FacebookTwitterg+Mail

ਭੈਣ ਪ੍ਰਿਆ ਲਈ ਸੜਕਾਂ 'ਤੇ ਉਤਰੇ ਸੰਜੇ ਦੱਤ, ਦੇਖੋ ਤਸਵੀਰਾਂ

sanjay dutt campaigns for sister priya dutt
23 April, 2019 10:24:41 AM

ਮੁੰਬਈ (ਬਿਊਰੋ) — ਬਾਲੀਵੁੱਡ ਐਕਟਰ ਸੰਜੇ ਦੱਤ ਭਾਵੇਂ ਹੀ ਰਾਜਨੀਤੀ ਤੋਂ ਦੂਰ ਹਨ ਪਰ ਆਪਣੀ ਭੈਣ ਤੇ ਕਾਂਗਰਸ ਉਮੀਦਵਾਰ ਪ੍ਰਿਆ ਦੱਤ ਨੂੰ ਪੂਰਾ ਸਪੋਰਟ ਕਰ ਰਹੇ ਹਨ। ਸੰਜੇ ਦੱਤ ਨੇ ਸੋਮਵਾਰ ਨੂੰ ਮੁੰਬਈ 'ਚ ਪ੍ਰਿਆ ਦੇ ਚੋਣ ਪ੍ਰਚਾਰ 'ਚ ਹਿੱਸਾ ਲਿਆ। ਭੈਣ ਨਾਲ ਖੜ੍ਹੇ ਹੋ ਕੇ ਸੰਜੇ ਦੱਤ ਜਨਤਾ ਤੋਂ ਵੋਟ ਦੀ ਅਪੀਲ ਕਰ ਰਹੇ ਹਨ। ਸੰਜੇ ਦੱਤ ਆਪਣੇ ਪਰਿਵਾਰ ਦੇ ਬੇਹੱਦ ਕਰੀਬ ਹਨ। ਜਦੋਂ ਪ੍ਰਿਆ ਦੱਤ ਬਾਂਦਰਾ ਕਲੈਕਟਰ ਆਫਿਸ 'ਚ ਲੋਕ ਸਭਾ ਚੋਣਾਂ ਲਈ ਆਪਣਾ ਨਾਮਜ਼ਦਗੀ ਭਰਨ ਗਈ ਸੀ।

Punjabi Bollywood Tadka

ਉਸ ਸਮੇਂ ਸੰਜੇ ਦੱਤ ਆਪਣੀ ਫਿਲਮ 'ਕਲੰਕ' ਦੇ ਪ੍ਰਮੋਸ਼ਨ ਤੇ ਸ਼ੂਟਿੰਗ ਤੋਂ ਸਮਾਂ ਕੱਢ ਕੇ ਪ੍ਰਿਆ ਨਾਲ ਗਏ ਸਨ। ਪ੍ਰਿਆ ਦੱਤ ਨਾਮਜ਼ਦਗੀ ਤੋਂ ਪਹਿਲਾ ਬੱਪਾ ਦੇ ਦਰਬਾਰ 'ਚ ਆਸ਼ੀਰਵਾਦ ਲੈਣ ਪਹੁੰਚੀ ਸੀ। ਇਸ ਤੋਂ ਬਾਅਦ ਪ੍ਰਿਆ ਦੱਤ ਆਪਣੇ ਭਰਾ ਸੰਜੇ ਦੱਤ ਦੇ ਘਰ ਪਹੁੰਚੀ ਸੀ।

Punjabi Bollywood Tadka
ਦੱਸ ਦਈਏ ਕਿ ਸਾਲ 2019 'ਚ ਪ੍ਰਿਆ ਦੱਤ ਕਾਂਗਰਸ ਦੇ ਟਿਕਟ 'ਤੇ ਮੁੰਬਈ ਨਾਰਥ ਸੈਂਟਰਲ ਤੋਂ ਲੋਕ ਸਭਾ ਚੋਣਾਂ ਲੜ ਰਹੀ ਹੈ। ਪ੍ਰਿਆ ਦੱਤ ਦਾ ਮੁਕਾਬਲਾ ਮੌਜ਼ੂਦਾ ਸੰਸਦ ਪੂਨਮ ਮਹਾਜਨ ਨਾਲ ਹੈ।

Punjabi Bollywood Tadka

ਉਥੇ ਹੀ ਬਸਪਾ ਨੇ ਵੀ ਇਸ ਸੀਟ 'ਤੇ ਇਮਰਾਨ ਮੁਸਤਫਾ ਖਾਨ ਨੂੰ ਮੈਦਾਨ 'ਚ ਉਤਾਰਿਆ ਹੈ। ਪ੍ਰਿਆ ਨੇ ਨਾਮਜ਼ਦਗੀ ਦੇ ਦਿਨ ਇਕ ਇਮੋਸ਼ਨਲ ਪੋਸਟ ਲਿਖ ਕੇ ਸ਼ੇਅਰ ਕੀਤੀ ਸੀ।

Punjabi Bollywood Tadka

ਉਸ ਨੇ ਲਿਖਿਆ ਸੀ, ''ਉਸ ਦਿਨ ਨੂੰ ਯਾਦ ਕਰ ਰਹੀ ਹਾਂ, ਜਦੋਂ ਪਿਤਾ ਸਵਰਗਵਾਸੀ ਸ਼੍ਰੀ ਸੁਨੀਲ ਦੱਤ ਜੀ ਨੇ ਸਾਲ 1984 'ਚ ਆਪਣੇ ਪਹਿਲੇ ਚੋਣ ਲਈ ਨਾਮਜ਼ਦਗੀ ਪੱਤਰ ਭਰਿਆ ਸੀ। ਇਹ ਪਰਿਵਾਰ ਲਈ ਇਕ ਵੱਡਾ ਦਿਨ ਸੀ ਕਿਉਂਕਿ ਪਿਤਾ ਜੀ ਪਹਿਲਾ ਕਦੇ ਵੀ ਰਾਜਨੀਤੀ ਨਾਲ ਨਹੀਂ ਜੁੜੇ ਸਨ।''

Punjabi Bollywood Tadka
ਦੱਸਣਯੋਗ ਹੈ ਕਿ ਸੁਨੀਲ ਦੱਤ ਦੇ ਦਿਹਾਂਤ ਤੋਂ ਬਾਅਦ ਉਨ੍ਹਾਂ ਦੀ ਰਾਜਨੀਤਿਕ ਵਿਰਾਸਤ ਨੂੰ ਬੇਟੀ ਪ੍ਰਿਆ ਦੱਤ ਅੱਗੇ ਵਧਾ ਰਹੀ ਹੈ। ਸਾਲ 2014 ਦੀਆਂ ਚੋਣਾਂ 'ਚ ਪ੍ਰਿਆ ਦੱਤ ਚੋਣਾਂ ਹਾਰ ਗਈ ਸੀ। 

Punjabi Bollywood Tadka


Tags: Sanjay DuttPriya DuttCongress CandidateMumbai North CentralSunil DuttBollywood Celebrity

Edited By

Sunita

Sunita is News Editor at Jagbani.