FacebookTwitterg+Mail

ਕੀ ਇੰਦੌਰ ਤੋਂ ਲੋਕ ਸਭਾ ਦੀਆਂ ਚੋਣਾਂ ਲੜਨਗੇ ਸਲਮਾਨ ਖਾਨ?

salman khan to contest lok sabha election 2019
08 March, 2019 04:12:17 PM

ਮੁੰਬਈ (ਬਿਊਰੋ) : ਬਾਲੀਵੁੱਡ ਦੇ ਗਲਿਆਰਿਆਂ 'ਚੋਂ ਇਕ ਵਾਰ ਫਿਰ ਰਾਜਨੀਤੀ ਨਾਲ ਜੁੜੀਆਂ ਖਬਰਾਂ ਆਉਣੀਆਂ ਸ਼ੁਰੂ ਹੋ ਗਈਆਂ ਹਨ। ਹਾਲ ਹੀ 'ਚ ਮੱਧ ਪ੍ਰਦੇਸ਼ ਦੀ ਰਾਜਧਾਨੀ ਤੋਂ 'ਬੇਬੋ' ਕਰੀਨਾ ਕਪੂਰ ਖਾਨ ਦੇ ਚੋਣਾਂ ਲੜਨ ਦੀਆਂ ਖਬਰਾਂ ਆ ਰਹੀਆਂ ਸਨ। ਇਸ ਤੋਂ ਬਾਅਦ ਹੁਣ ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖਾਨ ਦੇ ਚੋਣਾਂ ਲੜਨ ਦੀਆਂ ਖਬਰਾਂ ਆਉਂਦੇ ਹੀ ਰਾਜਨੀਤੀ ਗਲਿਆਰਿਆਂ 'ਚ ਹਲਚਲ ਮਚੀ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਵਾਰ ਕਾਂਗਰਸ, ਐੱਮ. ਪੀ. ਦੇ ਇੰਦੌਰ ਲੋਕ ਸਭਾ ਸੀਟ ਤੋਂ ਬਾਲੀਵੁੱਡ ਦੇ 'ਭਾਈਜਾਨ' ਯਾਨੀ ਕੀ ਸਲਮਾਨ ਖਾਨ ਨੂੰ ਉਤਾਰਨ ਦੀ ਤਿਆਰੀ ਹੈ।

ਹਾਲ ਹੀ 'ਚ ਆਪਣੇ ਇਕ ਬਿਆਨ 'ਚ ਕਾਂਗਰਸ ਪ੍ਰਦੇਸ਼ ਸਚਿਵ ਰਾਕੇਸ਼ ਯਾਦਵ ਨੇ ਕਿਹਾ ਸੀ ਕਿ ਸਾਡੀ ਪਾਰਟੀ 'ਚ ਸਲਮਾਨ ਖਾਨ ਦੇ ਨਾਂ ਨੂੰ ਲੈ ਕੇ ਗੱਲਬਾਤ ਚੱਲ ਰਹੀ ਹੈ, ਜਿਸ ਤੋਂ ਬਾਅਦ ਬਾਲੀਵੁੱਡ ਤੋਂ ਲੈ ਕੇ ਰਾਜਨੀਤੀ ਜਗਤ 'ਚ ਇਹ ਸਵਾਲ ਖੜ੍ਹਾ ਹੋ ਗਿਆ ਹੈ ਕਿ ਸਲਮਾਨ ਖਾਨ ਆਖਿਰਕਾਰ ਕਾਂਗਰਸ ਤੋਂ ਹੀ ਚੋਣ ਕਿਉਂ ਲੜਨਗੇ?

ਖਬਰਾਂ ਦੀ ਮੰਨੀਏ ਤਾਂ ਕਾਂਗਰਸ ਪਾਰਟੀ, ਇੰਦੌਰ ਲੋਕ ਸਭਾ ਸੀਟ ਤੋਂ ਲਗਾਤਾਰ ਚੁਣ ਕੇ ਆ ਰਹੀਆਂ ਲੋਕ ਸਭਾ ਸਪੀਕਰ ਸੁਮਿਤਰਾ ਮਹਾਜਨ ਸਾਹਮਣੇ 'ਭਾਈਜਾਨ' ਨੂੰ ਖੜ੍ਹਾ ਕਰ ਸਕਦੀ ਹੈ। ਮੰਨਿਆ ਜਾ ਰਿਹਾ ਹੈ ਕਿ ਸਲਮਾਨ ਖਾਨ ਦਾ ਨੋਜਵਾਨਾਂ 'ਚ ਕਾਫੀ ਕ੍ਰੇਜ਼ ਹੈ। ਉਥੇ ਲੋਕਾਂ ਦਾ ਇਹ ਵੀ ਮੰਨਣਾ ਹੈ ਕਿ ਜੇਕਰ ਸਲਮਾਨ, ਇੰਦੌਰ ਤੋਂ ਚੋਣ ਲੜਦੇ ਹਨ ਅਤੇ ਜਿੱਤ ਜਾਂਦੇ ਹਨ ਤਾਂ ਇਹ ਨੋਜਵਾਨਾਂ ਦੇ ਸਿਨੇ ਜਗਤ 'ਚ ਦਾਖਿਲ ਹੋਣ ਦਾ ਚੰਗਾ ਮੌਕਾ ਮਿਲ ਸਕਦਾ ਹੈ। ਨਾਲ ਹੀ ਇਹ ਵੀ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਸਲਮਾਨ ਖਾਨ ਇਥੇ ਜਿੱਤਣ 'ਤੇ ਪੂਰੇ ਮੱਧ ਪ੍ਰਦੇਸ਼ ਨੂੰ ਬਾਲੀਵੁੱਡ 'ਚ ਖਾਸ ਜਗ੍ਹਾ ਮਿਲੇਗੀ ਪਰ ਇਨ੍ਹਾਂ ਸਾਰੀਆਂ ਅਟਕਾਲਾਂ 'ਚ ਨਾ ਸਿਰਫ ਸਲਮਾਨ ਖਾਨ ਦੇ ਫੈਨਜ਼ ਸਗੋਂ ਜਨਤਾ ਦਾ ਵੀ ਇਹੀ ਸੋਚਣਾ ਹੈ ਕਿ ਜਦੋਂ 'ਭਾਈਜਾਨ' ਦਾ ਪੀ. ਐੱਮ. ਨਰਿੰਦਰ ਮੋਦੀ ਨਾਲ ਇਕ ਬੇਹੱਦ ਕਰੀਬੀ ਜੋੜ ਹੈ ਤਾਂ ਉਸ ਨੂੰ ਰਾਜਨੀਤੀ 'ਚ ਉਤਰਨ ਲਈ ਭਾਜਪਾ ਦਾ ਹਥ ਫੜਨਾ ਚਾਹੀਦਾ। ਫਿਲਹਾਲ ਹਾਲੇ ਇਨ੍ਹਾਂ ਖਬਰਾਂ 'ਤੇ ਸਲਮਾਨ ਖਾਨ ਵਲੋਂ ਕੋਈ ਵੀ ਬਿਆਨ ਨਹੀਂ ਆਇਆ।


Tags: Salman Khan Lok Sabha Election 2019 Congress Madhya Pradesh Indore Kareena Kapoor Khan Punjabi Film Stars Pollywood Khabar ਪਾਲੀਵੁੱਡ ਸਮਾਚਾਰ

Edited By

Sunita

Sunita is News Editor at Jagbani.