FacebookTwitterg+Mail

14 ਹਜ਼ਾਰ ਫੁੱਟ ਦੀ ਉਚਾਈ 'ਤੇ ਭਾਰਤੀ ਸੈਨਿਕਾਂ 'ਚ ਪਹੁੰਚੇ ਵਿੱਕੀ ਕੌਸ਼ਲ, ਪਹਿਲੀ ਵਾਰ ਬਣਾ ਕੇ ਖਵਾਈ ਰੋਟੀ

vicky kaushal makes rotis for indian army jawans in arunachal pradesh tawang
02 August, 2019 11:36:31 AM

ਨਵੀਂ ਦਿੱਲੀ (ਬਿਊਰੋ) — ਫਿਲਮ 'ਉੜੀ ਦਿ ਸਰਦੀਕਲ ਸਟ੍ਰਾਈਕ' 'ਚ ਆਰਮੀ ਅਫਸਰ ਦਾ ਕਿਰਦਾਰ ਨਿਭਾ ਚੁੱਕੇ ਵਿੱਕੀ ਕੌਸ਼ਲ ਨੇ ਭਾਰਤੀ ਸੈਨਾ ਲਈ ਆਪਣੇ ਜੀਵਨ ਦੇ ਪਹਿਲੀ ਰੋਟੀ ਬਣਾਈ ਹੈ। ਵਿੱਕੀ ਕੌਸ਼ਲ ਨੇ ਇੰਸਟਾਗ੍ਰਾਮ 'ਤੇ ਕੁਝ ਤਸਵੀਰਾਂ ਪੋਸਟ ਕੀਤੀਆਂ ਹਨ, ਜਿਨ੍ਹਾਂ 'ਚ ਉਹ ਭਾਰਤ-ਚੀਨ ਦੇ ਬਾਰਡਰ ਕੋਲ ਅਰੁਣਾਚਲ ਪ੍ਰਦੇਸ਼ ਦੇ ਤਵਾਂਗ 'ਚ ਨਜ਼ਰ ਆ ਰਹੇ ਹਨ।

Punjabi Bollywood Tadka

ਵਿੱਕੀ ਨੇ ਤਸਵੀਰ ਦੇ ਕੈਪਸ਼ਨ 'ਚ ਲਿਖਿਆ ਹੈ ਕਿ 'ਮੈਂ ਆਪਣੀ ਜ਼ਿੰਦਗੀ ਦੀ ਪਹਿਲੀ ਰੋਟੀ, ਜੋ ਬਣਾਈ ਹੈ ਉਹ ਭਾਰਤੀ ਸੈਨਾ ਲਈ ਹੈ।' ਇਨ੍ਹਾਂ ਤਸਵੀਰਾਂ 'ਚ ਵਿੱਕੀ ਨੂੰ ਭਾਰਤੀ ਸੈਨਾ ਦੇ ਕੁਕ ਦੇ ਨਾਲ ਦੇਖਿਆ ਜਾ ਸਕਦਾ ਹੈ। ਇਸ ਤਸਵੀਰ ਦੇ ਕੈਪਸ਼ਨ 'ਚ ਵਿੱਕੀ ਨੇ ਲਿਖਿਆ, ''ਮੈਂ ਬਹੁਤ ਖੁਸ਼ ਹਾਂ ਕਿ ਮੈਨੂੰ ਭਾਰਤੀ ਸੈਨਾ ਦੇ ਨੌਜਵਾਨਾਂ ਨਾਲ 14,000 ਫੁੱਟ 'ਤੇ ਕੁਝ ਦਿਨ ਬਿਤਾਉਣ ਦਾ ਮੌਕਾ ਮਿਲਿਆ ਹੈ। 

Punjabi Bollywood Tadka

ਦੱਸਣਯੋਗ ਹੈ ਕਿ 'ਉੜੀ' ਤੋਂ ਬਾਅਦ ਵਿੱਕੀ ਕੌਸ਼ਲ ਕੁਝ ਅਜਿਹੇ ਪ੍ਰੋਜੈਕਟਸ 'ਤੇ ਕੰਮ ਕਰ ਰਹੇ ਹਨ, ਜੋ ਆਰਮੀ ਨਾਲ ਜੁੜੇ ਹਨ। ਉਹ ਮੇਘਣਾ ਗੁਲਜ਼ਾਰ ਦੀ ਫਿਲਮ 'ਚ ਫੀਲਡ ਮਾਰਸ਼ਸ ਸੈਮ ਮਾਨੇਕਸ਼ਾ ਦੇ ਕਿਰਦਾਰ 'ਚ ਨਜ਼ਰ ਆਉਣਗੇ। ਇਹ ਫਿਲਮ ਸੈਮ ਮਾਨੇਕਸ਼ਾ ਦੀ ਬਾਇਓਪਿਕ ਹੋਣ ਜਾ ਰਹੀ ਹੈ।

Punjabi Bollywood Tadka

ਸੈਮ ਪਹਿਲਾ ਅਜਿਹੇ ਭਾਰਤੀ ਆਰਮੀ ਆਫਸਰ ਹਨ, ਜਿਨ੍ਹਾਂ ਨੂੰ ਫੀਲਡ ਮਾਰਸ਼ਲ ਦੀ ਰੈਂਕ ਲਈ ਪ੍ਰਮੋਟ ਕੀਤਾ ਗਿਆ ਸੀ। ਦੱਸ ਦਈਏ ਕਿ ਵਿੱਕੀ ਕੌਸ਼ਲ 'ਸ਼ਹੀਦ ਊਧਮ ਸਿੰਘ' ਦੀ ਬਾਇਓਪਿਕ ਤੇ ਇਕ ਹਾਰਰ ਫਿਲਮ ਨੂੰ ਲੈ ਕੇ ਚਰਚਾ 'ਚ ਹਨ। ਇਸ ਤੋਂ ਇਲਾਵਾ ਉਹ ਕਰਨ ਜੌਹਰ ਦੀ ਮਲਟੀਸਟਾਰਰ ਫਿਲਮ 'ਤਖਤ' ਦਾ ਵੀ ਹਿੱਸਾ ਹਨ।


Tags: Vicky KaushalRotisIndian Army JawansArunachal PradeshTawangBollywood Celebrity

Edited By

Sunita

Sunita is News Editor at Jagbani.