FacebookTwitterg+Mail

ਸੁਸ਼ਾਂਤ ਰਾਜਪੂਤ ਨੂੰ ਇਸ ਤਰ੍ਹਾਂ ਮਿਲੀ ਸੀ 'ਐਮਐਸ ਧੋਨੀ' ਫ਼ਿਲਮ, ਮਾਹੀ ਵੀ ਹੋ ਗਏ ਸਨ ਫ਼ੈਨ

this is how sushant rajput got the film ms dhoni mahi also became a fan
14 June, 2020 06:52:49 PM

ਨਵੀਂ ਦਿੱਲੀ — ਸਿਰਫ 34 ਸਾਲ ਦੀ ਉਮਰ 'ਚ ਹੀ ਬਾਲੀਵੁੱਡ ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਸਾਰਿਆਂ ਨੂੰ ਛੱਡ ਕੇ ਚਲੇ ਗਏ। ਸੁਸ਼ਾਂਤ ਨੇ ਫਿਲਮੀ ਪਰਦੇ 'ਤੇ ਟੀਮ ਇੰਡੀਆ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦਾ ਕਿਰਦਾਰ ਇੰਨਾ ਵਧੀਆ ਨਿਭਾਇਆ ਕਿ ਮਾਹੀ ਖੁਦ ਵੀ ਉਨ੍ਹਾਂ ਦੇ ਫ਼ੈਨ ਬਣ ਗਏ ਸਨ। ਬਿਹਾਰ ਵਿਚ ਜਨਮੇ ਸੁਸ਼ਾਂਤ ਨੇ 'ਐਮਐਸ ਧੋਨੀ : ਦ ਅਨਟੋਲਡ ਸਟੋਰੀ' 'ਚ ਮੁੱਖ ਭੂਮਿਕਾ ਨਿਭਾਈ, ਇਹ ਸਾਬਕਾ ਕਪਤਾਨ ਧੋਨੀ ਦੇ ਜੀਵਨ ਉੱਤੇ ਆਧਾਰਿਤ ਇੱਕ ਫਿਲਮ ਸੀ। 

ਜਿਵੇਂ ਹੀ ਇਹ ਖ਼ਬਰ ਮਿਲੀ ਕਿ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਨੇ ਆਪਣੇ ਘਰ ਵਿਚ ਖੁਦਕੁਸ਼ੀ ਕਰ ਲਈ ਹੈ, ਉਸ ਸਮੇਂ ਤੋਂ ਨਾ ਸਿਰਫ ਬਾਲੀਵੁੱਡ ਜਗਤ ਸਗੋਂ ਕ੍ਰਿਕਟ ਜਗਤ ਵੀ ਹੈਰਾਨ ਹੈ। ਹਰ ਇਕ ਦੇ ਮਨ ਵਿਚ ਇਕੋ ਸਵਾਲ ਸੀ ਕਿ ਸੁਸ਼ਾਂਤ ਨੇ ਅਜਿਹਾ ਕਿਉਂ ਕੀਤਾ। ਕਾਈ ਪੋ ਚੇ, ਸ਼ੁੱਧ ਦੇਸੀ ਰੋਮਾਂਸ ਵਰਗੀਆਂ ਫਿਲਮਾਂ ਵਿਚ ਕੰਮ ਕਰਨ ਵਾਲਾ ਅਭਿਨੇਤਾ ਬਾਂਦਰਾ ਵਿਚ ਆਪਣੇ ਘਰ ਵਿਚ ਇਕੱਲਾ ਰਹਿੰਦਾ ਸੀ।

ਕਿਰਨ ਮੋਰੇ ਨੇ ਦਿੱਤੀ ਸੀ ਟ੍ਰੇਨਿੰਗ

'ਐਮਐਸ ਧੋਨੀ' ਫਿਲਮ 'ਚ ਸੁਸ਼ਾਂਤ ਦੇ ਵਾਲਾਂ ਦਾ ਸਟਾਈਲ ਫ਼ਿਲਮ ਦੇ ਦਿੱਗਜ ਵਿਕੇਟਕੀਪਰ ਬੱਲੇਬਾਜ਼ ਦੀ ਤਰ੍ਹਾਂ ਬਣਾਇਆ ਗਿਆ ਕਈ ਘੰਟੇ ਵਿਕੇਟ ਕੀਪਿੰਗ ਕੀਤੀ, ਕਈ ਵੀਡੀਓ ਦੇਖੇ ਅਤੇ ਫਿਰ ਉਨ੍ਹਾਂ ਨੇ ਇਸ ਕਿਰਦਾਰ ਨੂੰ ਨਿਖਾਰਿਆ। ਸੁਸ਼ਾਂਤ ਨੂੰ ਧੋਨੀ ਦੇ ਕਿਰਦਾਰ ਲਈ ਸਾਬਕਾ ਭਾਰਤੀ ਵਿਕਟਕੀਪਰ ਕਿਰਨ ਮੋਰੇ ਨੇ ਸਿਖਲਾਈ ਦਿੱਤੀ ਸੀ।

Punjabi Bollywood Tadka

ਟ੍ਰੇਨਿੰਗ ਦੌਰਾਨ ਟੁੱਟ ਗਈਆਂ ਸਨ ਸੁਸ਼ਾਂਤ ਦੀਆਂ ਉਂਗਲੀਆਂ

ਇਕ ਰਿਪੋਰਟ ਵਿਚ ਕਿਹਾ ਗਿਆ ਸੀ ਕਿ ਸਿਖਲਾਈ ਦੌਰਾਨ ਕਿਰਨ ਦੇ ਹੱਥਾਂ ਵਿਚ ਇਕ ਸੋਟੀ ਹੁੰਦੀ ਸੀ ਅਤੇ ਉਹ ਰੋਜ਼ ਧੁੱਪ ਵਿਚ ਸੁਸ਼ਾਂਤ ਤੋਂ ਵਿਕਟਕੀਪਿੰਗ ਦਾ ਅਭਿਆਸ ਕਰਵਾਉਂਦੇ ਸਨ। ਸਿਖਲਾਈ ਕਿੰਨੀ ਸਖ਼ਤ ਸੀ, ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਸੁਸ਼ਾਂਤ ਦੀਆਂ ਦੋ ਉਂਗਲਾਂ ਇਸ ਸਮੇਂ ਦੌਰਾਨ ਟੁੱਟੀਆਂ ਸਨ। ਸੁਸ਼ਾਂਤ ਨੇ ਆਪਣੀ ਪਹਿਲੀ ਫਿਲਮ 'ਕਾ ਪੋ ਚੀ' 'ਚ ਵੀ ਕ੍ਰਿਕਟਰ ਦੀ ਭੂਮਿਕਾ ਹੀ ਨਿਭਾਈ ਸੀ।

ਕਿਉਂ ਚੁਣਿਆ ਸੁਸ਼ਾਂਤ ਨੂੰ ਖ਼ੁਦ ਵੀ ਨਹੀਂ ਸੀ ਪਤਾ

ਸੁਸ਼ਾਂਤ ਨੇ ਆਪਣੇ ਇਕ ਇੰਟਰਵਿਊ ਵਿਚ ਕਿਹਾ ਸੀ ਕਿ ਉਹ ਖੁਦ ਨਹੀਂ ਜਾਣਦੇ ਕਿ ਉਸਨੂੰ ਧੋਨੀ ਦੀ ਭੂਮਿਕਾ ਲਈ ਕਿਉਂ ਚੁਣਿਆ ਗਿਆ ਸੀ। ਉਸਨੂੰ ਇਹ ਕਿਰਦਾਰ ਇੰਨਾ ਪਸੰਦ ਆਇਆ ਕਿ ਉਸਨੇ ਕਦੇ ਇਸ ਬਾਰੇ ਪੁੱਛਿਆ ਵੀ ਨਹੀਂ। ਹਾਲਾਂਕਿ ਸੁਸ਼ਾਂਤ ਨੇ ਇਹ ਵੀ ਕਿਹਾ ਸੀ ਕਿ ਬਿਹਾਰ ਤੋਂ ਹੋਣ ਕਰਕੇ ਉਹ ਇਸ ਕਿਰਦਾਰ ਨੂੰ ਚੰਗੀ ਤਰ੍ਹਾਂ ਨਿਭਾ ਸਕਦੇ ਸਨ। ਇਸ ਤੋਂ ਇਲਾਵਾ ਜਿਸ ਤਰ੍ਹਾਂ ਧੋਨੀ ਪੂਰੀ ਦੁਨੀਆ 'ਚ ਮਸ਼ਹੂਰ ਹੋਏ, ਉਸ ਨੂੰ ਵੀ ਸੁਸ਼ਾਂਤ ਨੇ ਖੁਦ 'ਚ ਨੇੜਿਓਂ ਵੇਖਿਆ।

ਧੋਨੀ ਦੀ ਮਨਜ਼ੂਰੀ ਮਿਲੀ ਸੀ ਔਖੀ

ਇਸ ਬਾਰੇ ਇਕ ਨਿਊਜ਼ ਰਿਪੋਰਟ ਵਿਚ ਕਿਹਾ ਗਿਆ ਸੀ ਕਿ ਜਦੋਂ ਨੀਰਜ ਪਾਂਡੇ 'ਬੇਬੀ' ਦੀ ਸ਼ੂਟਿੰਗ ਕਰ ਰਹੇ ਸਨ ਤਾਂ ਧੋਨੀ ਦੇ ਮੈਨੇਜਰ ਅਰੁਣ ਪਾਂਡੇ ਨੇ ਉਨ੍ਹਾਂ ਨੂੰ ਧੋਨੀ ਦੇ ਜੀਵਨ 'ਤੇ ਅਧਾਰਤ ਇਕ ਫਿਲਮ ਬਣਾਉਣ ਬਾਰੇ ਦੱਸਿਆ। ਹਾਲਾਂਕਿ ਧੋਨੀ ਤੋਂ ਇਸਦੀ ਮਨਜ਼ੂਰੀ ਮਿਲਣ ਵਿਚ ਵੀ ਕਾਫ਼ੀ ਸਮਾਂ ਲੱਗ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਦੇ ਲੁੱਕ, ਸ਼ਾਟ ਲਗਾਉਣ ਅਤੇ ਫ਼ਿਲਮ 'ਚ ਉਸ ਦੇ ਕਿਰਦਾਰ ਵਿਚ ਕੋਈ ਕਮੀ ਨਾ ਆਏ, ਇਸ ਕਾਰਨ ਸੁਸ਼ਾਂਤ ਕਈ ਵਾਰ ਧੋਨੀ ਨੂੰ ਮਿਲੇ।

ਸੁਸ਼ਾਂਤ ਬਾਂਦਰਾ ਦੇ ਘਰ 'ਚ ਇਕੱਲੇ ਰਹਿੰਦੇ ਸਨ। ਪੁਲਸ ਸੁਸ਼ਾਂਤ ਦੀ ਖੁਦਕੁਸ਼ੀ ਬਾਰੇ ਗੁਆਂਢੀਆਂ ਦੇ ਬਿਆਨ ਲੈ ਰਹੀ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਸੁਸ਼ਾਂਤ ਪਿਛਲੇ ਛੇ ਮਹੀਨਿਆਂ ਤੋਂ ਡਿਪਰੈਸ਼ਨ 'ਚ ਸਨ। ਪਰ ਸ਼ਾਇਦ ਕਿਸੇ ਨੇ ਵੀ ਇਹ ਨਹੀਂ ਸੋਚਿਆ ਹੋਵੇਗਾ ਕਿ ਉਹ ਖੁਦਕੁਸ਼ੀ ਵਰਗਾ ਕਦਮ ਚੁੱਕੇਗਾ। ਦੱਸਿਆ ਜਾ ਰਿਹਾ ਹੈ ਕਿ ਉਸ ਦੇ ਦੋਸਤ ਦਰਵਾਜ਼ਾ ਤੋੜ ਕੇ ਅੰਦਰ ਪਹੁੰਚੇ ਸਨ। ਉਥੇ ਸੁਸ਼ਾਂਤ ਪੱਖੇ ਨਾਲ ਲਟਕਦਾ ਮਿਲਿਆ। ਇਸ ਬਾਰੇ ਤੁਰੰਤ ਪੁਲਸ ਨੂੰ ਸੂਚਿਤ ਕੀਤਾ ਗਿਆ। 

ਫਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਫਿਲਮਾਂ ਤੋਂ ਪਹਿਲਾਂ ਉਸਨੇ ਟੀ.ਵੀ. ਇੰਡਸਟਰੀ ਵਿਚ ਆਪਣੀ ਇਕ ਪਛਾਣ ਬਣਾਈ ਸੀ। ਸੁਸ਼ਾਂਤ ਦਾ ਪਹਿਲਾ ਸੀਰੀਅਲ 'ਕਿਸ ਦੇਸ਼ ਮੇਂ ਹੈ ਮੇਰਾ ਦਿਲ' ਸੀ। ਪਰ ਉਸ ਨੂ ਪਛਾਣ 'ਪਵਿੱਤਰ ਰਿਸ਼ਤੇ' ਸੀਰੀਅਲ ਤੋਂ ਮਿਲੀ। ਇਸ ਤੋਂ ਬਾਅਦ ਉਸਨੇ ਕਾਈ ਪੋ ਚੇ, ਐਮਐਸ ਧੋਨੀ, ਕੇਦਾਰਨਾਥ, ਛਿਛੋਰੇ ਵਰਗੀਆਂ ਹਿੱਟ ਫਿਲਮਾਂ ਵਿਚ ਕੰਮ ਕੀਤਾ ਹੈ।


Tags: Sushant Singh Rajput MS Dhoniਸੁਸ਼ਾਂਤ ਸਿੰਘ ਰਾਜਪੂਤਐਮਐਸ ਧੋਨੀਐਮਐਸ ਧੋਨੀ

About The Author

Harinder Kaur

Harinder Kaur is content editor at Punjab Kesari