ਮੁੰਬਈ (ਬਿਊਰੋ)— ਸ਼ਰਧਾ ਸ਼ਸ਼ੀਧਰ ਭਾਵੇਂ ਹੀ ਮਿਸ ਯੂਨੀਵਰਸ ਦਾ ਖਿਤਾਬ ਭਾਰਤ ਨੂੰ ਨਾ ਦਿਵਾ ਸਕੀ ਹੋਵੇ ਪਰ ਉਸ ਨੇ ਭਾਰਤ ਦੀ ਅਗਵਾਈ ਬਾਖੂਬੀ ਕੀਤੀ ਹੈ। ਮਿਸ ਯੂਨੀਵਰਸ ਦੀ ਦੌੜ 'ਚ ਭਾਰਤ ਵਲੋਂ ਹਿੱਸਾ ਲੈਣ ਪਹੁੰਚੀ ਸ਼ਰਧਾ ਸ਼ਸ਼ੀਧਰ ਇਸ ਦੌੜ 'ਚੋਂ ਬਾਹਰ ਹੋ ਗਈ ਹੈ ਤੇ ਦੱਖਣੀ ਅਫਰੀਕਾ ਦੀ ਡੇਮੀ-ਲੇ-ਨੇਲ-ਪੀਟਰਸ ਨੇ ਇਹ ਖਿਤਾਬ ਆਪਣੇ ਨਾਂ ਕਰਵਾ ਲਿਆ ਹੈ। ਸ਼ਰਧਾ ਚੇਨਈ ਦੀ ਇਕ ਮਾਡਲ ਹੈ ਤੇ ਉਸ ਦੀ ਪੜ੍ਹਾਈ ਨਾਸਿਕ ਦੇ ਦੇਵਲਾਲੀ ਆਰਮੀ ਪਬਲਿਕ ਸਕੂਲ ਤੋਂ ਹੋਈ ਹੈ। ਸ਼ਰਧਾ ਨੇ ਮੁੰਬਈ ਦੇ ਸੋਫੀਆ ਕਾਲਜ ਫਾਰ ਵੂਮੈਨ ਤੋਂ ਗ੍ਰੈਜੂਏਸ਼ਨ ਕੀਤੀ ਹੈ। ਉਸ ਨੇ ਉਥੋਂ ਮਾਸ ਮੀਡੀਆ 'ਚ ਡਿਗਰੀ ਕੀਤੀ ਹੈ। ਸ਼ਰਧਾ ਸਿਰਫ ਇਕ ਬ੍ਰਾਈਟ ਸਟੂਡੈਂਟ ਹੀ ਨਹੀਂ, ਸਗੋਂ ਉਹ ਇਕ ਚੰਗੀ ਦੌੜਾਕ ਵੀ ਹੈ। ਨਾਲ ਹੀ ਉਹ ਇਕ ਨੈਸ਼ਨਲ ਲੈਵਲ ਦੀ ਬਾਸਕਟਬਾਲ ਪਲੇਅਰ ਵੀ ਰਹੀ ਹੈ। ਸਪੋਰਟਸ ਤੋਂ ਇਲਾਵਾ ਸ਼ਰਧਾ ਇਕ ਕਲਾਸੀਕਲ ਡਾਂਸਰ ਵੀ ਹੈ ਤੇ ਟਰੈਵਲਿੰਗ ਦਾ ਵੀ ਕਾਫੀ ਸ਼ੌਕ ਰੱਖਦੀ ਹੈ। ਉਸ ਦੇ ਹੱਥ 'ਚ ਭਾਵੇਂ ਹੀ ਮਿਸ ਯੂਨੀਵਰਸ ਦਾ ਖਿਤਾਬ ਫਿਸਲ ਗਿਆ ਹੋਵੇ ਪਰ ਦੇਸ਼ 'ਚ ਹੋਣ ਵਾਲੇ ਕਈ ਬਿਊਟੀ ਕਾਂਟੈਸਟ 'ਚ ਉਹ ਜਿੱਤ ਆਪਣੇ ਨਾਂ ਕਰਵਾ ਚੁੱਕੀ ਹੈ।