FacebookTwitterg+Mail

OMG: ਅਪਰਾਧੀਆਂ ਦੀ ਲਿਸਟ 'ਚ ਸਾਹਮਣੇ ਆਇਆ ਸਲਮਾਨ ਦਾ ਨਾਂ, ਜਾਣੋਂ ਪੂਰਾ ਮਾਮਲਾ

salman khan name in criminal records
14 April, 2018 10:45:17 AM

ਨਵੀਂ ਦਿੱਲੀ(ਬਿਊਰੋ)— ਸਲਮਾਨ ਖਾਨ ਨੂੰ ਕਾਲਾ ਹਿਰਨ ਦੇ ਸ਼ਿਕਾਰ ਮਾਮਲੇ 'ਚ ਪੰਜ ਸਾਲ ਦੀ ਸਜ਼ਾ ਸੁਣਾਈ ਹੋਈ ਹੈ ਅਤੇ ਅੱਜਕਲ ਉਹ ਜ਼ਮਾਨਤ 'ਤੇ ਰਿਹਾਅ ਹਨ। ਸਲਮਾਨ ਖਾਨ ਨੂੰ 5 ਅਪ੍ਰੈਲ ਜੋਧਪੁਰ ਦੀ ਕੋਰਟ ਨੇ ਕਾਲਾ ਹਿਰਨ ਦੇ ਸ਼ਿਕਾਰ ਮਾਮਲੇ 'ਚ ਦੋਸ਼ੀ ਸਿੱਧ ਕੀਤਾ ਸੀ, ਜਦਕਿ ਸਹਿ-ਦੋਸ਼ੀ ਤੱਬੂ, ਸੈਫ ਅਲੀ ਖਾਨ, ਸੋਨਾਲੀ ਬੇਂਦਰੇ ਅਤੇ ਨੀਲਮ ਨੂੰ ਰਿਹਾਅ ਕਰ ਦਿੱਤਾ ਗਿਆ ਸੀ। ਹੁਣ ਦਿਲਚਸਪ ਗੱਲ ਇਹ ਸਾਹਮਣੇ ਆਈ ਹੈ ਕਿ ਵਾਈਲਡਲਾਈਫ ਕਰਾਈਮ ਕੰਟਰੋਲ ਬਿਊਰੋ ਦੀ ਅਪਰਾਧੀਆਂ ਦੀ ਲਿਸਟ 'ਚ ਸਲਮਾਨ ਖਾਨ ਦਾ ਵੀ ਨਾਂ ਹੈ।
ਇਸ ਲਿਸਟ 'ਚ 39 ਅਪਰਾਧੀ ਹਨ ਅਤੇ ਸਲਮਾਨ ਖਾਨ ਦਾ ਨਾਂ ਸਭ ਤੋਂ ਹੇਠਾਂ ਆਉਂਦਾ ਹੈ। ਇਸ ਲਿਸਟ 'ਚ ਉਨ੍ਹਾਂ ਅਪਰਾਧੀਆਂ ਦੇ ਨਾਂ ਸ਼ਾਮਲ ਹੈ, ਜਿਨ੍ਹਾਂ ਨੇ ਜੰਗਲਾਤ ਜੀਵਾਂ ਨਾਲ ਜੁੜੇ ਅਪਰਾਧ ਕੀਤੇ ਹਨ, ਜਿਸ 'ਚ ਸ਼ੇਰ ਦਾ ਸ਼ਿਕਾਰ ਤੱਕ ਸ਼ਾਮਲ ਹੈ। ਸਲਮਾਨ ਖਾਨ ਨੇ ਕਾਲਾ ਹਿਰਨ ਦੇ ਸ਼ਿਕਾਰ ਮਾਮਲੇ 'ਚ ਪਿਛਲੇ ਸ਼ਨੀਵਾਰ ਨੂੰ ਸੈਸ਼ਨ ਕੋਰਟ ਤੋਂ ਜ਼ਮਾਨਤ ਲੈ ਲਈ ਸੀ ਅਤੇ ਉਸ ਤੋਂ ਬਾਅਦ ਉਹ ਸਿੱਧੇ ਮੁੰਬਈ ਲਈ ਰਵਾਨਾ ਹੋ ਗਏ ਸਨ। ਸਲਮਾਨ ਖਾਨ ਜਦੋਂ ਜੋਧਪੁਰ ਜੇਲ 'ਚ ਬੰਦ ਸਨ ਤਾਂ ਉਸ ਸਮੇਂ ਉਨ੍ਹਾਂ ਨੂੰ ਮਿਲਣ ਲਈ ਸਿਰਫ ਪ੍ਰਿਤੀ ਜ਼ਿੰਟਾ ਹੀ ਆਈ ਸੀ ਅਤੇ ਉਹ ਉਨ੍ਹਾਂ ਨੂੰ ਜੇਲ 'ਚ ਮਿਲੀ ਸੀ।

Punjabi Bollywood Tadka
ਜ਼ਿਕਰਯੋਗ ਹੈ ਕਿ ਭਾਰਤ ਸਰਕਾਰ ਨੇ ਜੰਗਲੀ ਜਾਨਵਰਾਂ ਦੇ ਪ੍ਰਤੀ ਅਪਰਾਧਾਂ 'ਤੇ ਕੰਟਰੋਲ ਰੱਖਣ ਲਈ 1972 ਦੇ ਜੰਗਲੀ ਜੀਵਨ ਕਾਨੂੰਨ 'ਚ ਸੋਧ ਕਰਕੇ 6 ਜੂਨ 2007 ਨੂੰ ਵਾਈਲਡ ਲਾਈਫ ਕੰਟਰੋਲ ਬਿਊਰੋ ਦਾ ਗਠਨ ਕੀਤਾ। ਇਸ ਬਿਊਰੋ ਦੀ ਆਫੀਸ਼ੀਅਲ ਵੈਬਸਾਈਟ 'ਤੇ ਉਨ੍ਹਾਂ ਲੋਕਾਂ ਦੇ ਨਾਂ ਦਰਜ ਹਨ, ਜਿਨ੍ਹਾਂ 'ਤੇ ਸ਼ੇਰ ਜਾਂ ਕਿਸੇ ਵੀ ਪ੍ਰਕਾਰ ਦੇ ਜਾਨਵਰਾਂ ਦੀ ਹੱਤਿਆ, ਤਸਕਰੀ ਜਾਂ ਉਨ੍ਹਾਂ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੇ ਅਪਰਾਧ 'ਚ ਦੋਸ਼ੀ ਪਾਇਆ ਗਿਆ ਹੈ। ਇਸ 'ਚ ਸਲਮਾਨ ਖਾਨ ਦਾ ਨਾਂ ਵੀ ਸ਼ਾਮਲ ਹੈ। ਦੱਸਿਆ ਗਿਆ ਹੈ, 'ਵਾਈਲਡ ਲਾਈਫ ਐਕਟ' ਦੀ ਵਿਵਸਥਾ 2006 ਤੋਂ ਹੀ ਲਾਗੂ ਹੈ। ਇਸ ਦੀ ਵੈਬਸਾਈਟ ਨੂੰ ਸਮੇਂ 'ਤੇ ਅਪਡੇਟ ਨਹੀਂ ਕੀਤਾ ਜਾਂਦਾ, ਜਿਸ ਕਾਰਨ ਇੱਥੇ ਕਈ ਸਾਰੇ ਰਿਕਾਰਡਜ਼ ਦਾ ਅਪਡੇਟ ਹੋਣਾ ਅਜੇ ਵੀ ਬਾਕੀ ਹੈ। ਅਸੀਂ ਸਾਲ 2018 'ਚ ਪਹੁੰਚ ਗਏ ਹਾਂ ਪਰ ਹੁਣ ਵੀ ਇਸ ਲਿਸਟ 'ਚ ਕੇਵਲ 39 ਨਾਂ ਸ਼ਾਮਲ ਹੈ, ਜਿਨ੍ਹਾਂ 'ਚੋਂ 39ਵਾਂ ਨਾਂ ਸਲਮਾਨ ਖਾਨ ਦਾ ਹੈ। 
ਜੇਕਰ ਫਿਲਮਾਂ ਦੀ ਗੱਲ ਕਰੀਏ ਤਾਂ ਸਲਮਾਨ ਖਾਨ ਜੇਲ 'ਚੋਂ ਬਾਹਰ ਆਉਣ ਤੋਂ ਬਾਅਦ ਆਪਣੇ ਪ੍ਰੋਜੈਕਟਸ 'ਚ ਰੁੱਝ ਗਏ ਹਨ ਅਤੇ ਅੱਜ ਕੱਲ ਉਹ 'ਰੇਸ 3' ਦੀ ਸ਼ੂਟਿੰਗ ਕਰ ਰਹੇ ਹਨ। ਇਸ ਤੋਂ ਇਲਾਵਾ ਉਹ ਆਪਣੇ ਬਾਕੀ ਕਮਿਟਮੈਂਟਸ ਵੀ ਪੂਰੇ ਕਰ ਰਹੇ ਹਨ।


Tags: Salman KhanBlack Buck CaseDeclared CriminalWildlife Crime Control BureauSaif Ali KhanNeelamTabuSonali Bendre

Edited By

Chanda Verma

Chanda Verma is News Editor at Jagbani.