FacebookTwitterg+Mail

TV ਕਾਮੇਡੀਅਨ ਨੇ ਭਾਰਤੀ ਕ੍ਰਿਕਟਰ ਤੇ ਨਰਿੰਦਰ ਮੋਦੀ ਦਾ ਇਤਰਾਜ਼ਯੋਗ ਸ਼ਬਦਾਂ ਨਾਲ ਉਡਾਇਆ ਮਜ਼ਾਕ, FIR ਦਰਜ

tanmay bhat
14 July, 2017 03:00:13 PM

ਮੁੰਬਈ— ਕਾਮੇਡੀਅਨ ਤਨਮਯ ਭੱਟ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਤਰਾਜ਼ਯੋਗ ਤਸਵੀਰ ਪੋਸਟ ਕਰਨ ਕਾਰਨ ਮੁਸ਼ਕਿਲਾਂ 'ਚ ਫਸ ਗਿਆ ਹੈ। ਤਨਮਯ ਨੇ ਪ੍ਰਧਾਨ ਮੰਤਰੀ ਮੋਦੀ ਦੇ ਲਈ ਹਮਸ਼ਕਲ ਦੀ ਤਸਵੀਰ ਪੋਸਟ ਕੀਤੀ ਹੈ, ਜੋ ਰੇਲਵੇ ਸਟੇਸ਼ਨ 'ਤੇ ਪ੍ਰਧਾਨਮੰਤਰੀ ਮੋਦੀ ਨਾਲ ਹੈ। ਇਸ ਨਾਲ ਤਮਨਯ ਨੇ ਸਨੈਪਚੈਟ ਦਾ ਡਾਗ ਫਿਲਟਰ ਵੀ ਲਾਇਆ ਹੈ। ਤਨਮਯ ਦੇ ਇਸ ਪੋਸਟ 'ਤੇ ਮੁੰਬਈ ਦੇ ਸਾਈਬਰ ਸੇਲ ਨੇ ਉਨ੍ਹਾਂ ਕੋਲ ਖਿਲਾਫ ਐੱਫ. ਆਈ. ਆਰ. ਦਰਜ ਕਰ ਲਈ ਹੈ। ਟਵਿਟਰ 'ਤੇ ਟ੍ਰੋਲ ਹੋਣ ਤੋਂ ਬਾਅਦ ਤਨਮਯ ਨੇ ਇਹ ਤਸਵੀਰ ਡਿਲੀਟ ਕਰ ਦਿੱਤੀ ਹੈ ਪਰ ਉਨ੍ਹਾਂ ਨੇ ਟਵੀਟ ਕਰ ਕਿਹਾ ਹੈ ਕਿ ਉਹ ਮਜ਼ਾਕ ਕਰਨਾ ਜਾਰੀ ਰੱਖੇਗਾ। ਜ਼ਰੂਰਤ ਪੈਣ 'ਕੇ ਡਿਲੀਟ ਕਰਨਗੇ। ਤੁਸੀਂ ਕੀ ਸੋਚਦੇ ਹੋ, ਇਸ ਨਾਲ ਮੈਨੂੰ ਕੋਈ ਫਰਕ ਨਹੀਂ ਪੈਂਦਾ। 


ਦੱਸਣਯੋਗ ਹੈ ਕਿ ਤਨਮਯ ਨੇ ਦੋ ਮਿੰਟ ਦੇ ਸਨੈਪਚੈਟ ਵੀਡੀਓ 'ਚ ਕ੍ਰਿਕਟ ਦੇ ਭਗਵਾਨ ਆਖੇ ਜਾਣ ਵਾਲੇ ਸਚਿਨ ਤੇਂਦੁਲਕਰ ਅਤੇ ਸੁਰ ਦੀ ਰਾਣੀ ਲਤਾ ਮੰਗੇਸ਼ਕਰ ਲਈ ਇਤਰਾਜ਼ਯੋਗ ਸ਼ਬਦਾਂ ਦਾ ਇਸਤੇਮਾਲ ਕੀਤਾ ਸੀ।


Tags: Tanmay Bhat ComedianNarendra Modi Sachin Tendulkar Lata Mangeshkarਤਨਮਯ ਭੱਟ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਚਿਨ ਤੇਂਦੁਲਕਰ ਲਤਾ ਮੰਗੇਸ਼ਕਰ