ਮੁੰਬਈ(ਬਿਊਰੋ)— ਦੱਖਣੀ ਅਦਾਕਾਰਾ ਅਮਾਲਾ ਪਾਲ ਤੋਂ ਬਾਅਦ ਇਕ ਹੋਰ ਅਦਾਕਾਰਾ ਨਾਲ ਦੁਰਵਿਵਹਾਰ ਦੀ ਘਟਨਾ ਸਾਹਮਣੇ ਆਈ ਹੈ। ਇਸ ਵਾਰ ਮਲਿਆਲਮ ਅਦਾਕਾਰਾ ਸਾਨੁਸ਼ਾ ਨਾਲ ਦੁਰਵਿਵਹਾਰ ਕਰਨ ਦੀ ਕੋਸ਼ਿਸ਼ ਕੀਤੀ ਗਈ। ਸਾਨੁਸ਼ਾ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਟਰੇਨ 'ਚ ਯਾਤਰਾ ਕਰਨ ਦੌਰਾਨ ਨੇੜੇ ਵਾਲੀ ਸੀਟ 'ਤੇ ਯਾਤਰਾ ਕਰਨ ਵਾਲੇ ਵਿਅਕਤੀ ਨੇ ਦੇਰ ਰਾਤ ਉਨ੍ਹ੍ਹਾਂ ਨੂੰ ਪਰੇਸ਼ਾਨ ਕਰਨ ਦੀ ਕੋਸ਼ਿਸ਼ ਕੀਤੀ।

ਪੁੱਛਗਿੱਛ 'ਚ ਰੇਲਵੇ ਪੁਲਸ ਨੇ ਦੱਸਿਆ ਕਿ ਅਦਾਕਾਰਾ ਸਾਨੁਸ਼ਾ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਨੇੜੇ ਵਾਲੀ ਸੀਟ 'ਤੇ ਯਾਤਰਾ ਕਰ ਰਹੇ ਇਕ ਵਿਅਕਤੀ ਨੇ ਦੇਰ ਰਾਤ ਉਨ੍ਹਾਂ ਨੂੰ ਪਰੇਸ਼ਾਨ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਤੋਂ ਬਾਅਦ ਉਨ੍ਹਾਂ ਨੇ ਇਸ ਬਾਰੇ ਰੇਲਵੇ ਪੁਲਸ ਨੂੰ ਸੁਚਿਤ ਕੀਤਾ। ਰੇਲਵੇ ਪੁਲਸ ਨੇ ਜਾਣਕਾਰੀ ਦਿੱਤੀ ਕਿ ਉਨ੍ਹਾਂ ਦੀ ਸ਼ਿਕਾਇਤ ਤੋਂ ਬਾਅਦ ਦੇਰ ਰਾਤ ਕਰੀਬ ਡੇਢ ਵਜੇ ਕੰਨੂਰ ਤੋਂ ਤਿਰੂਵਨੰਤਪੁਰਮ ਜਾਣ ਵਾਲੀ ਮਵੇਲੀ ਐਕਸਪ੍ਰੈੱਸ ਦੇ ਤ੍ਰਿਸ਼ੂਰ ਸਟੇਸ਼ਨ ਪੁੱਜਣ ਤੋਂ ਬਾਅਦ 40 ਸਾਲਾ ਦੋਸ਼ੀ ਅੰਤੋ ਬੋਸ ਨੂੰ ਗ੍ਰਿਫਤਾਰ ਕਰ ਲਿਆ ਗਿਆ।

ਖਬਰਾਂ ਦੀ ਮੰਨੀਏ ਤਾਂ ਕੰਨਿਆਕੁਮਾਰੀ ਦੇ ਵਾਸੀ ਅੰਤੋ ਬੋਸ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ। ਮਲਿਆਲਮ ਅਦਾਕਾਰਾ ਸਾਨੁਸ਼ਾ ਨੇ ਕਿਹਾ, 'ਸੱਚੀ 'ਚ ਇਹ ਬਹੁਤ ਹੀ ਦੁਖਭਰੀ ਗੱਲ ਹੈ ਕਿ ਕੋਈ ਵੀ ਵਿਅਕਤੀ ਮੇਰੇ ਸਹਾਇਤਾ ਕਰਨ ਲਈ ਅੱਗੇ ਨਹੀਂ ਆਇਆ, ਸਗੋਂ ਤਮਾਸ਼ਾ ਦੇਖਦੇ ਰਹੇ।
