FacebookTwitterg+Mail

ਭਾਜਪਾ ਵਿਧਾਇਕ ਨੇ ਕਿਹਾ 'ਸਪਨਾ ਚੌਧਰੀ ਨੂੰ ਆਪਣਾ ਬਣਾ ਲੈਣ ਰਾਹੁਲ ਗਾਂਧੀ'

sapna choudhary and rahul gandhi
25 March, 2019 03:55:58 AM

ਲਖਨਊ (ਬਿਊਰੋ) : ਲੋਕ ਸਭਾ ਚੋਣਾਂ 'ਚ ਮਹੌਲ ਆਪਣੇ ਪੱਖ 'ਚ ਕਰਨ ਲਈ ਸਿਆਸੀ ਦਲਾਂ 'ਚ ਮਚੀ ਦੌੜ ਵਿਚਾਲੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਵਿਧਾਇਕ ਨੇ ਯੂ. ਪੀ. ਏ. ਪ੍ਰਧਾਨ ਸੋਨੀਆ ਗਾਂਧੀ ਨੂੰ ਲੈ ਕੇ ਵਾਦ-ਵਿਵਾਦ ਵਾਲਾ ਬਿਆਨ ਦਿੱਤਾ ਹੈ।

 

ਬਲੀਆ 'ਚ ਬੈਰੀਆ ਖੇਤਰ ਦੇ ਵਿਧਾਇਕ ਸੁਰਿੰਦਰ ਸਿੰਘ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ 'ਚ ਉਨ੍ਹਾਂ ਨੇ ਬਾਲੀਵੁੱਡ ਅਦਾਕਾਰਾ ਤੇ ਹਰਿਆਣਵੀ ਡਾਂਸਰ ਸਪਨਾ ਚੌਧਰੀ ਦੇ ਕਾਂਗਰਸ 'ਚ ਸ਼ਾਮਲ ਹੋਣ ਨੂੰ ਲੈ ਕੇ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ 'ਤੇ ਵਿਅੰਗ ਕਰਦੇ ਹੋਏ ਕਿਹਾ, ''ਰਾਹੁਲ ਗਾਂਧੀ ਜੀ ਨੇ ਆਪਣੀ ਕੁਲ ਪ੍ਰੰਪਰਾ ਨੂੰ ਅੱਗੇ ਵਧਾਇਆ ਹੈ। ਉਨ੍ਹਾਂ ਦੀ ਮਾਂ ਵੀ ਇਟਲੀ 'ਚ ਇਸੇ ਪੇਸ਼ੇ ਤੋਂ ਸੀ।

Punjabi Bollywood Tadka

ਸਪਨਾ ਚੌਧਰੀ ਨੂੰ ਵੀ ਉਹ ਆਪਣਾ ਬਣਾ ਲੈਣ। ਮੈਂ ਉਨ੍ਹਾਂ ਦਾ ਧੰਨਵਾਦ ਕਰਾਂਗਾ ਕਿ ਰਾਹੁਲ ਜੀ ਸਪਨਾ ਚੌਧਰੀ ਨੂੰ ਆਪਣਾ ਬਣਾ ਕੇ ਆਪਣੀ ਨਵੀਂ ਸਿਆਸੀ ਪਾਰੀ ਦੀ ਸ਼ੁਰੂਆਤ ਕਰਨ।'' ਸ਼੍ਰੀ ਸਿੰਘ ਇਸ ਤੋਂ ਪਹਿਲਾਂ ਵੀ ਕਈ ਵਾਰ ਅਜਿਹੇ ਵਾਦ-ਵਿਵਾਦ ਵਾਲੇ ਬਿਆਨ ਦੇ ਸੁਰਖੀਆਂ ਬਟੋਰ ਚੁੱਕੇ ਹਨ।
 

ਦੱਸਣਯੋਗ ਹੈ ਕਿ ਖਬਰਾਂ ਸਨ ਕਿ ਹਰਿਆਣਵੀ ਡਾਂਸਰ ਸਪਨਾ ਚੌਧਰੀ ਕਾਂਗਰਸ ਸਰਕਾਰ 'ਚ ਸ਼ਾਮਲ ਹੋ ਗਈ ਹੈ। ਹਾਲਾਂਕਿ ਸਪਨਾ ਚੌਧਰੀ ਨੇ ਕਾਂਗਰਸ 'ਚ ਸ਼ਾਮਲ ਹੋਣ ਦੀਆਂ ਖਬਰਾਂ ਨੂੰ ਗਲਤ ਦੱਸਿਆ ਹੈ। ਬੀਤੇ ਐਤਵਾਰ ਸਪਨਾ ਚੌਧਰੀ ਨੇ ਇਕ ਪ੍ਰੈੱਸ ਕਾਨਫਰੰਸ 'ਚ ਦੱਸਿਆ ਕਿ ਉਹ ਕਾਂਗਰਸ 'ਚ ਸ਼ਾਮਲ ਨਹੀਂ ਹੈ। ਉਸ ਨੇ ਕਿਹਾ ਕਿ ਮੈਂ ਰਾਜ ਬੱਬਰ ਨੂੰ ਕਦੇ ਵੀ ਮਿਲੀ ਨਹੀਂ ਅਤੇ ਜਿਹੜੀਆਂ ਤਸਵੀਰਾਂ ਇੰਟਰਨੈੱਟ 'ਤੇ ਵਾਇਰਲ ਹੋ ਰਹੀਆਂ ਹਨ ਉਹ ਕਾਫੀ ਪੁਰਾਣੀਆਂ ਹਨ। ਹਾਲਾਂਕਿ ਮੇਰਾ ਕਈ ਟਵਿਟਰ ਅਕਾਊਂਟ ਵੀ ਨਹੀਂ ਹੈ।

Punjabi Bollywood Tadka


Tags: Rahul GandhiSapna ChoudharyCongressHaryanvi CelebrityBig Boss 11Priyanka GandhiRaj BabbarShri Singh

Edited By

Sunita

Sunita is News Editor at Jagbani.