ਨਵੀਂ ਦਿੱਲੀ— ਤਮਿਲ ਸੁਪਰਸਟਾਰ ਰਜਨੀਕਾਂਤ ਦੀ ਪਤਨੀ ਦੁਆਰਾ ਸੰਚਾਚਿਤ ਇਕ ਸਕੂਲ 'ਤੇ ਇਮਾਰਤ ਦੇ ਮਾਲਕ ਨੇ ਤਹਿ ਕਿਰਾਇਆ ਨਾ ਦਿੱਤੇ ਜਾਣ ਦਾ ਦੋਸ਼ ਲਾਉਂਦੇ ਹੋਏ ਤਾਲਾ ਲਾ ਦਿੱਤਾ ਹੈ। ਸਕੂਲ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਇਮਾਰਤ ਮਾਲਕ ਦੇ ਖਿਲਾਫ ਸਕੂਲ ਦੀ ਪ੍ਰਤੀਸ਼ਠਾ ਨੂੰ ਠੇਸ ਪਹੁੰਚਾਉਣ ਤੇ ਮੀਡੀਆ 'ਚ ਝੂਠੇ ਬਿਆਨ ਜਾਰੀ ਕਰਨ ਲਈ ਮਾਨਹਾਨੀ ਦਾ ਇਕ ਮਾਮਲਾ ਦਾਇਰ ਕਰਨ ਦਾ ਫੈਸਲਾ ਲਿਆ ਹੈ। ਲਤਾ ਰਜਨੀਕਾਂਤ ਦੁਆਰਾ ਸੰਚਾਲਿਤ ਆਸ਼ਰਮ ਸਕੂਲ ਦੇ ਲਗਭਗ 400 ਬੱਚਿਆਂ ਦਾ ਹੋਰ ਸਥਾਨਾਂ 'ਤੇ ਤਾਬਦਲਾ ਕੀਤਾ ਗਿਆ ਹੈ। ਇਸ ਤੋਂ ਬਾਅਦ ਸਕੂਲ ਪ੍ਰਬੰਧਨ ਨੇ ਇਕ ਬਿਆਨ 'ਚ ਕਿਹਾ ਕਿ ਇਮਾਰਤ ਦੇ ਮਾਲਕ ਖਿਲਾਫ ਮਾਹਹਾਨੀ ਦਾ ਇਕ ਮਾਮਲਾ ਦਾਇਰ ਕੀਤਾ ਜਾਵੇਗਾ। ਇਕ ਦਹਾਕੇ ਤੋਂ ਵੀ ਜ਼ਿਆਦਾ ਸਮੇਂ ਤੋਂ ਇਸ ਪਰਿਸਰ 'ਚ ਸਕੂਲ ਸੰਚਾਲਿਤ ਹੋਣ ਦੀ ਗੱਲ ਕਹਿੰਦੇ ਹੋਏ ਪ੍ਰਬੰਧਨ ਨੇ ਦਾਅਵਾ ਕੀਤਾ ਕਿ ਮਾਲਕ ਦੇ 'ਪਾਰਿਵਾਰਿਕ ਵਿਵਾਦ' ਕਾਰਨ ਪੂਰਵ 'ਚ ਕਾਫੀ ਦੁੱਖਾਂ ਦਾ ਸਾਹਮਣਾ ਕਰਨਾ ਪਿਆ ਹੈ।

ਬਿਆਨ 'ਚ ਇਹ ਵੀ ਕਿਹਾ ਗਿਆ ਕਿ, ''ਅਦਾਲਤ 'ਚ ਮਾਮਲਾ ਲੰਬਾ ਹੋਣ 'ਤੇ ਵੀ ਮਕਾਨ ਮਾਲਕ ਨੇ ਮੀਡੀਆ ਦਾ ਲਗਾਤਾਰ ਇਸਤੇਮਾਲ ਕਰ ਕੇ ਉਨ੍ਹਾਂ ਦੁੱਖੀ ਕੀਤਾ। ਕਾਨੂੰਨ ਨੂੰ ਆਪਣੇ ਹੱਥਾਂ 'ਚ ਲੈ ਕੇ ਤੇ ਬਿਨਾ ਕਿਸੇ ਸੂਚਨਾ ਦੇ ਇਕ ਵਾਰ ਫਿਰ ਮਕਾਨ ਮਾਲਕ ਨੇ ਸਕੂਲ, ਬੱਚਿਆਂ, ਪ੍ਰਬੰਧਨ ਤੇ ਮਾਤਾ-ਪਿਤਾ ਨੂੰ ਜ਼ਿਆਦਾ ਦੁੱਖ ਪਹੁੰਚਾਇਆ ਹੈ।'' ਅੱਗੇ ਬਿਆਨ 'ਚ ਕਿਹਾ ਗਿਆ ਹੈ ਕਿ, ''ਅਸੀਂ ਪ੍ਰੈੱਸ 'ਚ ਝੂਠੇ ਬਿਆਨ ਦੇਣ ਲਈ ਮਕਾਨ ਮਾਲਕ ਖਿਲਾਫ ਮਾਨਹਾਨੀ ਦਾ ਇਕ ਮਾਮਲਾ ਦਾਇਰ ਕਰਾਂਗੇ।'' ਇਸ ਤੋਂ ਇਲਾਵਾ ਇਸ ਮਾਮਲੇ ਅਸੀਂ ਆਪਣੀ ਅੱਗੇ ਦੀ ਕਾਰਵਾਈ ਲਈ ਇੰਤਜਾਰ ਕਰਾਂਗੇ।

ਦੱਸਣਯੋਗ ਹੈ ਕਿ ਉਨ੍ਹਾਂ ਦੇ ਸਕੂਲ 'ਚ ਕਈ ਮਹੀਨਿਆਂ ਤੋਂ ਸਟਾਫ ਨੂੰ ਸੈਲਰੀ ਤੱਕ ਨਹੀਂ ਦਿੱਤੀ ਜਾ ਰਹੀ ਸੀ, ਜਿਸ ਤੋਂ ਪਰੇਸ਼ਾਨ ਹੋ ਕੇ ਪਿਛਲੇ ਦਸੰਬਰ 'ਚ ਹੀ ਸਕੂਲ ਦੇ ਸਾਰੇ ਡਰਾਇਵਰਾਂ ਨੇ ਹੜਤਾਲ ਤੱਕ ਕਰ ਦਿੱਤੀ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੇ 6 ਮਹੀਨੇ ਤੋਂ ਸੈਲਰੀ ਤੱਕ ਨਹੀਂ ਮਿਲੀ ਹੈ।