ਮੁੰਬਈ (ਬਿਊਰੋ)— 'ਬਿੱਗ ਬੌਸ' ਸੀਜ਼ਨ 11 ਦੀ ਸਾਬਕਾ ਮੁਕਾਬਲੇਬਾਜ਼ ਤੇ ਹਰਿਆਣੇ ਦੀ ਮਸ਼ਹੂਰ ਡਾਂਸਰ ਸਪਨਾ ਚੌਧਰੀ ਨੂੰ ਬਾਲੀਵੁੱਡ 'ਚ ਐਂਟਰੀ ਕਰਦੇ ਹੀ ਕਾਨੂੰਨੀ ਝਟਕਾ ਲੱਗਿਆ ਹੈ ਤੇ ਉਨ੍ਹਾਂ ਨੂੰ 7 ਕਰੋੜ ਦਾ ਨੋਟਿਸ ਮਿਲਿਆ ਹੈ।
ਦਰਸਅਲ ਸਪਨਾ ਚੌਧਰੀ ਨੇ ਬਾਲੀਵੁੱਡ 'ਚ ਆਉਣ ਲਈ ਫਿਲਮ 'ਵੀਰੇ ਦੀ ਵੈਡਿੰਗ' ਲਈ ਇਕ ਆਈਟਮ ਗੀਤ ਕੀਤਾ ਹੈ ਜਿਸ ਦੇ ਬੋਲ 'ਹਟਕੇ ਤਾਓ' ਹੈ। ਹੁਣ ਇਸ ਗੀਤ ਦਾ ਕਾਪੀ ਰਾਈਟ ਰੱਖਣ ਵਾਲੇ ਹਰਿਆਣਵੀ ਗਾਇਕ ਵਿਕਾਸ ਕੁਮਾਰ ਨੇ ਆਪਣੇ ਵਕੀਲ ਰਾਹੀਂ 7 ਕਰੋੜ ਦਾ ਨੋਟਿਸ ਫਿਲਮ ਦੇ ਨਿਰਮਾਤਾ ਤੇ ਟੀਮ ਸਮੇਤ 10 ਲੋਕਾਂ ਨੂੰ ਭੇਜਿਆ ਹੈ।
ਜਿਸ 'ਚ ਸਪਨਾ ਚੌਧਰੀ, ਸੁਨਿਧੀ ਚੌਹਾਨ, ਅਭਿਨੇਤਾ ਜਿਮੀ ਸ਼ੇਰਗਿੱਲ, ਅਭਿਨੇਤਰੀ ਯੂਵਿਕਾ ਚੌਧਰੀ, ਨਿਰਦੇਸ਼ਕ ਆਸ਼ੂ ਤ੍ਰਿਖਾ, ਨਿਰਮਾਤਾ ਰਜਤ ਬਖਸ਼ੀ ਅਤੇ ਟੀਮ ਦੇ ਹੋਰ ਕਈ ਮੈਂਬਰ ਸ਼ਾਮਿਲ ਹਨ। ਅਜਿਹੇ 'ਚ ਹੁਣ ਸਪਨਾ ਚੌਧਰੀ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਲਾਜ਼ਮੀ ਹੈ।