FacebookTwitterg+Mail

ਭੋਪਾਲ 'ਚ 'ਪਦਮਾਵਤੀ' ਦਾ ਵਿਰੋਧ, ਭੰਸਾਲੀ ਦਾ ਫੂਕਿਆ ਪੁਤਲਾ

sanjay leela bhansali
12 November, 2017 09:21:07 AM

ਭੋਪਾਲ(ਬਿਊਰੋ)— ਦੇਸ਼ ਦੇ ਕਈ ਹਿੱਸਿਆਂ ਤੋਂ ਬਾਅਦ ਹੁਣ ਮੱਧ ਪ੍ਰਦੇਸ਼ ਵਿਚ ਵੀ ਸੰਜੇ ਲੀਲਾ ਭੰਸਾਲੀ ਦੀ ਫਿਲਮ 'ਪਦਮਾਵਤੀ' ਦਾ ਵਿਰੋਧ ਸ਼ੁਰੂ ਹੋ ਗਿਆ ਹੈ। ਅੱਜ ਰਾਜਧਾਨੀ ਭੋਪਾਲ ਵਿਚ ਫਿਲਮ ਦੇ ਪ੍ਰਦਰਸ਼ਨ 'ਤੇ ਰੋਕ ਦੀ ਮੰਗ ਨਾਲ ਭੰਸਾਲੀ ਦਾ ਪੁਤਲਾ ਫੂਕਿਆ ਗਿਆ।
ਸੰਸਕ੍ਰਿਤੀ ਬਚਾਓ ਮੰਚ ਦੇ ਵਰਕਰਾਂ ਨੇ ਨੂਤਲ ਸੁਭਾਸ਼ ਸਕੂਲ ਨੇੜੇ ਇਹ ਵਿਰੋਧ ਪ੍ਰਦਰਸ਼ਨ ਕੀਤਾ। ਉਨ੍ਹਾਂ ਨਾਅਰੇਬਾਜ਼ੀ ਕਰਦੇ ਹੋਏ ਭੰਸਾਲੀ ਦਾ ਪ੍ਰਤੀਕਾਤਮਕ ਪੁਤਲਾ ਫੂਕਣ ਦੇ ਨਾਲ ਦੀਪਿਕਾ ਪਾਦੁਕੋਣ ਦੇ ਪੋਸਟਰ ਵੀ ਪਾੜੇ ਗਏ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਫਿਲਮ ਵਿਚ ਇਤਿਹਾਸ ਨੂੰ ਤੋੜ-ਮਰੋੜ ਕੇ ਦਿਖਾਇਆ ਗਿਆ ਹੈ। ਸਾਡੀ ਸੰਸਕ੍ਰਿਤੀ ਖਿਲਾਫ ਕੋਈ ਵੀ ਗੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਫਿਲਮ ਦੀ ਕਹਾਣੀ ਅਤੇ ਕਈ ਦ੍ਰਿਸ਼ਾਂ 'ਤੇ ਹਿੰਦੂ ਸੰਗਠਨ ਨੂੰ ਇਤਰਾਜ਼ ਹੈ।
ਉਨ੍ਹਾਂ ਨੇ ਭੋਪਾਲ ਦੇ ਟਾਕੀਜ ਮਾਲਕਾਂ ਅਤੇ ਪ੍ਰਸਾਸ਼ਨ ਤੋਂ ਮੰਗ ਕਰਦੇ ਹੋਏ ਚਿਤਾਵਨੀ ਦਿੱਤੀ ਕਿ ਉਹ ਇਸ ਫਿਲਮ ਦਾ ਪ੍ਰਦਰਸ਼ਨ ਭੋਪਾਲ ਵਿਚ ਨਾ ਕਰਨ, ਜਿਸ ਨਾਲ ਉਨ੍ਹਾਂ ਨੂੰ ਕਿਸੇ ਖਰਾਬ ਹਾਲਾਤਾਂ ਦਾ ਸਾਹਮਣਾ ਕਰਨਾ ਪਵੇ।  ਉਨ੍ਹਾਂ ਦਾਅਵਾ ਕੀਤਾ ਕਿ ਇਸ ਅੰਦੋਲਨ ਨੂੰ ਰਾਜਪੂਤ ਸਮਾਜ, ਪ੍ਰਗਤੀਸ਼ੀਲ ਬ੍ਰਾਹਮਣ ਸੰਸਥਾ, ਸ਼ਿਵਸੈਨਾ, ਖੇਤਰੀ ਸਭਾ, ਵੈਦਿਕ ਬ੍ਰਾਹਮਣ ਯੁਵਾ ਸੰਗਠਨ, ਮੱਧ ਪ੍ਰਦੇਸ਼ ਪੁਜਾਰੀ ਮਹਾਸੰਘ, ਹੋਰ ਸਮਾਜਿਕ ਅਤੇ ਹਿੰਦੂਵਾਦੀ ਸੰਗਠਨਾਂ ਨੇ ਵੀ ਸਮਰਥਨ ਦਿੱਤਾ ਹੈ।


Tags: Sanjay Leela BhansaliPadmavatiDeepika Padukone Shahid KapoorRanveer SinghBhopalਸੰਜੇ ਲੀਲਾ ਭੰਸਾਲੀ ਭੋਪਾਲਪਦਮਾਵਤੀ