ਮੁੰਬਈ— 7 ਜੁਲਾਈ ਨੂੰ GST ਦੇ ਲਾਗੂ ਹੋਣ ਤੋਂ ਬਾਅਦ ਰਿਲੀਜ਼ ਹੋਣ ਵਾਲੀ ਪਹਿਲੀ ਫਿਲਮ ਹੈ ਬਾਲੀਵੁੱਡ ਅਭਿਨੇਤਰੀ ਸ਼੍ਰੀਦੇਵੀ ਦੀ 'ਮੌਮ'। ਇਸ ਫਿਲਮ ਦੇ ਰਿਲੀਜ਼ ਹੌਣ ਤੋਂ ਹੀ ਪਤਾ ਲੱਗਾ ਕਿ GST ਦਾ ਫਿਲਮ ਦੀ ਟਿਕਟ 'ਤੇ ਕਿੰਨਾ ਅਸਰ ਪਿਆ ਹੈ। ਹੁਣ ਤੱਕ ਟਿਕਟ ਦੇ ਰੇਟਾਂ 'ਚ ਰਾਜਾਂ ਦਾ ਐਂਟਰਨਮੈਂਟ ਟੈਕਸ ਵੀ ਸ਼ਾਮਲ ਹੋ ਜਾਂਦਾ ਸੀ। ਇਸ ਨੂੰ ਹਟਾ ਕੇ ਇਕ ਹੀ ਟੈਕਸ GST ਹੁਣ ਤੋਂ ਲਾਇਆ ਜਾਵੇਗਾ। ਇਸ ਤਰ੍ਹਾਂ ਕੁਝ ਥਾਵਾਂ 'ਤੇ ਟਿਕਟ ਦੇ ਮੁੱਲ ਘਟੇ ਹਨ ਅਤੇ ਕਈ ਥਾਵਾਂ 'ਤੇ ਕੋਈ ਅਸਰ ਨਹੀਂ ਹੋਵੇਗਾ। ਇੰਟਰਨੈੱਟ ਬੁਕਿੰਗ 'ਚ ਫਿਲਹਾਲ ਟਿਕਟਾਂ ਦੇ ਮੁੱਲ 'ਚ ਕੋਈ ਜ਼ਿਆਦਾ ਅੰਤਰ ਨਹੀਂ ਹੋਇਆ। ਜੇਕਰ ਤੁਸੀਂ ਮੂਵੀ ਆਊਟਿੰਗ ਦੌਰਾਨ ਨਾਚੋਸ, ਕੋਲਡ ਡ੍ਰਿੰਕ, ਪਾਪਕਾਨ ਖੂਬ ਖਰੀਦਦੇ ਹੋ ਤਾਂ ਤੁਹਾਨੂੰ ਜੇਬ ਥੋੜੀ ਹਲਕੀ ਕਰਨੀ ਹੋਵੇਗੀ। GSTਤੋਂ ਬਾਅਦ ਇਸ ਦੇ ਰੇਟ ਕਰੀਬ 3 ਪ੍ਰਤੀਸ਼ਤ ਤੱਕ ਵਧੇ ਹਨ।