ਮੁੰਬਈ— ਹਰਿਆਣਾ ਦੇ ਗੁਰੂਗ੍ਰਾਮ ਬਲਾਤਕਾਰ ਕਾਂਡ ਨੇ ਪੂਰੇ ਦੇਸ਼ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਕਿ ਕੋਈ ਇੰਨੀ ਹੱਦ ਤੱਕ ਕਿਵੇਂ ਹੈਵਾਨੀਅਤ ਕਰ ਸਕਦਾ ਹੈ। ਗੁਰੂਗ੍ਰਆਮ 'ਚ ਹੋਈ ਬੇਰਹਿਮੀ 'ਤੇ ਮਸ਼ਹੂਰ ਸਿੰਗਰ ਅਰਿਜੀਤ ਸਿੰਘ ਨੇ ਟਵਿੱਟਰ 'ਤੇ ਆਪਣਾ ਦਰਦ ਜ਼ਾਹਰ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਟਵੀਟ ਟੈਗ ਕਰ ਕੇ ਲਿਖਿਆ,''ਸਰ ਜੇਕਰ ਅਸੀਂ ਅਣਮਨੁੱਖੀ ਬੇਰਹਿਮੀ ਨੂੰ ਨਹੀਂ ਰੋਕ ਸਕਦੇ ਤਾਂ ਰੇਪ ਅਤੇ ਕਤਲ ਕਿਵੇਂ ਰੋਕ ਸਕਦੇ ਹਨ? ਅਰਿਜੀਤ ਨੇ ਇਕ ਤੋਂ ਬਾਅਦ ਇਕ ਕਈ ਟਵੀਟ ਕੀਤੇ।
ਉਨ੍ਹਾਂ ਨੇ ਲਿਖਿਆ,''ਤੁਹਾਨੂੰ ਬੇਨਤੀ ਹੈ, ਕੁਝ ਕਰੋ। ਮੈਂ ਸਾਰਾ ਸਮਾਂ ਇਸ ਤਰ੍ਹਾਂ ਦੀਆਂ ਖਬਰਾਂ ਸੁਣਦਾ ਹਾਂ। ਅਜਿਹੇ ਹੀ ਘਿਨਾਉਣੇ ਅਪਰਾਧ ਨੇ ਭਾਰਤ ਨੂੰ ਬਰਬਾਦ ਕਰ ਦਿੱਤਾ? ਮੈਨੂੰ ਅਜਿਹੇ ਲੋਕਾਂ ਨੂੰ ਮਾਰਨ ਦਾ ਮੌਕਾ ਮਿਲੇ ਤਾਂ ਮੈਂ ਥੋੜ੍ਹੀ ਵੀ ਨਹੀਂ ਘਬਰਾਵਾਂਗਾ।'' ਜ਼ਿਕਰਯੋਗ ਹੈ ਕਿ ਗੁਰੂਗ੍ਰਾਮ 'ਚ ਇਕ ਔਰਤ ਨਾਲ ਸਮੂਹਕ ਬਲਾਤਕਾਰ ਕੀਤਾ ਗਿਆ ਅਤੇ ਉਸ ਦੀ 9 ਮਹੀਨੇ ਦੀ ਬੇਟੀ ਦੀ ਵੀ ਹੱਤਿਆ ਕਰ ਦਿੱਤੀ। ਦੋਸ਼ੀ ਜਦੋਂ ਔਰਤ ਨਾਲ ਬਲਾਤਕਾਰ ਕਰ ਰਹੇ ਸਨ ਤਾਂ ਬੱਚੀ ਨੂੰ ਰੋਂਦੇ ਦੇਖ ਉਨ੍ਹਾਂ ਨੇ ਉਸ ਨੂੰ ਸੜਕ 'ਤੇ ਸੁੱਟ ਦਿੱਤਾ। ਹਾਲਾਂਕਿ ਪੁਲਸ ਨੇ ਤਿੰਨਾਂ ਅਪਰਾਧੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਪਰ ਦੇਸ਼ ਭਰ 'ਚ ਇਸ ਕਾਂਡ ਨੂੰ ਲੈ ਕੇ ਰੋਸ ਹੈ।