FacebookTwitterg+Mail

ਸਨੀ ਲਿਓਨੀ ਦੀ ਇੱਛਾ, PM ਮੋਦੀ ਤੋਂ ਮਿਲੇ ਅਜਿਹਾ ਮੈਸੇਜ

sunny leone wishes to receive this message from pm narendra modi
12 February, 2020 04:47:08 PM

ਨਵੀਂ ਦਿੱਲੀ (ਬਿਊਰੋ) : ਬਾਲੀਵੱਡ ਅਦਾਕਾਰ ਸਨੀ ਲਿਓਨੀ ਦੀ ਇੱਛਾ ਹੈ ਕਿ ਉਸ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਇਕ ਅਜਿਹਾ ਮੈਸੇਜ ਮਿਲੇ, ਜਿਸ ਵਿਚ ਹਾਏ (Hi) ਲਿਖਿਆ ਹੋਵੇ। ਸਨੀ ਨੇ ਇਕ ਈਵੈਂਟ ਦੌਰਾਨ ਆਪਣੀ ਇਹ ਇੱਛਾ ਜ਼ਾਹਰ ਕੀਤੀ। ਉਸ ਤੋਂ ਪੁੱਛਿਆ ਗਿਆ ਸੀ ਕਿ ਕਿਹੜੇ ਸੈਲੀਬ੍ਰਿਟੀ ਦਾ ਮੈਸੇਜ ਮਿਲਣ 'ਤੇ ਉਸ ਨੂੰ ਬਹੁਤ ਖੁਸ਼ੀ ਹੋਵੇਗੀ। ਸਨੀ ਨੇ ਬਿਨਾ ਸੋਚੇ ਮੋਦੀ ਦਾ ਨਾਂ ਲੈ ਦਿੱਤਾ।

ਦੱਸ ਦੇਈਏ ਕਿ ਸਨੀ ਲਿਓਨੀ ਆਪਣੀ ਅਗਲੀ ਫਿਲਮ 'ਚ ਰੁੱਝੀ ਹੋਈ ਹੈ। ਇਸ ਫਿਲਮ ਦਾ ਨਾਂ 'ਰੰਗੀਲਾ' ਹੈ, ਜਿਸ ਨੂੰ ਮਲਿਆਲਮ ਭਾਸ਼ਾ 'ਚ ਰਿਲੀਜ਼ ਕੀਤਾ ਜਾਵੇਗਾ। ਫਿਲਮ ਨੂੰ ਸੰਤੋਸ਼ ਨਾਇਰ ਡਾਇਰੈਕਟਰ ਕਰ ਰਹੇ ਹਨ। ਇਹ ਸਨੀ ਦੀ ਪਹਿਲੀ ਮਲਿਆਲਮ ਫਿਲਮ ਹੋਵੇਗੀ। ਇਸ ਫਿਲਮ 'ਚ ਸਲੀਮ ਕੁਮਾਬ, ਜਾਨੀ ਐਂਟਨੀ, ਮੇਜਰ ਰਵੀ, ਜੈਕਬ ਗ੍ਰੇਗਰੀ ਅਤੇ ਹੋਰ ਭੂਮਿਕਾਵਾਂ 'ਚ ਨਜ਼ਰ ਆਉਣਗੇ। ਫਿਲਮ ਦਾ ਪ੍ਰੋਡਕਸ਼ਨ ਬੈਕਵਾਟਰ ਸਟੂਡਿਓਜ਼ ਦੇ ਬੈਨਰ ਹੇਠ ਹੋ ਰਿਹਾ ਹੈ।

ਸਨੀ ਲਿਓਨੀ ਦੀ ਭਾਰਤ ਸਮੇਤ ਦੁਨੀਆ ਭਰ 'ਚ ਵੱਡੀ ਗਿਣਤੀ 'ਚ ਫੈਨ ਫਾਲੋਇੰਗ ਹੈ। ਉਸ ਦੀ ਲੁੱਕ ਅਤੇ ਉਸ ਦੇ ਡਾਂਸ ਦੌਰਾਨ ਸਿਜ਼ਲਿੰਗ ਮੂਵਸ ਕਿਸੇ ਨੂੰ ਵੀ ਦੀਵਾਨਾ ਬਣਾਉਣ ਲਈ ਕਾਫੀ ਹਨ। ਦੁਨੀਆ ਭਰ 'ਚ ਅਜਿਹੇ ਬਹੁਤ ਸਾਰੇ ਲੋਕ ਹਨ, ਜੋ ਇਸ ਅਦਾਕਾਰਾ ਦੀਆਂ ਅਦਾਵਾਂ 'ਤੇ ਮਰ ਮਿਟੇ ਹਨ।


Tags: Sunny LeonePrime MinisterNarendra ModiSocial MediaReceive MessageBollywood Celebrity

About The Author

sunita

sunita is content editor at Punjab Kesari