FacebookTwitterg+Mail

ਸ਼ਾਹਰੁਖ ਖਾਨ ਦੀ ਭੈਣ ਦਾ ਪੇਸ਼ਾਵਰ 'ਚ ਦਿਹਾਂਤ

shah rukh khan s sister died in peshawar
28 January, 2020 10:36:38 PM

ਪੇਸ਼ਾਵਰ - ਬਾਲੀਵੁੱਡ ਸੁਪਰ ਸਟਾਰ ਸ਼ਾਹਰੁਖ ਖਾਨ ਦੀ ਚਚੇਰੀ ਭੈਣ ਨੂਰਜਹਾਂ ਦਾ ਪਾਕਿਸਤਾਨ ਦੇ ਪੇਸ਼ਾਵਰ ਵਿਚ ਦਿਹਾਂਤ ਹੋ ਗਿਆ। ਪਾਕਿਸਤਾਨੀ ਮੀਡੀਆ ਨੇ ਪਰਿਵਾਰ ਦੇ ਹਵਾਲੇ ਤੋਂ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਨੂਰਜਹਾਂ ਦੇ ਛੋਟੇ ਭਰਾ ਮੰਸੂਰ ਅਹਿਮਦ ਨੇ ਜਿਓ ਨਿਊਜ਼ ਤੋਂ ਆਪਣੀ ਭੈਣ ਦੇ ਇੰਤਕਾਲ ਦੀ ਪੁਸ਼ਟੀ ਕੀਤੀ ਅਤੇ ਦੱਸਿਆ ਕਿ ਉਹ ਕੁਝ ਸਮੇਂ ਤੋਂ ਕੈਂਸਰ ਤੋਂ ਪੀਡ਼ਤ ਸੀ।

ਨੂਰਜਹਾਂ ਪੇਸ਼ਾਵਰ ਦੇ ਕਿੱਸਾ ਖਵਾਨੀ ਬਜ਼ਾਰ ਨੇਡ਼ੇ ਮੁਹੱਲਾ ਸ਼ਾਹ ਵਲੀ ਕਤਾਲ ਖੇਤਰ ਵਿਚ ਰਹਿੰਦੀ ਸੀ। ਸ਼ਹਿਰ ਪ੍ਰੀਸ਼ਦ ਦੇ ਸਾਬਕਾ ਮੈਂਬਰ ਅਤੇ ਨੂਰਜਹਾਂ ਦੇ ਗੁਆਂਢੀ ਮੀਆਂ ਜ਼ੁਲਫੀਕਾਰ ਨੇ ਵੀ ਉਨ੍ਹਾਂ ਦੇ ਦਿਹਾਂਤ ਦੀ ਪੁਸ਼ਟੀ ਕੀਤੀ। ਉਨ੍ਹਾਂ ਦੀ ਉਮਰ ਦੇ ਬਾਰੇ ਵਿਚ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਨੂਰਜਹਾਂ ਸ਼ਹਿਰ ਦੀ ਕੌਂਸਲਰ ਰਹਿ ਚੁੱਕੀ ਹੈ। ਉਨ੍ਹਾਂ ਨੇ 2018 ਦੀਆਂ ਆਮ ਚੋਣਾਂ ਵਿਚ ਆਪਣਾ ਨਾਮਜ਼ਦਗੀ ਵੀ ਦਾਖਿਲ ਕਰਾਈ ਸੀ ਹਾਲਾਂਕਿ ਬਾਅਦ ਵਿਚ ਉਸ ਨੂੰ ਵਾਪਸ ਲੈ ਲਿਆ ਸੀ। ਰਿਪੋਰਟ ਮੁਤਾਬਕ ਉਹ ਸ਼ਾਹਰੁਖ ਦੇ ਘਰ 2 ਵਾਰ ਜਾ ਚੁੱਕੀ ਸੀ ਅਤੇ ਸਰਹੱਦ ਪਾਰ ਆਪਣੇ ਰਿਸ਼ਤੇਦਾਰਾਂ ਨਾਲ ਸੰਪਰਕ ਵਿਚ ਰਹਿੰਦੀ ਸੀ। ਬਚਪਨ ਵਿਚ ਸ਼ਾਹਰੁਖ ਵੀ ਆਪਣੇ ਮਾਤਾ-ਪਿਤਾ ਦੇ ਨਾਲ 2 ਵਾਰ ਪੇਸ਼ਾਵਰ ਵਿਚ ਆਪਣੇ ਰਿਸ਼ਤੇਦਾਰਾਂ ਦੇ ਘਰ ਆ ਚੁੱਕੇ ਹਨ।


Tags: Shah Rukh Khan sister Peshawar ਸ਼ਾਹਰੁਖ ਖਾਨ ਪੇਸ਼ਾਵਰ

About The Author

Khushdeep Jassi

Khushdeep Jassi is content editor at Punjab Kesari