FacebookTwitterg+Mail

...ਤਾਂ ਇਸ ਕਾਰਨ ਪ੍ਰਸ਼ੰਸਕਾਂ ਨੂੰ ਮਹਿੰਗੀ ਪਈ ਸੰਨੀ ਲਿਓਨ ਨਾਲ ਆਸ਼ਿਕੀ, ਪੁਲਸ ਦੇ ਹੱਥੀ ਚੜ੍ਹਿਆ ਮਾਮਲਾ

sunny leone
19 August, 2017 01:50:54 PM

ਨਵੀਂ ਦਿੱਲੀ— ਬਾਲੀਵੁੱਡ ਸੈਂਸੇਸ਼ਨ ਸੰਨੀ ਲਿਓਨ ਦੀ ਇਕ ਝਲਕ ਪਾਉਣ ਨੂੰ ਲੋਕ ਬੇਕਰਾਰ ਰਹਿੰਦੇ ਹਨ। ਹੁਣ ਪ੍ਰ੍ਰਸ਼ੰਸਕ ਦੀ ਇਹੀ ਬੇਕਰਾਰੀ ਉਨ੍ਹਾਂ ਨੂੰ ਮਹਿੰਗੀ ਪੈ ਰਹੀ ਹੈ। ਹਾਲ ਹੀ 'ਚ ਕੋਚੀ 'ਚ ਸੰਨੀ ਲਿਓਨੀ ਨੂੰ ਦੇਖਣ ਲਈ ਲੋਕਾਂ ਦੀ ਭੀੜ ਦੇਖਣ ਨੂੰ ਮਿਲੀ। ਉਨ੍ਹਾਂ ਦੇ ਦੀਦਾਰ ਲਈ ਲੋਕ ਟਰੱਕਾਂ ਅਤੇ ਬੱਸਾਂ 'ਚ ਭਰ-ਭਰ ਕੇ ਪੁੱਜੇ ਸਨ। ਇਸ ਕਾਰਨ ਸੜਕਾਂ 'ਤੇ ਲੋਕਾਂ ਨੂੰ ਘੰਟੋਂ ਲੰਬੇ ਜਾਮ ਦਾ ਸਾਹਮਣਾ ਕਰਨਾ ਪਿਆ ਸੀ।

Punjabi Bollywood Tadka

ਇਸੇ ਮਾਮਲੇ 'ਚ ਹੁਣ ਕੇਰਲ ਪੁਲਸ ਨੇ ਕਾਰਵਾਈ ਕਰਦੇ ਹੋਏ 100 ਤੋਂ ਵੱਧ ਪ੍ਰਸ਼ੰਸਕਾਂ ਵਿਰੁੱਧ ਸ਼ਿਕਾਇਤ ਦਰਜ ਕੀਤੀ ਹੈ। ਕੇਰਲ ਪੁਲਸ ਨੇ ਮੋਬਾਈਲ ਸਟੋਰ ਦੇ ਮਾਲਕ ਅਤੇ ਬਾਕੀ 100 ਲੋਕਾਂ 'ਤੇ ਆਈ. ਪੀ. ਸੀ. ਦੀ ਧਾਰਾ 283 ਅਤੇ ਧਾਰਾ 34 ਦੇ ਤਹਿਤ ਕੇਸ ਦਰਜ ਕੀਤਾ ਹੈ। ਅਸਲ 'ਚ ਸੰਨੀ ਲਿਓਨ ਬੀਤੇ ਵੀਰਵਾਰ ਕੋਚੀ 'ਚ ਇਕ ਮੋਬਾਈਲ ਸਟੋਰ ਦਾ ਉਦਘਾਟਨ ਕਰਨ ਪੁੱਜੀ ਸੀ।

Punjabi Bollywood Tadka

ਏਅਰਪੋਰਟ ਤੋਂ ਪ੍ਰੋਗਰਾਮ ਦੀ ਜਗ੍ਹਾ 'ਤੇ ਪੁੱਜਣ ਤੋਂ ਪਹਿਲਾਂ ਹੀ ਸੰਨੀ ਦੇ ਪ੍ਰਸ਼ੰਸਕਾਂ ਨੇ ਉਨ੍ਹਾਂ ਦੀ ਗੱਡੀ ਨੂੰ ਚਾਰੋਂ ਪਾਸਿਓ ਘੇਰ ਲਿਆ ਸੀ। ਇਸ ਦੇ ਕਾਰਨ ਸੰਨੀ ਦੀ ਗੱਡੀ ਉੱਥੇ ਭੀੜ 'ਚ ਫੱਸ ਗਈ ਸੀ। ਇਸ ਘਟਨਾ ਦੀ ਜਾਣਕਾਰੀ ਸੰਨੀ ਲਿਓਨੀ ਨੇ ਆਪਣੇ ਟਵਿਟਰ ਅਕਾਊਂਟ 'ਤੇ ਤਸਵੀਰ ਅਤੇ ਵੀਡੀ ਸ਼ੇਅਰ ਕਰਦੇ ਦਿੱਤੀ ਸੀ।

Punjabi Bollywood Tadka

ਉਂਝ ਜਲਦੀ ਹੀ ਸੰਨੀ ਲਿਓਨ ਵੱਡੇ ਪਰਦੇ 'ਤੇ ਅਜੇ ਦੇਵਗਨ ਅਤੇ ਇਮਰਾਨ ਹਾਸ਼ਮੀ ਦੀ ਫਿਲਮ 'ਬਾਦਸ਼ਾਹੋ' 'ਚ ਇਮਰਾਨ ਨਾਲ ਠੁਮਕੇ ਲਗਾਉਂਦੀ ਨਜ਼ਰ ਆਵੇਗੀ। ਇਸ ਤੋਂ ਇਲਾਵਾ ਉਹ ਸੰਜੇ ਦੱਤ ਦੀ ਕਮਬੈਕ ਫਿਲਮ 'ਭੂਮੀ' 'ਚ ਵੀ ਆਈਟਮ ਡਾਂਸ ਕਰਦੀ ਦਿਖੇਗੀ। ਕਿਹਾ ਜਾ ਰਿਹਾ ਹੈ ਕਿ ਇਸ ਆਈਟਮ ਸਾਂਗ 'ਟ੍ਰਿਪੀ ਟ੍ਰਿਪੀ' 'ਚ ਸੰਨੀ ਦੇ ਡਾਂਸ ਮੂਵ ਦਰਸ਼ਕਾਂ ਨੂੰ ਤਾੜੀਆਂ ਅਤੇ ਸੀਟੀਆਂ ਵਜਾਉਣ ਲਈ ਮਜਬੂਰ ਕਰ ਦੇਣਗੇ। ਇਹ ਗੀਤ ਸੋਸ਼ਲ ਮੀਡੀਆ 'ਤੇ ਵੀ ਕਾਫੀ ਵਾਇਰਲ ਹੋ ਰਿਹਾ ਹੈ।

Punjabi Bollywood Tadka

Punjabi Bollywood Tadka


Tags: Kerala policeRegistered caseSunny leoneBollywood celebrityਸੰਨੀ ਲਿਓਨਬਾਦਸ਼ਾਹੋ