FacebookTwitterg+Mail

IIFA 2020: ਮੱਧ ਪ੍ਰਦੇਸ਼ ਪਹੁੰਚੇ ਸਲਮਾਨ ਖਾਨ ਤੇ ਜੈਕਲੀਨ ਫਰਨਾਂਡੀਜ਼, ਦੇਖੋ ਤਸਵੀਰਾਂ

salman khan unveils iifa 2020 in indore
04 February, 2020 12:46:09 PM

ਮੁੰਬਈ(ਬਿਊਰੋ)- ਬਾਲੀਵੁੱਡ ਸੁਪਸਟਾਰ ਸਲਮਾਨ ਖਾਨ ਅਤੇ ਜੈਕਲੀਨ ਫਰਨਾਂਡੀਜ਼ IIFA ਐਵਾਰਡ ਦੀ ਪ੍ਰੈੱਸ ਕਾਂਫਰੈਂਸ ਲਈ ਮੱਧ ਪ੍ਰਦੇਸ਼ ਪਹੁੰਚੇ ਹੋਏ ਹਨ। ਇਸ ਦੇ ਨਾਲ ਹੀ ਸਲਮਾਨ ਖਾਨ ਤੇ ਜੈਕਲੀਨ ਦੀ ਇਕ ਝਲਕ ਪਾਉਣ ਲਈ ਭਾਰੀ ਗਿਣਤੀ ਵਿਚ ਫੈਨਜ਼ ਪਹੁੰਚੇ ਹੋਏ ਸਨ।
Punjabi Bollywood Tadka
ਫੈਨਜ਼ ਨੇ ਸਲਮਾਨ ਦਾ ਬਿਲਕੁੱਲ ਵੱਖਰੇ ਅੰਦਾਜ਼ ਵਿਚ ਇੱਥੇ ਸਵਾਗਤ ਕੀਤਾ। ਇਸ ਦੌਰਾਨ ਸਲਮਾਨ ਨੇ ਆਪਣੇ ਫੈਨਜ਼ ਦਾ ਧੰਨਵਾਦ ਅਦਾ ਕੀਤਾ।
Punjabi Bollywood Tadka
ਇਸ ਦੌਰਾਨ ‘ਕਿੱਕ’ ਮੂਵੀ ਦੇ ਕੋ-ਸਟਾਰ IIFA ਐਵਾਰਡ 2020 ਦੀ ਪ੍ਰੈੱਸ ਕਾਂਫਰੈਂਸ ਲਈ ਇੱਥੇ ਪਹੁੰਚੇ ਸਨ। ਦੋਵਾਂ ਦੇ ਨਾਲ ਮੱਧ ਪ੍ਰਦੇਸ਼  ਦੇ ਸੀਐੱਮ ਕਮਲਨਾਥ ਵੀ ਰੰਗ-ਮੰਚ ’ਤੇ ਮੌਜੂਦ ਸਨ।
Punjabi Bollywood Tadka
ਇਹ ਪਰੋਗ੍ਰਾਮ ਇੰਦੌਰ ਵਿਚ ਹੋਇਆ ਸੀ। ਸਲਮਾਨ ਖਾਨ ਲਈ ਇੰਦੌਰ ਬਹੁਤ ਖਾਸ ਵੀ ਹੈ ਕਿਉਂਕਿ ਇੱਥੇ ਸਲਮਾਨ ਖਾਨ ਦਾ ਜਨਮ ਵੀ ਹੋਇਆ ਹੈ।
Punjabi Bollywood Tadka
ਦੱਸ ਦੇਈਏ ਕਿ ਸਲਮਾਨ ਖਾਨ ਇਸ ਸਾਲ ਹੋਣ ਵਾਲੇ IIFA ਐਵਾਰਡ ਨੂੰ ਹੋਸਟ ਕਰਨਗੇ। ਐਵਾਰਡ ਨਾਈਟ ਨੂੰ ਸਲਮਾਨ ਖਾਨ ਨਾਲ ਰਿਤੇਸ਼ ਦੇਸ਼ਮੁਖ ਹੋਸਟ ਕਰਨਗੇ। ਦੋਵਾਂ ਦੀ ਹੋਸਟਿੰਗ ਦੇਖਣ ਲਈ ਦਰਸ਼ਕ ਕਾਫੀ ਉਤਸ਼ਾਹਿਤ ਹਨ।
Punjabi Bollywood Tadka
ਐਵਾਰਡ ਸੈਰੇਮਨੀ ਵਿਚ ਜੈਕਲੀਨ ਅਤੇ ਕੈਟਰੀਨਾ ਕੈਫ ਦੀ ਸ਼ਾਨਦਾਰ ਪ੍ਰਫੋਰਮੈਂਸ ਵੀ ਹੋਵੇਗੀ। ਦੋਵੇਂ ਬੇਹੱਦ ਸ਼ਾਨਦਾਰ ਡਾਂਸ ਵੀ ਕਰਦੀਆਂ ਹਨ।
Punjabi Bollywood Tadka
ਮੱਧ ਪ੍ਰਦੇਸ਼ ਦੇ ਮੁੱਖਮੰਤਰੀ ਕਮਲਨਾਥ ਨੂੰ IIFA ਦਾ ਪਹਿਲਾ ਟਿਕਟ ਦਿੱਤਾ ਗਿਆ ਹੈ। ਕਮਲਨਾਥ ਦੇ ਨਾਲ ਰੰਗ-ਮੰਚ ’ਤੇ ਸਲਮਾਨ ਨੇ ਕੁੱਝ ਹੱਸੀ ਮਜ਼ਾਕ ਵੀ ਕੀਤਾ।


Tags: International Indian Film Academy AwardsSalman KhanFunctionIndoreKamal NathJacqueline FernandezMadhya Pradesh

About The Author

manju bala

manju bala is content editor at Punjab Kesari