FacebookTwitterg+Mail

ਬਾਲੀਵੁੱਡ ਅਦਾਕਾਰਾ ਉਰਮਿਲਾ ਮਾਤੋਂਡਕਰ ਹੋ ਸਕਦੀ ਹੈ ਕਾਂਗਰਸ 'ਚ ਸ਼ਾਮਲ

urmila matondkar likely to join congress
26 March, 2019 11:56:25 PM

ਮੁੰਬਈ- ਲੋਕ ਸਭਾ ਚੋਣਾਂ 2019 'ਚ ਬਾਲੀਵੁੱਡ ਅਦਾਕਾਰ ਉਰਮਿਲਾ ਮਾਤੋਂਡਕਰ ਕਾਂਗਰਸ ਦੀ ਟਿਕਟ 'ਤੇ ਮੁੰਬਈ ਤੋਂ ਚੋਣ ਲੜ ਸਕਦੀ ਹੈ। ਖਬਰਾਂ ਮੁਤਾਬਕ ਉਰਮਿਲਾ ਮੁੰਬਈ ਉੱਤਰੀ ਲੋਕ ਸਭਾ ਸੀਟ ਤੋਂ ਚੋਣ ਲੜ ਸਕਦੀ ਹੈ। ਕਾਂਗਰਸ ਪ੍ਰਧਾਨ ਸੰਜੇ ਨਿਰੂਪਮ ਤੇ ਸੂਬਾ ਕਾਂਗਰਸ ਬੁਲਾਰੇ ਨੇ ਮਾਤੋਂਡਕਰ ਦੇ ਪਰਿਵਾਰਕ ਮੈਂਬਰਾਂ ਨਾਲ ਇਸ ਸਬੰਧੀ ਸੰਪਰਕ ਕੀਤਾ ਪਰ ਸਾਰਿਆਂ ਨੇ ਇਸ 'ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਸਿਆਸੀ ਸੂਤਰਾਂ ਮੁਤਾਬਕ ਉਰਮਿਲਾ ਦੇ ਨਾਂ 'ਤੇ ਪਾਰਟੀ ਦਾ ਵਿਚਾਰ ਕਾਫੀ ਅੱਗੇ ਵੱਧ ਚੁੱਕਾ ਹੈ ਅਤੇ ਛੇਤੀ ਹੀ ਇਸ ਬਾਰੇ ਆਖਰੀ ਫੈਸਲਾ ਕਰਨ ਦਾ ਐਲਾਨ ਕੀਤਾ ਜਾ ਸਕਦਾ ਹੈ। ਮੁੰਬਈ ਦੀਆਂ 6 ਲੋਕ ਸਭਾ ਸੀਟਾਂ 'ਤੇ 29 ਅਪ੍ਰੈਲ ਨੂੰ ਵੋਟਾਂ ਪੈਣੀਆਂ ਹਨ। ਜੇਕਰ ਖਬਰ ਸੱਚ ਸਾਬਿਤ ਹੁੰਦੀ ਹੈ ਤਾਂ ਉਰਮਿਲਾ ਦੀ ਟੱਕਰ ਭਾਜਪਾ ਦੇ ਮੌਜੂਦਾ ਸੰਸਦ ਮੈਂਬਰ ਗੋਪਾਲ ਸ਼ੈੱਟੀ ਨਾਲ ਹੋਵੇਗੀ। ਇਸ ਸੀਟ ਨੂੰ ਭਾਜਪਾ ਦਾ ਗੜ੍ਹ ਮੰਨਿਆ ਜਾਂਦਾ ਹੈ।


Tags: ਬਾਲੀਵੁੱਡ ਅਦਾਕਾਰਾ ਉਰਮਿਲਾ ਮਾਤੋਂਡਕਰਲੋਕ ਸਭਾ ਚੋਣਾਂਕਾਂਗਰਸBollywood actress Urmila Matondkar Lok Sabha poll Congress

About The Author

Inder Prajapati

Inder Prajapati is content editor at Punjab Kesari