FacebookTwitterg+Mail

ਸਲਮਾਨ ਪੁੱਜੇ ਕਸ਼ਮੀਰ, ਇਸ ਵਜ੍ਹਾ ਕਾਰਨ ਮਹਿਬੂਬਾ ਨਾਲ ਕੀਤੀ ਮੁਲਾਕਾਤ

salman khan meets mehbooba mufti
24 April, 2018 05:13:08 PM

ਸ਼੍ਰੀਨਗਰ(ਬਿਊਰੋ)— ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਸੋਮਵਾਰ ਨੂੰ ਆਪਣੀ ਆਉਣ ਵਾਲੀ ਫਿਲਮ 'ਰੇਸ 3' ਦੀ ਸ਼ੂਟਿੰਗ ਲਈ ਕਸ਼ਮੀਰ ਪਹੁੰਚੇ। ਸ਼੍ਰੀਨਗਰ ਪਹੁੰਚਣ ਤੋਂ ਬਾਅਦ ਉਨ੍ਹਾਂ ਨੇ ਮੁੱਖ ਮੰਤਰੀ ਮਹਿਬੂਬਾ ਮੁਫਤੀ ਨਾਲ ਵੀ ਮੁਲਾਕਾਤ ਕੀਤੀ। ਇਸ ਦੌਰਾਨ ਦੋਹਾਂ ਵਿਚਕਾਰ ਕਸ਼ਮੀਰ 'ਚ ਬਾਲੀਵੁੱਡ ਫਿਲਮਾਂ ਦੀ ਸ਼ੂਟਿੰਗ ਲਈ ਜ਼ਿਆਦਾ ਤੋਂ ਜ਼ਿਆਦਾ ਆਉਣ ਲਈ ਪ੍ਰੇਰਿਤਾ ਕਰਨ ਦੇ ਯਤਨਾਂ 'ਤੇ ਚਰਚਾ ਹੋਈ। ਹਾਲਾਂਕਿ ਅਧਿਕਾਰਤ ਤੌਰ 'ਤੇ ਮੁੱਖ ਮੰਤਰੀ ਅਤੇ ਸਲਮਾਨ ਦੀ ਮੁਲਾਕਾਤ ਦੀ ਪੁਸ਼ਟੀ ਨਹੀਂ ਹੋਈ ਸੀ। ਸੂਤਰਾਂ ਨੇ ਦੱਸਿਆ ਕਿ ਮੁੰਬਈ ਤੋਂ ਸ਼੍ਰੀਨਗਰ ਏਅਰਪੋਰਟ 'ਤੇ ਉਤਰਨ ਤੋਂ ਬਾਅਦ ਸਲਮਾਨ ਖਾਨ ਸਿੱਧੇ ਗੁਪਕਾਰ ਰੋਡ ਸਥਿਤ ਮੁੱਖ ਮੰਤਰੀ ਰਿਹਾਇਸ਼ ਪਹੁੰਚੇ। ਇਸ ਤੋਂ ਬਾਅਦ ਉਹ ਆਪਣੀ ਫਿਲਮ ਦੀ ਸ਼ੂਟਿੰਗ ਲਈ ਸੋਨਮਰਗ ਰਵਾਨਾ ਹੋ ਗਏ।
ਸੋਨਮਰਗ 'ਚ ਸਲਮਾਨ 'ਤੇ 'ਰੇਸ3' ਦੇ ਵੱਖ-ਵੱਖ ਦ੍ਰਿਸ਼ਾਂ ਦਾ ਫਿਲਮਾਂਕਣ ਕੀਤਾ ਜਾਣਾ ਹੈ। ਇਹ  ਸ਼ੂਟਿੰਗ 2 ਦਿਨ ਚੱਲੇਗੀ। ਰੇਮੋ ਡਿਸੂਜ਼ਾ ਵਲੋਂ ਨਿਰਦੇਸ਼ਤ 'ਰੇਸ 3' ਵੀ ਐਕਸ਼ਨ ਥ੍ਰਿਲਰ ਫਿਲਮ ਹੈ। ਇਸ ਦਾ ਨਿਰਮਾਣ ਰਮੇਸ਼ ਐੱਸ ਤੋਰਾਨੀ ਅਤੇ ਸਲਮਾਨ ਵਲੋਂ ਸੰਯੁਕਤ ਰੂਪ ਨਾਲ ਕੀਤਾ ਜਾ ਰਿਹਾ ਹੈ। ਬੀਤੇ ਚਾਰ ਸਾਲ 'ਚ ਸਲਮਾਨ ਖਾਨ ਵਲੋਂ ਆਪਣੀ ਕਿਸੇ ਫਿਲਮ ਦੀ ਸ਼ੂਟਿੰਗ ਲਈ ਜੰਮੂ-ਕਸ਼ਮੀਰ 'ਚ ਆਉਣ ਦਾ ਇਹ ਤੀਜਾ ਮੌਕਾ ਹੈ। ਇਸ ਤੋਂ ਪਹਿਲਾਂ ਸਾਲ 2015 'ਚ ਉਨ੍ਹਾਂ ਨੇ ਪਹਿਲਗਾਮ ਅਤੇ ਸੋਨਮਰਗ 'ਚ 'ਬਜਰੰਗੀ ਭਾਈਜਾਨ' ਦੀ ਸ਼ੂਟਿੰਗ ਲਈ 2 ਮਹੀਨੇ ਬਿਤਾਏ ਸਨ। ਸਾਲ 2016 'ਚ ਉਨ੍ਹਾਂ ਨੇ 'ਟਿਊੂਬਲਾਈਟ' ਦੇ ਕਈ ਹਿੱਸਿਆਂ ਦਾ ਕਸ਼ਮੀਰ 'ਚ ਹੀ ਫਿਲਮਾਂਕਣ ਕੀਤਾ ਸੀ ਪਰ ਅੱਤਵਾਦੀ ਬੁਰਹਾਨ ਦੀ ਮੌਤ ਤੋਂ ਬਾਅਦ ਵਾਦੀ 'ਚ ਪੈਦਾ ਹਾਲਾਤ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਕਸ਼ਮੀਰ ਘਾਟੀ ਦੇ ਬਜਾਏ ਲੱਦਾਖ ਪ੍ਰਾਂਤ 'ਚ ਸ਼ੂਟਿੰਗ ਕਰਨੀ ਪਈ ਸੀ।


Tags: Salman Khan MeetMehbooba Mufti SonamargRace 3Remo DSouza

Edited By

Chanda Verma

Chanda Verma is News Editor at Jagbani.