ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਵਿਦਿਆ ਬਾਲਨ ਨੇ ਹਾਲ ਹੀ 'ਚ #Metoo ਦੁਆਰਾ ਆਪਣੇ ਨਾਲ ਹੋਈ ਘਟਨਾ ਬਾਰੇ ਦੱਸਿਆ ਤੇ ਕਿਹਾ ਹੈ ਕਿ ਇਕ ਵਾਰ ਮੈਂ ਵੀ ਛੇੜਖਾਨੀ ਦਾ ਸ਼ਿਕਾਰ ਹੋ ਚੁੱਕੀ ਹਾਂ। ਉਸ ਨੇ ਦੱਸਿਆ, ''ਇਕ ਵਾਰ ਉਹ ਕਾਲਜ 'ਚ ਪੜਦੇ ਹੋਏ ਟੀ. ਵੀ. ਸਟੇਸ਼ਨ 'ਤੇ ਖੜ੍ਹੀ ਸੀ ਤਾਂ ਉਸ ਦੇ ਸਾਹਮਣੇ ਇਕ ਆਰਮੀ ਮੈਨ ਆਇਆ ਤੇ ਮੈਨੂੰ ਘੂਰ-ਘੂਰ ਕੇ ਦੇਖਣ ਲੱਗਾ। ਉਹ ਆਰਮੀ ਅਧਿਕਾਰੀ ਲਗਾਤਾਰ ਮੇਰੀ ਬ੍ਰੈਸਟ ਵੱਲ ਦੇਖ ਰਿਹਾ ਸੀ। ਉਸ ਆਦਮੀ ਨੇ ਮੈਨੂੰ ਕਾਫੀ ਅਸਹਿਜ ਕੀਤਾ ਸੀ।''
ਵਿਦਿਆ ਦੇ ਇਸ ਬਿਆਨ ਨਾਲ ਪਾਸੇ ਖਲਬਲੀ ਮਚ ਗਈ ਤੇ ਹਰ ਜਗ੍ਹਾ ਇਹ ਖਬਰ ਵਾਇਰਲ ਹੋ ਗਈ। ਜਿਸ ਨੂੰ ਇਕ ਨੌਜਵਾਨ ਨੇ ਉਸ ਦੀ ਇਸ ਗੱਲ ਦਾ ਜਵਾਬ ਆਪਣੀ ਇਕ ਵੀਡੀਓ ਦੇ ਜਰੀਏ ਦਿੱਤਾ ਤੇ ਇਸ ਆਦਮੀ ਨੂੰ ਆਰਮੀ ਦਾ ਜਵਾਨ ਦੱਸਿਆ ਦਾ ਰਿਹਾ ਹੈ, ਕਿਉਂਕਿ ਉਹ ਆਰਮੀ ਦੀ ਡਰੈੱਸ 'ਚ ਦੇਖਿਆ ਹੈ ਉਸ ਦਾ ਨਾਂ ਰਾਹੁਲ ਸਾਂਗਵਾਨ ਹੈ। ਇਸ ਵਿਅਕਤੀ ਨੇ ਵਿਦਿਆ ਬਾਰੇ ਬਹੁਤ ਇਤਰਾਜ਼ਯੋਗ ਸ਼ਬਦਾਂ ਦਾ ਇਸਤੇਮਾਲ ਕੀਤਾ ਤੇ ਕੁਝ ਅਜਿਹਾ ਆਖਿਆ ਕਿ ਉਹ ਹੁਣ ਕਿਸੇ ਨੂੰ ਮੂੰਹ ਦਿਖਾਉਣ ਦੇ ਕਾਬਿਲ ਨਹੀਂ ਰਹੀ।
ਦੱਸਣਯੋਗ ਹੈ ਕਿ ਇਹ ਇਹ ਜਵਾਨ ਇਥੇ ਹੀ ਨਹੀਂ ਰੁੱਕਿਆ ਸਗੋਂ ਹੋਰ ਵੀ ਬਹੁਤ ਕੁਝ ਵਿਦਿਆ ਬਾਰੇ ਗਲਤ ਕਿਹਾ ਤੇ ਇਸ ਵੀਡੀਓ ਨੂੰ ਫੇਸਬੁੱਕ ਦੇ Youth BJP ਨਾਮਕ ਪੇਜ਼ ਤੋਂ ਅਪਲੋਡ ਕੀਤਾ ਹੈ ਤੇ ਤਕਰੀਬਨ 20000 ਤੋਂ ਜ਼ਿਆਦਾ ਲੋਕ ਇਸ ਨੂੰ ਸ਼ੇਅਰ ਕਰ ਚੁੱਕੇ ਹਨ।