FacebookTwitterg+Mail

ਬੇਟੀ ਨਿਸ਼ਾ ਦੀ ਤਸਵੀਰ ਸ਼ੇਅਰ ਕਰ ਮੁੜ ਮੁਸ਼ਕਿਲਾਂ 'ਚ ਫਸੀ ਸੰਨੀ ਲਿਓਨ

sunny leone
24 August, 2017 05:02:34 PM

ਨਵੀਂ ਦਿੱਲੀ— ਬਾਲੀਵੁੱਡ ਦੀ ਸੈਕਸੀ ਅਦਾਕਾਰਾ ਸੰਨੀ ਲਿਓਨ ਇਕ ਨਵੀਂ ਮੁਸ਼ਕਿਲ 'ਚ ਘਿਰਦੀ ਨਜ਼ਰ ਆ ਰਹੀ ਹੈ। ਹਾਲ ਹੀ 'ਚ ਸੰਨੀ ਲਿਓਨ ਨੇ ਇਕ ਬੇਟੀ ਨੂੰ ਗੋਦ ਲਿਆ ਸੀ, ਜਿਸ ਦਾ ਨਾਂ ਨਿਸ਼ਾ ਕੌਰ ਵੇਬਰ ਰੱਖਿਆ। ਬੇਟੀ ਦੀ ਤਸਵੀਰ ਸੰਨੀ ਨੇ ਆਪਣੇ ਟਵਿਟਰ 'ਤੇ ਸ਼ੇਅਰ ਕਰਦੇ ਹੋਏ ਖੁਸ਼ੀ ਜ਼ਾਹਰ ਕੀਤੀ ਸੀ। ਸੰਨੀ ਦੇ ਇਸ ਕਦਮ ਦੀ ਕਾਫੀ ਪ੍ਰਸ਼ੰਸ਼ਾਂ ਸੋਸ਼ਲ ਮੀਡੀਆ 'ਤੇ ਕੀਤੀ ਗਈ ਸੀ। ਹੁਣ ਇਸ ਤਸਵੀਰ ਕਾਰਨ ਹੀ ਸੰਨੀ ਲਿਓਨ ਮੁਸ਼ਕਿਲ 'ਚ ਫਸ ਸਕਦੀ ਹੈ। 

Punjabi Bollywood Tadka
ਮੀਡੀਆ ਰਿਪੋਰਟਸ ਮੁਤਾਬਕ ਰਾਸ਼ਟਰੀ ਬਾਲ ਆਯੋਗ ਨੇ ਇਸ ਮਾਮਲੇ 'ਤੇ ਸਮਝ ਦਿਖਾਉਂਦੇ ਹੋਏ ਕਾਰਵਾਈ ਕੀਤੀ ਹੈ। ਸੰਨੀ 'ਤੇ ਜੇ. ਜੇ. ਐਕਟ ਦੇ ਉਲੰਘਣਾ ਕਰਨ ਦਾ ਦੋਸ਼ ਲੱਗਾ ਹੈ। ਨਾਲ ਹੀ ਬਾਲ ਵਿਕਾਸ ਸਚਿਵ ਤੋਂ ਵੀ ਜਵਾਬ ਮੰਗਿਆ ਗਿਆ ਹੈ। ਕਿਹਾ ਗਿਆ ਹੈ ਕਿ ਪ੍ਰੀ ਅਡਾਪਸ਼ਨ ਦਾ ਮਾਮਲਾ ਜਦੋਂ ਤੱਕ ਕੋਰਟ 'ਚ ਹੈ ਉਦੋਂ ਤੱਕ ਬੱਚੀ ਦੀ ਤਸਵੀਰ ਸ਼ੇਅਰ ਨਹੀਂ ਕਰ ਸਕਦੇ। 
ਇਹ ਮਾਮਲਾ ਕੇਂਦਰੀ ਮਹਿਲਾ ਤੇ ਬਾਲ ਵਿਕਾਸ ਮੰਤਰੀ ਮੇਨਕਾ ਗਾਂਧੀ ਤੱਕ ਪਹੁੰਚਾਈ ਗਈ ਹੈ। ਇਸ ਮਾਮਲੇ 'ਚ ਸੈਂਟਰਲ ਅਡਾਪਸ਼ਨ ਰਿਸੋਰਸ ਅਥਾਰਿਟੀ 'ਤੇ ਵੀ ਜੇ. ਜੇ. ਐਕਟ ਦੇ ਉਲੰਘਣਾ ਦਾ ਦੋਸ਼ ਹੈ ਤੇ ਉਸ ਤੋਂ ਵੀ ਜਵਾਬ ਮੰਗਿਆ ਗਿਆ ਹੈ।


Tags: Sunny Leone Nisha Kaur WeberCentral Adoption Resource AuthorityMaharashtraਸੰਨੀ ਲਿਓਨਨਿਸ਼ਾ ਕੌਰ ਵੇਬਰਜੇ ਜੇ ਐਕਟ