ਮੁੰਬਈ(ਬਿਊਰੋ)— ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਦੀ ਫਿਲਮ 'ਟਾਈਗਰ ਜ਼ਿੰਦਾ ਹੈ' ਲਗਾਤਾਰ ਬਾਕਸ ਆਫਿਸ 'ਤੇ ਸ਼ਾਨਦਾਰ ਕਾਰੋਬਾਰ ਕਰ ਰਹੀ ਹੈ। ਇਸ ਫਿਲਮ ਨੇ 6 ਦਿਨਾਂ 'ਚ 200 ਕਰੋੜ ਦਾ ਆਂਕੜਾ ਪਾਰ ਕਰ ਲਿਆ ਹੈ। ਇਸ ਦੌਰਾਨ ਇਸ ਫਿਲਮ ਦੀ ਇੰਨੀ ਕਮਾਈ ਹੋਣ ਪਿੱਛੇ ਇਕ ਖੁਲਾਸਾ ਹੋਇਆ ਹੈ, ਜਿਸ ਨੂੰ ਜਾਣ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ। ਫਿਲਮ ਦੇ ਡਾਇਰੈਕਟਰ ਅਲੀ ਅੱਬਾਸ ਜਫਰ ਨੇ ਇਸ ਫਿਲਮ ਦੇ ਸਭ ਤੋਂ ਵੱਡੇ ਰਾਜ਼ ਤੋਂ ਪਰਦਾ ਚੁੱਕਿਆ ਹੈ।

ਉਸ ਨੇ ਕਿਹਾ-''ਸਾਲ 2014 'ਚ ਜਦੋਂ ਨਰਿੰਦਰ ਮੋਦੀ ਪ੍ਰਧਾਨਮੰਤਰੀ ਬਣੇ ਸੀ ਉਸ ਤੋਂ ਕੁਝ ਦਿਨ ਬਾਅਦ ਨਰਸਾਂ ਨੂੰ ਆਈ. ਐੱਸ. ਆਈ. ਐੱਮ. ਨੇ ਅਗਵਾ ਕਰ ਲਿਆ ਸੀ। ਉਹ ਸਮਾਂ ਕਾਫੀ ਮੁਸ਼ਕਿਲ ਭਰਿਆ ਸੀ। ਉਸ ਸਮੇਂ ਪ੍ਰਧਾਨ ਮੰਤਰੀ ਤੋਂ ਇਲਾਵਾ ਸੁਸ਼ਿਮਾ ਸਵਰਾਜ ਤੇ ਨੈਸ਼ਨਲ ਸਿਕਊਰਿਟੀ ਐਜਵਾਈਜ਼ਰ ਅਜੀਤ ਡੋਭਾਲ ਨੇ ਲਗਾਤਾਰ 10 ਦਿਨ ਕੰਮ ਕੀਤਾ ਸੀ। ਅੱਬਾਸ ਨੇ ਅੱਗੇ ਕਿਹਾ, ਇਸ ਰੈਸਕਿਊ ਆਪ੍ਰੇਸ਼ਨ ਦੌਰਾਨ ਕਿਸੇ ਵੀ ਤਰ੍ਹਾਂ ਦੀ ਫਾਈਰਿੰਗ ਤੱਕ ਨਹੀਂ ਹੋਈ, ਜਿਸ ਨੇ ਇਹ ਸਾਬਿਤ ਕੀਤਾ ਕਿ ਭਾਰਤ ਦੀ ਰਾਜਨੀਤਿਕ ਤਾਕਤ ਕਿੰਨੀ ਮਜ਼ਬੂਤ ਹੈ। ਇਸ ਘਟਨਾ ਨੇ ਮੈਨੂੰ ਕਾਫੀ ਇੰਪ੍ਰੈੱਸ ਕੀਤਾ, ਜਿਸ ਦੀ ਵਜ੍ਹਾ ਨਾਲ ਮੈਂ ਇਕ ਫਿਲਮ ਬਣਾਉਣ ਦੀ ਸੋਚੀ ਤੇ ਇਸ ਦਾ ਨਤੀਜਾ 'ਟਾਈਗਰ ਜ਼ਿੰਦਾ ਹੈ।''

ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ, ''ਅਸੀਂ ਲੋਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਧੰਨਵਾਦ ਕਰਨਾ ਚਾਹੁੰਦੇ ਸਨ। ਜੇਕਰ ਤੁਸੀਂ ਧਿਆਨ ਦਿੱਤਾ ਹੋਵੇ ਤਾਂ ਜਦੋਂ ਫਿਲਮ 'ਚ ਰੈਸਕਿਊ ਮਿਸ਼ਨ ਚੱਲ ਰਿਹਾ ਹੁੰਦਾ ਹੈ ਉਸੇ ਦੌਰਾਨ ਪਰੇਸ਼ ਰਾਵਲ ਟਾਈਗਰ ਤੋਂ ਸਵਾਲ ਪੁੱਛਦਾ ਹੈ, ਕਿ ਪ. ਐੱਮ. ਮੋਦੀ ਸਾਹਿਬ ਨੂੰ ਇਸ ਮਿਸ਼ਨ ਬਾਰੇ ਪਤਾ ਹੈ? ਇਸ ਫਿਲਮ ਦਾ ਅਸਲੀ ਡਾਈਲਾਗ ਸੀ 'ਮੋਦੀ ਜੀ ਨੂੰ ਪਤਾ ਹੈ?' ਇਹ ਲਾਈਨ ਸਾਡੇ ਵਲੋਂ ਮੋਦੀ ਜੀ ਨੂੰ ਧੰਨਵਾਦ ਅਦਾ ਕਰਨ ਲਈ ਇਸਤੇਮਾਲ ਕੀਤੀ ਗਈ ਸੀ।

ਇਸ ਸ਼ਬਦ ਨੂੰ ਸੈਂਸਰ ਬੋਰਡ ਨੇ ਪੀ. ਐੱਮ. ਸਾਹਿਬ 'ਚ ਬਦਲਣ ਨੂੰ ਕਿਹਾ, ਜਿਸ ਤੋਂ ਬਾਅਦ ਅਸੀਂ ਬਦਲਾਅ ਕੀਤਾ। 'ਟਾਈਗਰ ਜ਼ਿੰਦਾ ਹੈ' ਫਿਲਮ ਕ੍ਰਿਸਮਸ 'ਤੇ ਰਿਲੀਜ਼ ਹੋਈ ਸੀ, ਜਿਸ ਨੇ ਕੁਝ ਦਿਨ ਪਹਿਲਾਂ ਹੀ ਬੰਪਰ ਕਮਾਈ ਕਰਕੇ ਨਵੇਂ ਰਿਕਾਰਡ ਬਣਾਏ ਹਨ। ਇਸ ਫਿਲਮ ਦੇ ਡਾਈਲਾਗ ਕਾਫੀ ਦਮਦਾਰ ਹਨ। ਸਲਮਾਨ ਕੈਟਰੀਨਾ ਕੈਫ ਦੀ ਅਦਾਕਾਰੀ ਲੋਕਾਂ ਨੂੰ ਖੂਬ ਪਸੰਦ ਆ ਰਹੀ ਹੈ। ਇਸ ਤੋਂ ਇਲਾਵਾ ਲੋਕੇਸ਼ਨ ਨੇ ਵੀ ਲੋਕਾਂ ਦਾ ਦਿਲ ਜਿੱਤਣ 'ਚ ਕਾਮਯਾਬੀ ਹਾਸਲ ਕੀਤੀ ਹੈ।