FacebookTwitterg+Mail

ਸੋਨੂੰ ਤੋਂ ਬਾਅਦ ਸੁਚਿੱਤਰਾ ਨੇ ਜਤਾਇਆ ਅਜਾਨ 'ਤੇ ਇਤਰਾਜ਼, ਇਸ ਨੇਤਾ ਨੇ ਦਿੱਤਾ ਬੇਤੁਕਾ ਬਿਆਨ

suchitra krishnamoorti
25 July, 2017 10:26:08 AM

ਮੁੰਬਈ— ਮਸ਼ਹੂਰ ਗਾਇਕ ਸੋਨੂੰ ਨਿਗਮ ਤੋਂ ਬਾਅਦ ਹੁਣ ਫਿਲਮ ਅਦਾਕਾਰਾ ਅਤੇ ਗਾਇਕਾ ਸੁਚਿੱਤਰਾ ਕ੍ਰਿਸ਼ਣਾਮੂਰਤੀ ਨੇ ਲਾਊਡ ਸਪੀਕਰ ਤੋਂ ਹੋਣ ਵਾਲੀ ਅਜਾਨ 'ਤੇ ਇਤਰਾਜ਼ ਜਤਾਇਆ ਹੈ। ਉਨ੍ਹਾਂ ਨੇ ਟਵੀਟ ਕਰ ਕੇ ਅਜਾਨ 'ਤੇ ਟਿੱਪਣੀ ਕੀਤੀ ਹੈ। ਅਜਾਨ 'ਤੇ ਟਵੀਟ  ਕਰਨ ਤੋਂ ਬਾਅਦ ਅਦਾਕਾਰਾ ਸੁਚਿੱਤਰਾ ਕ੍ਰਿਸ਼ਣਮੂਰਤੀ ਵਿਵਾਦਾਂ 'ਚ ਘਿਰ ਗਈ ਹੈ। ਜਿੱਥੇ ਇਕ ਪਾਸੇ ਟਵਿਟਰ 'ਤੇ ਉਨ੍ਹਾਂ ਨੂੰ ਟਰੋਲ ਕੀਤਾ ਜਾ ਰਿਹਾ ਹੈ, ਉੱਥੇ ਦੂਜੇ ਪਾਸੇ ਹੁਣ ਸਮਾਜਵਾਦੀ ਪਾਰਟੀ ਦੇ ਨੇਤਾ ਅਬੂ ਆਜਮੀ ਨੇ ਉਨ੍ਹਾਂ ਦੇ ਇਸ ਟਵੀਟ ਤੋਂ ਬਾਅਦ ਆਪਣੀ ਪ੍ਰਤੀਕਿਰਿਆ ਦਿੱਤੀ ਹੈ ਅਤੇ ਅਬੂ ਆਜਮੀ ਨੇ ਇਹ ਕਿਹਾ ਕਿ ਇਨ੍ਹਾਂ ਅਭਿਨੇਤਰੀਆਂ ਨੂੰ ਅੱਧੇ ਕੱਪੜੇ ਪਹਿਨ ਕੇ ਨੱਚਣ 'ਚ ਮਜ਼ਾ ਆਉਂਦਾ ਹੈ। ਗਲੇ 'ਚ ਹੱਥ ਪਾ ਕੇ ਮਜ਼ਾ ਆਉਂਦਾ ਬੈ। ਰਾਤ ਭਰ ਸ਼ਰਾਬ ਪੀਣ ਅਤੇ ਭਾਰਤੀ ਸੰਸਕ੍ਰਿਤੀ ਦਾ ਮਖੌਲ ਬਣਾਉਣ 'ਚ ਮਜ਼ਾ ਆਉਂਦਾ ਹੈ।
ਅਬੂ ਆਜਮੀ ਦੇ ਇਸ ਵਿਵਾਦਿਤ ਬਿਆਨ ਤੋਂ ਬਾਅਦ ਜਦੋਂ ਸੁਚਿੱਤਰਾ ਕ੍ਰਿਸ਼ਣਮੂਰਤੀ ਨਾਲ ਖਾਸ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਸਾਫ ਕਹਿ ਦਿੱਤਾ ਕਿ ਅਬੂ ਆਜਮੀ ਅਜਿਹੇ ਹੀ ਹਨ ਅਤੇ ਪਹਿਲੇ ਵੀ ਅਜਿਹੀਆਂ ਬੇਤੁਕੀਆਂ ਗੱਲਾਂ ਕਰ ਚੁੱਕੇ ਹਨ। ਆਪਣੀ ਨੂੰਹ ਦੇ ਬਾਰੇ 'ਚ ਵੀ ਬੋਲ ਚੁੱਕੇ ਹਨ। ਕਿਸੇ ਨੇ ਇਨ੍ਹਾਂ ਦੇ ਵਿਰੁੱਧ ਕਦੀ ਐਕਸ਼ਨ ਨਹੀਂ ਲਿਆ ਅਤੇ ਰਹੀ ਗੱਲ ਅਜਾਨ ਵਾਲੇ ਮਾਮਲੇ ਦੀ ਤਾਂ ਇਸ ਤੋਂ ਪਰੇਸ਼ਾਨੀ ਹੁੰਦੀ ਹੈ ਅਤੇ ਸਾਰਿਆ ਨੂੰ ਮਿਲ ਕੇ ਇਸ ਦਾ ਹੱਲ ਕੱਢਣਾ ਚਾਹੀਦਾ। ਨਾਲ ਹੀ ਸੁੱਚਿਤਰਾ  ਨੇ ਅਬੂ ਆਜਮੀ ਨੂੰ ਫਿਲਮ 'ਲਿਪਸਟਿਕ ਅੰਡਰ ਮਾਏ ਬੁਰਕਾ' ਦੇਖਣ ਦੀ ਵੀ ਸਲਾਹ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਐਤਵਾਰ ਨੂੰ ਸੁਚਿੱਤਰਾ ਨੇ ਅਜਾਨ 'ਤੇ ਟਿੱਪਣੀ ਕੀਤੀ ਸੀ। ਸੁਚਿੱਤਰਾ ਨੇ ਟਵੀਟ ਕਰ ਲਿਖਿਆ ਕਿ ਹੁਣੇ 4.45 ਵਜੇ ਘਰ ਪਹੁੰਚੀ ਸੀ। ਅਜਾਨ ਦੀ ਆਵਾਜ਼ ਨਾਲ ਕੰਨ ਫੱਟ ਰਹੇ ਹਨ, ਇਹ ਜ਼ਬਰਨ ਧਾਰਮਿਕਤਾ ਮੇਰੇ 'ਤੇ ਕਿਓਂ ਥੋਪੀ ਜਾ ਰਹੀ ਹੈ। ਉਨ੍ਹਾਂ ਨੂੰ ਇਸ ਟਵੀਟ ਲਈ ਆਲੋਚਨਾ ਵੀ ਝੇਲਣੀ ਪਈ। ਇਸ ਤੋਂ ਪਹਿਲਾਂ ਗਾਇਕ ਸੋਨੂੰ ਨਿਗਮ ਨੇ ਵੀ ਅਜਾਨ 'ਤੇ ਟਵੀਟ ਕੀਤਾ ਸੀ ਅਤੇ ਇਸ ਨੂੰ ਜ਼ਬਰਨ ਧਾਰਮਿਕਤਾ ਦੱਸਿਆ ਸੀ।


Tags: Abu azmiSuchitra krishnamoortiAzaanBollywood celebrityਸੋਨੂੰ ਨਿਗਮਸੁਚਿੱਤਰਾ ਕ੍ਰਿਸ਼ਣਾਮੂਰਤੀ