FacebookTwitterg+Mail

ਨਰਿੰਦਰ ਮੋਦੀ ਲਈ ਸ਼ਾਹਰੁਖ ਨੇ ਲੋਕਾਂ ਨੂੰ ਕੀਤਾ ਪ੍ਰਭਾਵਿਤ, ਵੀਡੀਓ ਵਾਇਰਲ

shah rukh khan raps to encourage people to vote
23 April, 2019 10:49:59 AM

ਮੁੰਬਈ (ਬਿਊਰੋ) — ਦੇਸ਼ ਭਰ 'ਚ ਲੋਕ ਸਭਾ ਚੋਣਾਂ ਦਾ ਮਾਹੌਲ ਹੈ। ਬਾਲੀਵੁੱਡ ਸਿਤਾਰੇ ਵੀ ਆਪਣੇ-ਆਪਣੇ ਅੰਦਾਜ਼ 'ਚ ਦੇਸ਼ ਵਾਸੀਆਂ ਨੂੰ ਵੋਟ ਦੇਣ ਦੀ ਅਪੀਲ ਕਰ ਰਹੇ ਹਨ। ਹੁਣ ਤੱਕ ਕਈ ਬਾਲੀਵੁੱਡ ਦੇ ਸਿਤਾਰੇ ਵੋਟ ਦੇਣ ਦੀ ਅਪੀਲ ਕਰ ਚੁੱਕੇ ਹਨ। ਹੁਣ ਇਸ ਸੂਚੀ 'ਚ ਬਾਲੀਵੁੱਡ ਦੇ ਬਾਦਸ਼ਾਹ ਯਾਨੀ ਸ਼ਾਹਰੁਖ ਖਾਨ ਦਾ ਨਾਂ ਵੀ ਜੁੜ ਚੁੱਕਾ ਹੈ। ਸ਼ਾਹਰੁਖ ਖਾਨ ਨੇ ਟਵਿਟਰ 'ਤੇ ਲੋਕਾਂ ਨੂੰ ਵੋਟ ਦੇਣ ਦੀ ਅਪੀਲ ਕੀਤੀ ਹੈ। ਸ਼ਾਹਰੁਖ ਨੇ ਲਿਖਿਆ, ''ਪ੍ਰਧਾਨ ਮੰਤਰੀ ਜੀ ਨੇ ਰਚਨਾਤਮਕਤਾ ਲਈ ਕਿਹਾ ਸੀ ਪਰ ਮੈਨੂੰ ਥੋੜ੍ਹੀ ਦੇਰ ਹੋ ਗਈ ਪਰ ਤੁਸੀਂ ਵੋਟ ਕਰਨ 'ਚ ਦੇਰੀ ਨਾ ਕਰਨਾ। ਵੋਟ ਕਰਨਾ ਸਿਰਫ ਸਾਡਾ ਅਧਿਕਾਰ ਹੀ ਨਹੀਂ ਸਾਡੀ ਤਾਕਤ ਵੀ ਹੈ।''
 

ਸ਼ਾਹਰੁਖ ਖਾਨ ਨੇ ਵੋਟ ਦੇਣ ਨੂੰ ਲੈ ਕੇ ਲੋਕਾਂ ਨੂੰ ਜਾਗਰੂਕ ਹੋਣ ਲਈ ਵੀ ਕਿਹਾ ਹੈ। ਸ਼ਾਹਰੁਖ ਖਾਨ ਨੇ ਟਵਿਟਰ 'ਤੇ ਇਕ ਵੀਡੀਓ ਵੀ ਸ਼ੇਅਰ ਕੀਤੀ ਹੈ, ਜਿਸ 'ਚ ਉਹ ਬਹੁਤ ਹੀ ਮਜ਼ੇਦਾਰ ਅੰਦਾਜ਼ 'ਚ ਲੋਕਾਂ ਨੂੰ ਵੋਟ ਦਾ ਮਹੱਤਵ ਸਮਝਾ ਰਹੇ ਹਨ। ਉਨ੍ਹਾਂ ਦੇ ਵੀਡੀਓ ਨੂੰ ਦੇਖ ਇੰਨਾਂ ਤਾਂ ਕਹਿਣਾ ਪਾਵੇਗਾ ਕਿ ਸ਼ਾਹਰੁਖ ਖਾਨ ਨੇ ਕੋਸ਼ਿਸ਼ ਵਧੀਆ ਕੀਤੀ ਹੈ। ਹੁਣ ਲੋਕ ਉਨ੍ਹਾਂ ਦੀ ਇਸ ਕੋਸ਼ਿਸ਼ ਤੋਂ ਕਿੰਨੇ ਪ੍ਰ੍ਰਭਾਵਿਤ ਹੁੰਦੇ ਹਨ ਇਹ ਤਾਂ ਬਾਅਦ 'ਚ ਹੀ ਪਤਾ ਲੱਗੇਗਾ।


ਦੱਸ ਦਈਏ ਕਿ ਪਿਛਲੇ ਮਹੀਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ 'ਚ ਬਾਲੀਵੁੱਡ ਹਸਤੀਆਂ ਨੂੰ ਟੈਗ ਕਰਕੇ ਲੋਕ ਸਭਾ ਚੋਣਾਂ 'ਚ ਲੋਕਾਂ ਤੋਂ ਜ਼ਿਆਦਾ ਤੋਂ ਜ਼ਿਆਦਾ ਵੋਟਿੰਗ ਲਈ ਪ੍ਰੇਰਿਤ ਕਰਨ ਦੀ ਅਪੀਲ ਕੀਤੀ ਸੀ। ਹੁਣ ਸ਼ਾਹਰੁਖ ਖਾਨ ਨੇ ਉਨ੍ਹਾਂ ਦੀ ਅਪੀਲ 'ਤੇ ਟਵੀਟ ਕੀਤਾ ਹੈ।

 


Tags: Shah Rukh KhanEncourage PeopleVotePrime MinisterNarendra ModiLok Sabha Elections 2019Bollywood Celebrities

Edited By

Sunita

Sunita is News Editor at Jagbani.