FacebookTwitterg+Mail

ਐਸ਼ਵਰਿਆ ਦਾ ਮਜ਼ਾਕ ਉੱਡਾ ਕੇ ਬੁਰੇ ਫਸੇ ਵਿਵੇਕ, ਮੰਗਣੀ ਪਈ ਮੁਆਫ਼ੀ

vivek oberoi aishwarya meme apology
21 May, 2019 09:56:48 AM

ਮੁੰਬਈ— ਐਸ਼ਵਰਿਆ ਰਾਏ ਬੱਚਨ 'ਤੇ ਮੀਮ ਸ਼ੇਅਰ ਕਰਨ 'ਤੇ ਘਿਰੇ ਅਭਿਨੇਤਾ ਵਿਵੇਕ ਓਬਰਾਏ ਨੇ ਮੰਗਲਵਾਰ ਦੀ ਸਵੇਰ ਮੁਆਫ਼ੀ ਮੰਗ ਲਈ। ਇਸ ਦੇ ਨਾਲ ਹੀ ਉਨ੍ਹਾਂ ਨੇ ਜੋ ਮੀਮ ਸ਼ੇਅਰ ਕੀਤਾ ਸੀ, ਉਸ ਨੂੰ ਵੀ ਡਿਲੀਟ ਕਰ ਦਿੱਤਾ। ਵਿਵੇਕ ਨੇ ਇਕੱਠੇ 2 ਟਵੀਟ ਕੀਤੇ। ਪਹਿਲੇ ਟਵੀਟ 'ਚ ਉਨ੍ਹਾਂ ਨੇ ਲਿਖਿਆ,''ਕਦੇ-ਕਦੇ ਕਿਸੇ ਨੂੰ ਪਹਿਲੀ ਵਾਰ ਜੋ ਮਜ਼ੇਦਾਰ ਅਤੇ ਹਾਨੀਰਹਿਤ ਲੱਗਦਾ ਹੈ, ਉਹ ਦੂਜਿਆਂ ਨੂੰ ਸ਼ਾਇਦ ਨਹੀਂ ਲੱਗਦਾ। ਮੈਂ ਪਿਛਲੇ 10 ਸਾਲ, 2000 ਤੋਂ ਵਧ ਅਸਹਾਏ ਲੜਕੀਆਂ ਦੇ ਮਜ਼ਬੂਤੀਕਰਨ 'ਚ ਬਿਤਾਏ ਹਨ। ਮੈਂ ਕਦੇ ਕਿਸੇ ਔਰਤ ਦੇ ਅਪਮਾਨ ਬਾਰੇ ਸੋਚ ਵੀ ਨਹੀਂ ਸਕਦਾ।''Punjabi Bollywood Tadka

ਉੱਥੇ ਹੀ ਦੂਜੇ ਟਵੀਟ 'ਚ ਵਿਵੇਕ ਨੇ ਲਿਖਿਆ,''ਜੇਕਰ ਮੀਮ 'ਤੇ ਮੇਰੇ ਰਿਪਲਾਈ ਨਾਲ ਇਕ ਵੀ ਔਰਤ ਦੁਖੀ ਹੋਈ ਹੈ ਤਾਂ ਇਸ 'ਚ ਸੁਧਾਰ ਦੀ ਲੋੜ ਹੈ। ਮੁਆਫ਼ੀ ਮੰਗਦਾ ਹਾਂ। ਟਵੀਟ ਡਿਲੀਟ ਕਰ ਦਿੱਤਾ ਹੈ।''Punjabi Bollywood Tadkaਇਸ ਤਰ੍ਹਾਂ ਸੀ ਵਿਵਾਦਿਤ ਮੀਮ
ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਵਿਵੇਕ ਓਬਰਾਏ ਨੇ ਤਿੰਨ ਤਸਵੀਰਾਂ ਵਾਲਾ ਇਕ ਮੀਮ ਟਵਿੱਟਰ ਹੈਂਡਲ ਤੋਂ ਸ਼ੇਅਰ ਕੀਤਾ ਸੀ। ਮੀਮ ਤਿੰਨ ਹਿੱਸਿਆ- ਓਪੀਨੀਅਨ ਪੋਲ, ਐਗਜਿਟ ਪੋਲ ਅਤੇ ਰਿਜਲਟ (ਨਤੀਜੇ) 'ਚ ਵੰਡਿਆ ਸੀ। ਓਪੀਨੀਅਨ ਪੋਲ 'ਚ ਐਸ਼ਵਰਿਆ ਸਲਮਾਨ ਨਾਲ ਨਜ਼ਰ ਆ ਰਹੀ ਸੀ, ਐਗਜਿਟ ਪੋਲ 'ਚ ਵਿਵੇਕ ਓਬਰਾਏ ਨਾਲ ਅਤੇ ਨਤੀਜਿਆਂ 'ਚ ਉਹ ਅਭਿਸ਼ੇਕ ਬੱਚਨ ਅਤੇ ਅਰਾਧਿਆ ਨਾਲ ਨਜ਼ਰ ਆ ਰਹੀ ਸੀ। ਐਸ਼ਵਰਿਆ ਅਤੇ ਉਸ ਦੀ ਬੇਟੀ ਨੂੰ ਮੀਮ 'ਚ ਇਸ ਤਰ੍ਹਾਂ ਨਾਲ ਪ੍ਰਦਰਸ਼ਿਤ ਕਰਨ ਨੂੰ ਲੈ ਕੇ ਓਬਰਾਏ ਨਾ ਸਿਰਫ ਸੋਸ਼ਲ ਮੀਡੀਆ 'ਤੇ ਟਰੋਲ ਹੋਏ, ਸਗੋਂ ਰਾਸ਼ਟਰੀ ਮਹਿਲਾ ਕਮਿਸ਼ਨ ਨੇ ਵੀ ਨੋਟਿਸ ਲੈਂਦੇ ਹੋਏ ਔਰਤ ਅਤੇ ਬੱਚੀ ਦਾ ਅਪਮਾਨ ਮੰਨਦੇ ਹੋਏ ਨੋਟਿਸ ਭੇਜ ਦਿੱਤਾ।Punjabi Bollywood Tadka


Tags: Vivek Oberoi Aishwarya Meme Delete Apology ਵਿਵੇਕ ਓਬਰਾਏ ਐਸ਼ਵਰਿਆ ਮੀਮ ਡਿਲੀਟ ਮੁਆਫ਼ੀ

Edited By

Disha Khinder

Disha Khinder is News Editor at Jagbani.