FacebookTwitterg+Mail

ਭਾਰਤੀ ਨਿਆਂ ਵਿਵਸਥਾ ਤੇ ਕਾਨੂੰਨ ਨੂੰ ਵਿਕਾਊ ਆਖ ਤਨੂੰਸ਼੍ਰੀ ਦੱਤਾ ਨੇ ਘੇਰੇ 'ਚ ਲਏ ਪੀ. ਐੱਮ. ਮੋਦੀ

tanushree dutta asks pm modi an important question
17 June, 2019 02:14:55 PM

ਨਵੀਂ ਦਿੱਲੀ (ਬਿਊਰੋ) — ਭਾਰਤ 'ਚ #ਮੀ ਟੂ ਮੂਮੈਂਟ ਦਾ ਬਿਗੁਲ ਫੂਕਣ ਵਾਲੀ ਅਦਾਕਾਰਾ ਤਨੂੰਸ਼੍ਰੀ ਦੱਤਾ ਭਾਰਤੀ ਸਿਸਟਮ ਤੋਂ ਕਾਫੀ ਨਿਰਾਸ਼ ਹੈ। ਉਸ ਨੇ ਨਾਨਾ ਪਾਟੇਕਰ, ਗਣੇਸ਼ ਆਚਾਰਿਆ, ਸਮੀ ਸਿੱਦੀਕੀ ਤੇ ਰਾਕੇਸ਼ ਸਾਰੰਗ 'ਤੇ ਫਿਲਮ 'ਹਾਰਟ ਓਕੇ ਪਲੀਜ' ਦੀ ਸ਼ੂਟਿੰਗ ਦੌਰਾਨ ਜਿਨਸੀ ਸ਼ੋਸ਼ਣ ਕਰਨ ਦਾ ਦੋਸ਼ ਲਾਇਆ ਸੀ। ਜਾਂਚ ਤੋਂ ਬਾਅਦ ਪੁਲਸ ਨੇ ਕੋਈ ਪੁਖਤਾ ਸਬੂਤ ਨਾ ਮਿਲਣ ਦੀ ਗੱਲ ਆਖਦੇ ਹੋਏ ਨਾਨਾ ਪਾਟੇਕਰ ਤੇ ਬਾਕੀ ਦੋਸ਼ੀਆਂ ਨੂੰ ਕਲੀਨ ਚਿੱਟ ਦੇ ਦਿੱਤੀ। ਨਾਨਾ ਪਾਟੇਕਰ ਨੂੰ ਕਲੀਨ ਚਿੱਟ ਮਿਲਣ ਤੋਂ ਬਾਅਦ ਤਨੂੰਸ਼੍ਰੀ ਦੱਤਾ ਨੇ ਕਿਹਾ ਕਿ ''ਮੈਂ ਨਾ ਤਾਂ ਇਸ ਫੈਸਲੇ ਤੋਂ ਖੁਸ਼ ਹਾਂ ਤੇ ਨਾ ਹੀ ਹੈਰਾਨ ਹਾਂ। ਹਾਲਾਂਕਿ ਮੈਨੂੰ ਬਹੁਤ ਅਫਸੋਸ ਹੈ ਕਿ ਮੈਂ ਇਸ ਨੂੰ ਆਪਣੇ ਅੰਦਰ ਲੁਕਾ ਕੇ ਨਾ ਰੱਖ ਸਕੀ।'' ਤਨੂੰਸ਼੍ਰੀ ਨੇ ਭਾਰਤ ਦੇ ਪੁਲਸ ਅਧਿਕਾਰੀਆਂ ਨੂੰ ਭ੍ਰਿਸ਼ਟਾਚਾਰ 'ਚ ਲਿਪਟੇ ਅਤੇ ਭਾਰਤੀ ਨਿਆ ਵਿਵਸਥਾ ਤੇ ਕਾਨੂੰਨ ਨੂੰ ਵਿਕਾਊ ਕਰਾਰ ਦਿੱਤਾ।

ਡੀ. ਐੱਨ. ਏ. ਦੀ ਰਿਪੋਰਟ ਮੁਤਾਬਕ
ਡੀ. ਐੱਨ. ਏ. ਦੀ ਰਿਪੋਰਟ ਮੁਤਾਬਕ, ਤਨੂੰਸ਼੍ਰੀ ਦੱਤਾ ਨੇ ਆਪਣੇ ਬਿਆਨ 'ਚ ਕਿਹਾ, ''ਮੁੰਬਈ ਪੁਲਸ ਝੂਠ ਬੋਲ ਰਹੀ ਹੈ ਕਿ ਸਿੰਟਾ ਨੂੰ ਕੀਤੀ ਗਈ ਮੇਰੀ ਸ਼ਿਕਾਇਤ 'ਚ ਮੈਂ ਸੈਕਸੂਅਲ ਹਰਾਸਮੈਂਟ ਦੀ ਗੱਲ ਦਾ ਜ਼ਿਕਰ ਨਹੀਂ ਕੀਤਾ ਸੀ। ਉਨ੍ਹਾਂ ਨੂੰ ਸਾਲ 2008 'ਚ ਮੇਰੀ ਸਿੰਟਾ ਨੂੰ ਦਿੱਤੇ ਗਏ ਸ਼ਿਕਾਇਤ ਪੱਤਰ ਦੀ ਕਾਪੀ ਦਿੱਤੀ ਗਈ ਸੀ, ਜਿਸ 'ਚ ਸਾਫ ਤੌਰ 'ਤੇ ਸੈਕਸੂਅਲ ਹਰਾਸਮੈਂਟ ਦੀ ਗੱਲ ਦਾ ਜ਼ਿਕਰ ਕੀਤਾ ਗਿਆ ਸੀ। ਇਸ ਸ਼ਿਕਾਇਤ ਪੱਤਰ ਨੂੰ ਸਾਲ 2018 ਦੀ ਮੇਰੀ ਐੱਫ. ਆਈ. ਆਰ. ਨਾਲ ਜੋੜਿਆ ਗਿਆ ਸੀ। ਸਾਲ 2008 'ਚ ਉਨ੍ਹਾਂ ਨੇ ਮੇਰੀ ਐੱਫ. ਆਈ. ਆਰ. ਦਰਜ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਸ਼ਿਕਾਇਤ ਨੂੰ ਤੋੜ ਮਰੋੜ ਕੇ ਲਿਖਿਆ ਤਾਂਕਿ ਦੋਸ਼ੀਆਂ ਨੂੰ ਬਚਾਇਆ ਜਾ ਸਕੇ। ਇਸ ਤੋਂ ਇਲਾਵਾ ਸਾਰਿਆਂ ਨੂੰ ਪਤਾ ਹੈ ਕਿ ਸਿੰਟਾ ਨੇ ਸ਼ਿਕਾਇਤ 'ਤੇ ਕੰਮ ਨਾ ਹੋਣ ਕਾਰਨ ਇਕ ਲਿਖਤੀ ਮੁਆਫੀਨਾਮਾ ਜਾਰੀ ਕੀਤਾ ਸੀ। ਸਿੰਟਾ ਦੁਆਰਾ ਜਾਰੀ ਕੀਤਾ ਗਿਆ ਇਹ ਮੁਆਫੀਨਾਮਾ ਮੀਡੀਆ 'ਚ ਛਪਿਆ ਸੀ ਅਤੇ ਮੈਂ ਇਸ ਨੂੰ ਪੁਲਸ ਨੂੰ ਵੀ ਸੌਂਪਿਆ ਸੀ ਤਾਂਕਿ ਚੀਜਾਂ ਨੂੰ ਸਾਬਿਤ ਕੀਤਾ ਜਾ ਸਕੇ।''


ਤਨੂੰਸ਼੍ਰੀ ਨੇ ਆਪਣੇ ਬਿਆਨ 'ਚ ਕਿਹਾ, ''ਇਹ ਭ੍ਰਿਸ਼ਟਾਚਾਰ ਦੀ ਹੱਦ ਹੈ। ਉਹ ਕਿਵੇਂ ਸਬੂਤਾਂ ਨੂੰ ਤੋੜ-ਮਰੋੜ ਸਕਦੇ ਹਨ ਤਾਂਕਿ ਦੋਸ਼ੀਆਂ ਨੂੰ ਬਚਾ ਕੇ ਚੀਜਾਂ ਨੂੰ ਉਲਟਾ ਮੇਰੇ ਹੀ ਖਿਲਾਫ ਲਿਆਂਦਾ ਜਾ ਸਕੇ। ਪੁਲਸ ਨੇ ਸ਼ੁਰੂ ਤੋਂ ਹੀ ਦੋਸ਼ੀਆਂ ਨਾਲ ਹੱਥ ਮਿਲਾਇਆ ਸੀ, ਉਦੋਂ ਵੀ ਜਦੋਂ ਉਨ੍ਹਾਂ ਨੇ ਮੈਨੂੰ ਕਿਹਾ ਕਿ ਸਾਡਾ ਕੇਸ ਬਹੁਤ ਮਜਬੂਤ ਹੈ, ਤੁਸੀਂ ਸਾਰੇ ਸਬੂਤ ਲੈ ਕੇ ਆਓ... ਅਸੀਂ ਉਨ੍ਹਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰ ਲਵਾਂਗੇ। ਉਨ੍ਹਾਂ ਨੇ ਬਜਾਏ ਗ੍ਰਿਫਤਾਰੀ ਦੇ ਮੇਰੀ ਹੀ ਪਿੱਠ 'ਚ ਛੁਰਾ ਮਾਰਿਆ ਅਤੇ ਮੇਰੀ ਸ਼ਿਕਾਇਤ ਨੂੰ ਫਰਜੀ ਦੱਸਿਆ।''

 

ਜੈਨਿਸ ਤੇ ਸ਼ਾਇਨੀ ਨੇ ਗਵਾਹਾਂ (ਸਬੂਤਾਂ) ਦੇ ਤੌਰ 'ਤੇ ਦਿੱਤੇ ਸਨ ਬਿਆਨ
''ਫਿਲਮ ਦੇ ਸੈੱਟ 'ਤੇ ਮੇਰੀ ਕਾਰ ਅਤੇ ਮੇਰੇ ਪਰਿਵਾਰ 'ਤੇ ਹੋਏ ਹਮਲੇ ਦਾ ਵੀਡੀਓ ਉਸ ਕੋਲ ਸੀ। ਜੈਨਿਸ ਤੇ ਸ਼ਾਇਨੀ ਨੇ ਗਵਾਹਾਂ (ਸਬੂਤਾਂ) ਦੇ ਤੌਰ 'ਤੇ ਸਾਡੇ ਪੱਖ 'ਚ ਬਿਆਨ ਦਿੱਤੇ ਸਨ। ਇਸ ਤੋਂ ਇਲਾਵਾ ਹੋਰ ਕੀ ਹਰਾਸਮੈਂਟ ਦਾ ਸਬੂਤ ਹੁੰਦਾ ਹੈ? ਉਨ੍ਹਾਂ ਨੇ ਫਰਜੀ ਗਵਾਹ ਪੇਸ਼ ਕੀਤੇ ਅਤੇ ਜਾਂਚ ਨੂੰ ਮਿਸਲੀਡ ਕੀਤਾ। ਉਨ੍ਹਾਂ ਨੇ ਮੈਨੂੰ ਜਾਂਚ ਨਾਲ ਜੁੜੀ ਕੋਈ ਵੀ ਅਪਡੇਟ ਨਹੀਂ ਦੱਸੀ। ਮੈਂ ਪੁੱਛਣਾ ਚਾਹੁੰਦੀ ਹਾਂ ਕਿ ਨਾਨਾ ਪਾਟੇਕਰ ਅਤੇ ਉਸ ਦੇ ਲੋਕਾਂ ਨੇ ਪੁਲਸ ਨੂੰ ਕਿੰਨੇ ਪੈਸੇ ਦਿੱਤੇ ਮੈਨੂੰ ਤੇ ਮੇਰੀ ਰਿਪੋਰਟ ਨੂੰ ਝੂਠਾ ਠਹਿਰਾਉਣ ਲਈ?''


ਤਨੂੰਸ਼੍ਰੀ ਨੇ ਕਿਹਾ, ''ਮੈਂ ਕੋਰਟ ਮੈਜਿਸਟਰੇਟ ਤੋਂ ਪੁੱਛਣਾ ਚਾਹੁੰਦੀ ਹਾਂ ਕਿ ਤੁਹਾਨੂੰ ਇਨ੍ਹਾਂ ਸਬੂਤਾਂ ਨੂੰ ਕਬੂਲ ਕਰਨ ਲਈ ਕਿੰਨੇ ਪੈਸੇ ਮਿਲੇ ਹਨ। ਨਾਨਾ ਪਾਟੇਕਰ ਨੇ ਵੱਖ-ਵੱਖ ਵਿਭਾਗ ਨੂੰ ਕਿੰਨਾ ਪੈਸਾ ਖਿਲਾਇਆ ਕਲੀਨ ਚਿੱਟ ਪਾਉਣ ਲਈ? ਇਸ ਘਟਨਾ ਨੇ ਮੇਰੀ ਨੌਕਰੀ, ਕਰੀਅਰ ਜ਼ਿੰਦਗੀ ਸਭ ਕੁਝ ਖੋਹ ਲਿਆ ਅਤੇ ਮੈਨੂੰ ਇਕ ਨਵੇਂ ਦੇਸ਼ 'ਚ ਜਾ ਕੇ ਸਭ ਕੁਝ ਨਵੇਂ ਸਿਰੇ ਤੋਂ ਸ਼ੁਰੂ ਕਰਨਾ ਪਿਆ।''

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਿਆ ਘੇਰੇ
ਦੱਸਣਯੋਗ ਹੈ ਕਿ ਤਨੂੰਸ਼੍ਰੀ ਦੱਤਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਘੇਰੇ 'ਚ ਲੈਂਦਿਆ ਕਿਹਾ, ''ਮੋਦੀ ਜੀ...ਭ੍ਰਿਸ਼ਟਾਚਾਰ ਮੁਕਤ ਭਾਰਤ ਦਾ ਕੀ ਬਣਿਆ? ਇਕ ਸੀਰੀਅਲ ਆਫੈਂਡਰ ਦੇ ਦੁਆਰਾ ਦੇਸ਼ ਦੀ ਇਕ ਬੇਟੀ ਨਾਲ ਹਰਾਸਮੈਂਟ ਹੁੰਦਾ ਹੈ, ਭੀੜ ਖੁੱਲ੍ਹੇਆਮ ਹਮਲਾ ਕਰਦੀ ਹੈ, ਵਾਰ-ਵਾਰ ਨਿਆ ਨਹੀਂ ਮਿਲਦਾ, ਝੂਠਾ ਠਹਿਰਾਇਆ ਜਾਂਦਾ ਹੈ। ਉਸ ਨੂੰ ਧਮਕਾਇਆ ਜਾਂਦਾ ਹੈ ਅਤੇ ਦਬਾਅ ਬਣਾਇਆ ਜਾਂਦਾ ਹੈ, ਕਰੀਅਰ ਖਤਮ ਕਰ ਦਿੱਤਾ ਜਾਂਦਾ ਹੈ। ਉਸ ਨੂੰ ਮਜਬੂਰ ਕਰ ਦਿੱਤਾ ਜਾਂਦਾ ਹੈ ਦੂਜੇ ਦੇਸ਼ 'ਚ ਜਾ ਕੇ ਗੁੰਮ ਨਾਮੀ ਦੀ ਜ਼ਿੰਦਗੀ ਜਿਊਣ ਲਈ ਅਤੇ ਪੁਲਸ ਆਖਦੀ ਹੈ ਕਿ ਸ਼ਿਕਾਇਤ ਝੂਠੀ ਹੈ ਅਤੇ ਫਰਜੀ ਹੈ!!!? ਇਹੀ ਹੈ ਤੁਹਾਡਾ ਰਾਮ ਰਾਜ?? ਇਕ ਹਿੰਦੂ ਪਰਿਵਾਰ 'ਚ ਪੈਦਾ ਹੋਣ ਦੇ ਨਾਤੇ ਮੈਂ ਤਾਂ ਸੁਣਿਆ ਸੀ ਕਿ ਰਾਮ ਨਾਮ ਸੱਤਿਆ ਹੈ। ਤਾਂ ਫਿਰ ਕਿਉਂ ਇਸ ਦੇਸ਼ 'ਚ ਅਸੱਤਿਆ ਤੇ ਅਧਰਮ (ਝੂਠਾ/ਅਧਰਮ) ਦੀ ਵਾਰ-ਵਾਰ ਜਿੱਤ ਹੁੰਦੀ ਰਹੀ ਹੈ? ਜਵਾਬ ਦਿਓ ਮੈਨੂੰ...''


Tags: Tanushree DuttaPM ModiNana PatekarClean ChitSexual Harassment Case

Edited By

Sunita

Sunita is News Editor at Jagbani.