FacebookTwitterg+Mail

ਇਸ ਖਾਸ ਵਜ੍ਹਾ ਕਾਰਨ ਜੈਪੁਰ 'ਚ ਲੱਗਿਆ ਅਕਸ਼ੈ ਕੁਮਾਰ ਦਾ ਵੈਕਸ ਸਟੈਚੂ

the first look of akshay kumar s wax statue in the pink city
07 July, 2019 11:51:21 AM

ਮੁੰਬਈ(ਬਿਊਰੋ)— ਐਕ‍ਟਰ ਅਕਸ਼ੈ ਕੁਮਾਰ ਨੂੰ ਉਨ੍ਹਾਂ ਦੀਆਂ ਸਮਾਜਿਕ ਸੰਦੇਸ਼ਾਂ ਵਾਲੀਆਂ ਫਿਲ‍ਮਾਂ ਕਰਨ ਲਈ ਉਂਝ ਤਾਂ ਕਈ ਐਵਾਰਡ ਮਿਲੇ ਹੋਣਗੇ ਪਰ ਪਿੰਕ ਸਿਟੀ ਜੈਪੁਰ ਨੇ ਜੋ ਉਨ੍ਹਾਂ ਨੂੰ ਤੋਹਫਾ ਦਿੱਤਾ ਹੈ, ਉਸ ਨੂੰ ਉਹ ਸ਼ਾਇਦ ਹੀ ਕਦੇ ਭੁੱਲ ਪਾਉਣਗੇ। ਜੀ ਹਾਂ ਅਕਸ਼ੈ ਨੂੰ ਉਨ੍ਹਾਂ ਦੀ ਸ਼ਾਨਦਾਰ ਸਮਾਜ ਨੂੰ ਸੁਨੇਹਾ ਦੇਣ ਵਾਲੀਆਂ ਫਿਲ‍ਮਾਂ ਲਈ ਹੀ ਨਾਹਰਗੜ੍ਹ ਕਿਲੇ 'ਚ ਬਣੇ ਜੈਪੁਰ ਵੈਕ‍ਸ ਮਿ‍ਊਜ਼ੀਅਮ ਨੇ ਸਨਮਾਨਿਤ ਕੀਤਾ ਹੈ। ਮਿ‍ਊਜ਼ੀਅਮ 'ਚ ਅਕਸ਼ੈ ਕੁਮਾਰ ਦਾ ਮੋਮ ਦਾ ਪੁਤਲਾ ਰੱਖਿਆ ਗਿਆ ਹੈ। ਇਸ ਨੂੰ ਥਰੀ ਪੀਸ ਸੂਟ 'ਚ ਡਿਜ਼ਾਇਨ ਕੀਤਾ ਗਿਆ ਹੈ।

Punjabi Bollywood Tadka
ਮਿ‍ਊਜ਼ੀਅਮ 'ਚ ਅਕਸ਼ੈ ਕੁਮਾਰ ਦਾ ਪੁਤਲਾ ਰੱਖਣ ਬਾਰੇ ਮਿਊਜ਼ੀਅਮ JWM ਦੇ ਸੰਸਥਾਪਕ ਅਨੂਪ ਸ਼੍ਰੀਵਾਸਤਵ ਨੇ ਕਿਹਾ,''ਅਸੀਂ ਸੈਲੀਬ੍ਰਿਟੀ ਸਟੈਚੀਊ ਦੀ ਸਥਾਪਨਾ ਦਾ ਫੈਸਲਾ ਲੈਂਦੇ ਸਮੇਂ ਸਿਰਫ ਗਲੈਮਰ ਨੂੰ ਨਹੀਂ ਦੇਖਦੇ। ਮਿਊਜ਼ੀਅਮ 'ਚ, ਮੋਮ ਦਾ ਪੁਤਲਾ ਲਗਾਉਣ ਪਿੱਛੇ ਸਾਡਾ ਉਦੇਸ਼ ਹਮੇਸ਼ਾ ਉਸ ਪਤਲੇ ਰਾਹੀਂ ਅਗਲੀ ਪੀੜ੍ਹੀ ਨੂੰ ਪ੍ਰੇਰਿਤ ਕਰਨਾ ਹੁੰਦਾ ਹੈ।''

Punjabi Bollywood Tadka
ਅਨੂਪ ਸ਼੍ਰੀਵਾਸਤਵ ਨੇ ਕਿਹਾ,''ਅਕਸ਼ੈ ਕੁਮਾਰ ਲੱਖਾਂ ਲੋਕਾਂ ਦੇ ਪ੍ਰੇਰਨਾ ਸਰੋਤ ਰਹੇ ਹਨ। ਉਨ੍ਹਾਂ ਦੀ ਕਹਾਣੀ ਰਗਸ ਟੂ ਰਈਸ ਹੈ ਅਤੇ ਫਿਲਮਾਂ ਪ੍ਰਤੀ ਉਨ੍ਹਾਂ ਦਾ ਦ੍ਰਿਸ਼ਟੀਕੋਣ ਸਮੇਂ ਨਾਲ ਵਿਕਸਿਤ ਹੋਇਆ ਹੈ। ਸਮਾਜਿਕ ਸੰਦੇਸ਼ ਦੇ ਨਾਲ ਫਿਲਮਾਂ ਬਣਾਉਣ 'ਚ ਉਨ੍ਹਾਂ ਦੀ ਸਰਗਰਮ ਭਾਗੀਦਾਰੀ ਅਤੇ ਫੌਜ ਕਲਿ‍ਆਣ ਗਤੀਵਿਧੀਆਂ 'ਚ ਉਨ੍ਹਾਂ ਦੀ ਭਾਗੀਦਾਰੀ ਨੂੰ ਦੇਖਦੇ ਹੋਏ ਹੀ ਟੀਮ ਨੇ ਸਾਡੇ ਮਿਊਜ਼ੀਅਮ ਨੇ ਉਨ੍ਹਾਂ ਨੂੰ ਥਾਂ ਦਿੱਤੀ।''

Punjabi Bollywood Tadka
ਜੈਪੁਰ ਨਾਲ ਇਕ ਹੋਰ ਕਨੈਕਸ਼ਨ
ਦੱਸ ਦੇਈਏ ਕਿ ਅਕਸ਼ੈ ਕੁਮਾਰ ਦੇ ਪੁਤਲੇ ਨਾਲ ਇਕ ਜੈਪੁਰ ਕਨੈਕਟ ਵੀ ਹੋਵੇਗਾ। ਯਾਨੀ ਕਿ ਜੈਪੁਰ ਦਾ ਇਕ 12 ਸਾਲ ਦਾ ਲੜਕਾ ਮੁਦਿਤ ਭਟਿਆ ਜੋ ਕਿ ਅਕਸ਼ੈ ਕੁਮਾਰ ਦਾ ਵੱਡਾ ਫੈਨ ਸੀ। 2017 'ਚ ਉਸ ਦੀ ਗੰਭੀਰ ਬੀਮਾਰੀ ਕਾਰਨ ਮੌਤ ਹੋ ਗਈ। ਅਕਸ਼ੈ ਜਦੋਂ ਵੀ ਜੈਪੁਰ ਜਾਂਦੇ ਸਨ ਤਾਂ ਉਸ ਨੂੰ ਜ਼ਰੂਰ ਮਿਲਦੇ ਸਨ। ਇਸ ਕੜੀ 'ਚ ਅਕਸ਼ੈ ਦੇ ਪੁਤਲੇ ਦਾ ਜੋ ਬੈਕਡ੍ਰਾਪ ਹੋਵੇਗਾ। ਉਸ ਨਾਲ ਮੁਦਿਤ ਅਤੇ ਅਕਸ਼ੈ ਦੀਆਂ ਤਸਵੀਰਾਂ ਹੋਣਗੀਆਂ।

Punjabi Bollywood Tadka
ਇਸ ਬਾਰੇ 'ਚ ਮੁਦਿਤ ਦੀ ਮਾਂ ਆਸ਼ਾ ਭਟਿਆ ਕਹਿੰਦੀ ਹੈ,''ਅਸੀਂ ਖੁਸ਼ ਹਾਂ ਅਤੇ JWM ਦੀ ਇਸ ਸੋਚ ਲਈ ਅਹਿਸਾਨਮੰਦ ਹਾਂ ਕਿ ਸਾਡਾ ਪਿਆਰਾ ਪੁੱਤਰ ਹੁਣ ਅਕਸ਼ੈ ਕੁਮਾਰ ਦੇ ਮੋਮ ਦੇ ਪੁਤਲੇ ਨਾਲ ਅਮਰ ਹੋ ਜਾਵੇਗਾ।'' 


Tags: Akshay KumarPink CityWax StatueJaipur Wax MuseumBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari