FacebookTwitterg+Mail

ਰਹੱਸਮਈ ਹਾਲਤ 'ਚ ਇਸ ਮਾਡਲ ਦੀ ਮੌਤ, ਪੁਲਸ ਨੂੰ ਮਿਲੀ ਸੀ ਖੁਦਕੁਸ਼ੀ ਦੀ ਖ਼ਬਰ

vidisha suicide
19 July, 2017 11:14:37 AM

ਗੁੜਗਾਓਂ— ਦਿੱਲੀ ਨਾਲ ਲੱਗਦੇ ਹਰਿਆਣੇ ਦੇ ਗੁੜਗਾਓਂ 'ਚ ਅਸਮ ਦੀ ਇਕ ਮਸ਼ਹੂਰ ਮਾਡਲ ਵਿਦਿਸ਼ਾ ਬੇਜ ਬਰੁਆਹ ਦੀ ਰਹੱਸਮਈ ਹਾਲਾਤ 'ਚ ਮੌਤ ਹੋ ਗਈ। ਖੁਦਕੁਸ਼ੀ ਦੀ ਸੂਚਨਾ ਪਾ ਕੇ ਮੌਕੇ 'ਤੇ ਪਹੁੰਚੀ ਪੁਲਸ ਨੇ ਲਾਸ਼ ਕਬਜ਼ੇ 'ਚ ਲੈ ਲਿਆ ਹੈ। ਪੋਸਟਮਾਰਟਮ ਦੀ ਕਾਰਵਾਈ ਤੋਂ ਬਾਅਦ ਲਾਸ਼ ਨੂੰ ਪੋਸਟਮਾਰਟਮ ਲਈ ਭੇਜਿਆ ਗਿਆ ਹੈ। ਪੁਲਸ ਮਾਮਲੇ ਦੀ ਜਾਂਚ-ਪੜਤਾਲ ਕਰ ਰਹੀ ਹੈ।
ਅਸਲ 'ਚ ਮਾਮਲਾ ਗੁੜਗਾਓਂ ਦੇ ਸੁਸ਼ਾਂਤਲੋਕ ਬੀ-ਬਲਾਕ ਦੇ ਇਕ ਫਲੈਟ ਦਾ ਹੈ। ਇਸ ਮਾਮਲੇ 'ਚ ਗੁੜਗਾਓਂ ਪੁਲਸ ਨੇ ਮ੍ਰਿਤਕਾ ਦੇ ਪਿਤਾ ਦੇ ਬਿਆਨ ਲੈਣ ਤੋਂ ਬਾਅਦ ਉਸ ਦੇ ਪਤੀ ਨਿਤਿਸ਼ ਝਾ ਦੇ ਵਿਰੁੱਧ ਹੀ ਖੁਦਕੁਸ਼ੀ ਲਈ ਉਕਸਾਉਣ ਦਾ ਮਾਮਲਾ ਦਰਜ ਕੀਤਾ ਹੈ। ਨਿਤਿਸ਼ ਕਿਸੇ ਨਿੱਜੀ ਕੰਪਨੀ 'ਚ ਬਤੌਰ ਸੇਲਸ ਮੈਨੇਜਰ ਕੰਮ ਕਰਦਾ ਹੈ। ਪੁਲਸ ਹੁਣ ਪੂਰੇ ਮਾਮਲੇ ਦੀ ਤਫਤੀਸ਼ ਕਰ ਰਹੀ ਹੈ।
ਜਾਣਕਾਰੀ ਮੁਤਾਬਕ ਵਿਦਿਸ਼ਾ ਆਪਣੇ ਪਤੀ ਨਿਤਿਸ਼ ਝਾ ਦੇ ਨਾਲ ਸਿਰਫ 2 ਦਿਨ ਪਹਿਲੇ ਹੀ ਸੁਸ਼ਾਂਤ ਲੋਕ ਇਲਾਕੇ 'ਚ ਸ਼ਿਫਟ ਹੋਈ ਸੀ। ਇਸ ਮਾਮਲੇ 'ਚ ਕਈ ਪੇਚ ਹਨ, ਜਿਨ੍ਹਾਂ ਦਾ ਸੁਲਝਣਾ ਅਜੇ ਬਾਕੀ ਹੈ। ਗੁੜਗਾਓਂ ਪੁਲਸ ਇਹ ਵੀ ਜਾਣਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਆਖਿਰ 2 ਦਿਨ ਪਹਿਲੇ ਗੁੜਗਾਓਂ ਸ਼ਿਫਟ ਹੋਏ ਕੱਪਲ 'ਚ ਕੀ ਵਿਵਾਦ ਸੀ ਕਿ 30 ਸਾਲਾ ਵਿਦਿਸ਼ਾ ਨੇ ਖੁਦਕੁਸ਼ੀ ਵਰਗਾ ਕਠੋਰ ਫੈਸਲਾ ਲਿਆ।
ਜ਼ਿਕਰਯੋਗ ਹੈ ਕਿ ਪੁਲਸ ਨੂੰ ਮ੍ਰਿਤਕਾ ਦੇ ਪਤੀ ਦੀ ਉਡੀਕ ਹੈ, ਜੋ ਹੁਣ ਕੰਮ ਤੋਂ ਬਾਹਰ ਗਿਆ ਹੋਇਆ ਹੈ। ਉਸ ਦੇ ਵਾਪਸ ਆਉਣ 'ਤੇ ਹੀ ਇਸ ਮਾਮਲੇ ਤੋਂ ਪਰਦਾ ਉੱਠ ਸਕੇਗਾ। ਫਿਲਹਾਲ ਪੁਲਸ ਪੋਸਟਮਾਰਟਮ ਰਿਪੋਰਟ ਦੀ ਉਡੀਕ ਕਰ ਰਹੀ ਹੈ।


Tags: GurgaonModelVidisha Deathਗੁੜਗਾਓਂ ਵਿਦਿਸ਼ਾ ਬੇਜ ਬਰੁਆਹਮੌਤ