail

ਸਲਮਾਨ ਖਾਨ ਦੀ ਦਰਿਆਦਿਲੀ, ਹੜ੍ਹ ਪੀੜਤ ਪਿੰਡ ਲਿਆ ਗੋਦ

salman khan adopts flood affected village of kolhapur khidrapur
29 February, 2020 01:57:48 PM

ਮੁੰਬਈ (ਬਿਊਰੋ) — ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਆਪਣੀ ਦਰਿਆਦਿਲੀ ਲਈ ਜਾਣੇ ਜਾਂਦੇ ਹਨ। ਹਾਲ ਹੀ 'ਚ ਉਨ੍ਹਾਂ ਨੇ ਇਕ ਹੜ੍ਹ ਪੀੜਤ ਪਿੰਡ ਨੂੰ ਗੋਦ ਲੈਣ ਦਾ ਫੈਸਲਾ ਕੀਤਾ ਹੈ। ਪਿੰਡ ਦਾ ਨਾਂ 'ਖਿਦਰਾਪੁਰ' ਹੈ, ਜੋ ਕਿ ਕੋਲਹਾਪੁਰ ਜਿਲੇ 'ਚ ਹੈ। ਸਾਲ 2019 'ਚ ਇਥੇ ਹੜ੍ਹ ਆਇਆ ਸੀ। ਹੜ੍ਹ ਪ੍ਰਭਾਵਿਤ ਇਲਾਕੇ 'ਚ ਸਲਮਾਨ ਖਾਨ ਤੇ ਐਲਾਨ ਫਾਊਂਡੈਸ਼ਨ ਮਿਲ ਕੇ ਲੋਕਾਂ ਲਈ ਆਸ਼ਰਮ ਤੇ ਹਿਰਾਇਸ਼ ਦਾ ਜਿੰਮਾ ਲਿਆ ਹੈ।

ਸੋਸ਼ਲ ਮੀਡੀਆ 'ਤੇ ਜਤਾ ਚੁੱਕੇ ਨੇ ਦੁੱਖ
ਸਲਮਾਨ ਖਾਨ ਸੋਸ਼ਲ ਮੀਡੀਆ 'ਤੇ ਵੀ ਹੜ੍ਹ ਪੀੜਤਾਂ ਲਈ ਦੁੱਖ ਜਤਾ ਚੁੱਕੇ ਹਨ। ਉਨ੍ਹਾਂ ਨੂੰ ਲੱਗਦਾ ਹੈ ਕਿ ਘਰ ਬੁਨਿਆਦੀ ਜ਼ਰੂਰਤ ਹੈ ਤੇ ਉਹ ਲੋਕਾਂ ਦੀ ਇਸ ਦੁੱਖ ਦੀ ਘੜੀ 'ਚ ਮਦਦ ਕਰਨਾ ਚਾਹੁੰਦੇ ਹਨ। ਉਥੇ ਹੀ ਐਲਾਨ ਫਾਊਂਡੈਸ਼ਨ ਦੇ ਨਿਰਦੇਸ਼ਕ ਰਵੀ ਕਪੂਰ ਨੇ ਕਿਹਾ ਹੈ ਕਿ ਉਹ ਇਸ ਨੇਕ ਕੰਮ 'ਚ ਸਲਮਾਨ ਖਾਨ ਦਾ ਸਾਥ ਪਾ ਕੇ ਖੁਸ਼ ਹਨ।

ਮਸ਼ਹੂਰ ਹਨ ਸਲਮਾਨ ਦੀ ਦਰਿਆਦਿਲੀ ਦੇ ਕਿੱਸੇ
ਦੱਸ ਦਈਏ ਕਿ ਸਲਮਾਨ ਖਾਨ ਦੀ ਦਰਿਆਦਿਲੀ ਦੇ ਕਈ ਕਿੱਸੇ ਮਸ਼ਹੂਰ ਹਨ। ਉਹ ਫਿਲਮ ਇੰਡਸਟਰੀ ਦੇ ਲੋਕਾਂ ਤੋਂ ਲੈ ਕੇ ਸੈੱਟਸ 'ਤੇ ਕੰਮ ਕਰਨ ਵਾਲਿਆਂ ਤੱਕ ਦੀ ਮਦਦ ਕਰਦੇ ਰਹਿੰਦੇ ਹਨ। ਅਦਾਕਾਰਾ ਪ੍ਰਿਟੀ ਜ਼ਿੰਟਾ ਵੀ ਦੱਸ ਚੁੱਕੀ ਹੈ ਕਿ ਜਦੋਂ ਉਨ੍ਹਾਂ ਨੇ 'ਇਸ਼ਕ ਇਨ ਪੈਰਿਸ' ਫਿਲਮ ਪ੍ਰੋਡਿਊਸ ਕੀਤੀ ਸੀ ਤਾਂ ਪੈਸਿਆਂ ਦੀ ਤੰਗੀ 'ਚ ਸਲਮਾਨ ਨੇ ਉਸ ਦੀ ਮਦਦ ਕੀਤੀ ਸੀ।


Tags: Salman KhanAdoptsMaharashtra VillageKolhapurKhidrapur2019 Floods

About The Author

sunita

sunita is content editor at Punjab Kesari