FacebookTwitterg+Mail

ਨਾਗਰਿਕਤਾ ਸੋਧ ਬਿੱਲ 'ਤੇ ਭੜਕੀ ਸਵਰਾ ਭਾਸਕਰ, ਮੋਦੀ ਸਰਕਾਰ ਨੂੰ ਪਾਈਆਂ ਲਾਹਣਤਾਂ

swara bhasker slams modi government says jinnah is reborn hindu pakistan
10 December, 2019 10:04:09 AM

ਨਵੀਂ ਦਿੱਲੀ (ਬਿਊਰੋ) — ਬਾਲੀਵੁੱਡ ਅਦਾਕਾਰਾ ਸਵਰਾ ਭਾਸਕਰ ਰਾਜਨੀਤਿਕ ਤੇ ਸਮਾਜਿਕ ਮੁੱਦਿਆਂ 'ਤੇ ਆਪਣੀ ਬੇਬਾਕ ਰਾਏ ਰੱਖਦੀ ਹੈ। ਸਵਰਾ ਭਾਸਕਰ ਨੇ ਨਾਗਰਿਕਤਾ ਸੋਧ ਬਿੱਲ ਦੇ ਖਿਲਾਫ ਬੋਲਦੇ ਹੋਏ ਵਿਵਾਦਿਤ ਬਿਆਨ ਦਿੱਤਾ ਹੈ। ਸੋਮਵਾਰ ਦੇਰ ਰਾਤ ਲੋਕ ਸਭਾ ਤੋਂ ਨਾਗਰਿਕਤਾ ਸੋਧ ਬਿੱਲ 2019 ਪਾਸ ਹੋਣ ਤੋਂ ਬਾਅਦ ਸਵਰਾ ਭਾਸਕਰ ਨੇ ਟਵੀਟ ਕਰਕੇ ਮੋਦੀ ਸਰਕਾਰ ਦੀ ਆਲੋਚਨਾ ਕੀਤੀ ਹੈ।

ਸਵਰਾ ਭਾਸਕਰ ਨੇ ਟਵੀਟ 'ਚ ਲਿਖਿਆ 'ਹਿੰਦੂ ਪਾਕਿਸਤਾਨ'
ਸਵਰਾ ਭਾਸਕਰ ਨੇ ਟਵੀਟ ਕਰਕੇ ਲਿਖਿਆ, ''(ਭਾਰਤ 'ਚ...) ਧਰਮ ਨਾਗਰਿਕਤਾ ਦਾ ਆਧਾਰ ਹੈ। ਧਰਮ ਭੇਦਭਾਵ ਦਾ ਆਧਾਰ ਨਹੀਂ ਹੋ ਸਕਦਾ। ਰਾਜ ਧਰਮ ਦੇ ਆਧਾਰ 'ਤੇ ਫੈਸਲਾ ਨਹੀਂ ਲੈ ਸਕਦਾ...ਨਾਗਰਿਕਤਾ ਸੋਧ ਬਿੱਲ ਨੇ ਮੁਸਲਮਾਨਾਂ ਨੂੰ ਸਪੱਸ਼ਟ ਰੂਪ ਨਾਲ ਬਾਹਰ ਰੱਖਿਆ ਹੈ, NRC/CAB ਪ੍ਰੋਜੈਕਟ 'ਚ ਜਿੰਨਾ ਦਾ ਪੂਨਰਜਨਮ ਹੋਇਆ ਹੈ। ਹਿੰਦੂ ਪਾਕਿਸਤਾਨ ਨੂੰ ਮੇਰਾ ਹੈਲੋ!''

 

ਲੋਕ ਸਭਾ 'ਚ ਪਾਸ ਨਾਗਰਿਕਤਾ ਸੋਧ ਬਿੱਲ
ਦੱਸ ਦਈਏ ਕਿ ਨਾਗਰਿਕਤਾ ਸੋਧ ਬਿੱਲ ਨੂੰ ਲੈ ਕੇ ਵਿਰੋਧੀ ਧਿਰ ਨੇ ਲੋਕ ਸਭਾ 'ਚ ਪੂਰੇ ਜ਼ੋਰ ਨਾਲ ਵਿਰੋਧ ਦਰਜ ਕਰਵਾਇਆ ਸੀ। ਇਸ ਬਿੱਲ 'ਤੇ 7 ਘੰਟੇ ਤੱਕ ਚੱਲੀ ਤਿੱਖੀ ਬਹਿਸ ਤੋਂ ਬਾਅਦ ਆਖਿਰਕਾਰ ਇਹ ਪਾਸ ਹੋ ਗਿਆ। ਬਿੱਲ ਦੇ ਪੱਖ 'ਚ 311 ਤੇ ਵਿਰੋਧੀ ਧਿਰ 'ਚ 80 ਵੋਟਾਂ ਪਈਆਂ। ਹੁਣ ਲੋਕ ਸਭਾ ਤੋਂ ਬਾਅਦ ਰਾਜ ਸਭਾ 'ਚ ਬਿੱਲ ਦਾ ਪਾਸ ਹੋਣਾ ਬਾਕੀ ਹੈ। ਨਾਗਰਿਕਤਾ ਸੋਧ ਬਿੱਲ ਦਾ ਪਾਸ ਹੋਣਾ ਮੋਦੀ ਸਰਕਾਰ ਦੀ ਵੱਡੀ ਜਿੱਤ ਮੰਨੀ ਜਾ ਰਹੀ ਹੈ।

ਦੱਸਣਯੋਗ ਹੈ ਕਿ ਸਵਰਾ ਭਾਸਕਰ ਮੋਦੀ ਸਰਕਾਰ ਖਿਲਾਫ ਬਿਆਨਬਾਜ਼ੀ ਤੋਂ ਬਿਲਕੁਲ ਨਹੀਂ ਘਬਰਾਉਂਦੀ। ਲੋਕ ਸਭਾ ਚੋਣਾਂ ਦੌਰਾਨ ਸਵਰਾ ਨੇ ਮੋਦੀ ਸਰਕਾਰ 'ਤੇ ਤੰਜ ਕੱਸਦੇ ਹੋਏ ਇਸ ਨੂੰ ਕਿਸਾਨਾਂ ਦੇ ਹੱਥਿਆਰਿਆਂ ਦੀ ਸਰਕਾਰ ਦੱਸਿਆ ਸੀ। ਪਿਛਲੇ ਦਿਨੀਂ ਅਦਾਕਾਰਾ ਨੇ JNU 'ਚ ਫੀਸ ਵਾਧੇ ਦੇ ਵਿਵਾਦ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਵਿਦਿਆਰਥੀਆਂ ਦਾ ਸਮਰਥਨ ਕੀਤਾ ਸੀ ਅਤੇ ਨਾਲ ਹੀ ਹਾਅਰ ਐਜੂਕੇਸ਼ਨ ਲਈ ਪਬਲਿਕ ਫੰਡਿਗ ਦੀ ਵਕਾਲਤ ਕੀਤੀ ਸੀ।


Tags: Swara BhaskerSlamsModi GovernmentHindu PakistanNarendra ModiLok SabhaCitizenship Bill

About The Author

sunita

sunita is content editor at Punjab Kesari