ਨਵੀਂ ਦਿੱਲੀ(ਬਿਊਰੋ)— ਬਾਲੀਵੁੱਡ ਦੇ ਮਸ਼ਹੂਰ ਗੀਤਕਾਰ ਜਾਵੇਦ ਅਖਤਰ ਰਾਸ਼ਟਰਵਾਦ ਥੋਪਣ ਦੀ ਕਵਾਇਦ 'ਤੇ ਖੂਬ ਬੋਲੇ, ਉਨ੍ਹਾਂ ਨੇ ਕਿਹਾ ਕਿ ਮੌਜੂਦਾ ਸਮਾਂ 'ਚ ਜਿਸ ਤਰ੍ਹਾਂ ਦੀ ਬਹਿਸ ਖੜ੍ਹੀ ਕੀਤੀ ਜਾ ਰਹੀ ਹੈ ਉਹ ਗਲਤ ਹੈ। ਉਨ੍ਹਾਂ ਨੇ ਕਿਹਾ, ''ਰਾਜਨੀਤੀ 'ਚ ਕੁਝ ਲੋਕਾਂ ਨੇ ਆਪਣੇ ਆਪ ਨੂੰ ਹੀ ਰਾਸ਼ਟਰ ਸਮਝ ਲਿਆ ਹੈ,|ਜੋ ਪੂਰੀ ਤਰ੍ਹਾਂ ਨਾਲ ਗਲਤ ਹੈ। ਵਿਰੋਧ ਕਰੀਏ ਤਾਂ ਤੁਸੀ ਐਂਟੀ ਨੈਸ਼ਨਲ ਹੋ,|ਇਹ ਨੇਤਾ ਹਮੇਸ਼ਾ ਰਹਿਣ ਵਾਲੇ ਨਹੀਂ ਹਨ, ਬਦਲ ਜਾਣਗੇ ਤੇ ਦੇਸ਼ ਹਮੇਸ਼ਾ ਰਹੇਗਾ। ਜੇਕਰ ਕੋਈ ਨੇਤਾ ਇਹ ਸਮਝ ਰਿਹਾ ਹੈ ਕਿ ਉਹੀ ਦੇਸ਼ ਹੈ ਤਾਂ ਉਹ ਗਲਤ ਹੈ।''
ਦੱਸ ਦੇਈਏ ਕਿ ਕੁਝ ਮਹੀਨੇ ਪਹਿਲਾਂ ਹੀ ਬਾਲੀਵੁੱਡ ਦੇ ਮਸ਼ਹੂਰ ਗੀਤਕਾਰ ਅਤੇ ਸ਼ਾਇਰ ਜਾਵੇਦ ਅਖਤਰ ਨੇ ਮੁਸਲਿਮ ਪਸਰਨਲ ਲਾਅ ਬੋਰਡ ਦੇ ਖਿਲਾਫ ਆਵਾਜ਼ ਚੁੱਕੀ ਸੀ । ਉਨ੍ਹਾਂ ਕਿਹਾ ਕਿ ਮੈਂ ਪਸਰਨਲ ਲਾਅ ਬੋਰਡ ਦੀ ਸਖਤ ਸ਼ਬਦਾਂ 'ਚ ਨਿੰਦਾ ਕਰਦਾ ਹਾਂ। ਪਰਸਨਲ ਲਾਅ ਬੋਰਡ ਹੀ ਮੁਸਲਿਮਾਂ ਦਾ ਸਭ ਤੋਂ ਵੱਡਾ ਦੁਸ਼ਮਣ ਹੈ। ਜਾਵੇਦ ਅਖਤਰ ਨੇ ਟਵੀਟ ਕਰਦੇ ਹੋਏ ਕਿਹਾ, ''ਮੈਂ ਤਿੰਨ ਵਾਰ ਤਲਾਕ ਨੂੰ ਸਹੀ ਸਾਬਤ ਕਰਨ ਲਈ ਆਲ ਇੰਡੀਆ ਪਸਰਨਲ ਲਾਅ ਬੋਰਡ ਦੀ ਸਖਤ ਸ਼ਬਦਾਂ 'ਚ ਨਿੰਦਾ ਕਰਦਾ ਹਾਂ। ਉਹ ਆਪਣੇ ਹੀ ਭਾਈਚਾਰੇ ਦਾ ਸਭ ਤੋਂ ਵੱਡਾ ਦੁਸ਼ਮਣ ਹੈ।”ਸੁਪਰੀਮ ਕੋਰਟ 'ਚ ਚੱਲ ਰਹੀ ਸੁਣਵਾਈ ਦੌਰਾਨ ਲਾਅ ਬੋਰਡ ਨੇ ਹਲਫਨਾਮਾ ਦੇ ਕੇ ਤਿੰਨ ਵਾਰ ਤਲਾਕ ਅਤੇ ਬਹੁ-ਵਿਆਹ ਨੂੰ ਜਾਇਜ਼ ਦੱਸਿਆ ਹੈ। ਇਸ 'ਤੇ ਲਾਅ ਬੋਰਡ ਦਾ ਕਹਿਣਾ ਹੈ ਕਿ ਕੋਰਟ ਪਸਰਨਲ ਲਾਅ ਬੋਰਡ ਦੇ ਮਾਮਲੇ 'ਚ ਦਖਲ ਨਹੀਂ ਦੇ ਸਕਦੀ। ਸੁਪਰੀਮ ਕੋਰਟ ਦੇ 2 ਜੱਜਾਂ ਦੀ ਬੈਂਚ ਨੇ ਆਪ ਹੀ ਤਿੰਨ ਵਾਰ ਤਲਾਕ 'ਤੇ ਨੋਟਿਸ ਲੈਂਦੇ ਹੋਏ ਚੀਫ ਜਸਟਿਸ ਤੋਂ ਇਕ ਸਪੈਸ਼ਲ ਬੈਂਚ ਬਣਾ ਕੇ ਸੁਣਵਾਈ ਕਰਨ ਦੀ ਮੰਗ ਕੀਤੀ ਤਾਂ ਕਿ ਭੇਦਭਾਵ ਦੀਆਂ ਸ਼ਿਕਾਰ ਮੁਸਲਿਮ ਔਰਤਾਂ ਦੇ ਮਾਮਲਿਆਂ ਨੂੰ ਦੇਖਿਆ ਜਾ ਸਕੇ। ਸੁਪਰੀਮ ਕੋਰਟ 'ਚ ਇਸ ਤੋਂ ਪਹਿਲਾਂ ਵੀ ਕਈ ਹੋਰ ਪਟੀਸ਼ਨਾਂ ਦਾਇਰ ਕੀਤੀਆਂ ਗਈਆਂ ਹਨ। ਪਟੀਸ਼ਨਾਂ 'ਚ ਤਿੰਨ ਵਾਰ ਤਲਾਕ ਨੂੰ ਗੈਰ-ਸੰਵਿਧਾਨਕ ਅਤੇ ਇਖਤਿਆਰੀ ਦੱਸਿਆ ਗਿਆ ਹੈ।