FacebookTwitterg+Mail

ਭਾਰਤ 'ਚ ਵੱਧਦੇ ਰੇਪ ਮਾਮਲਿਆਂ 'ਤੇ ਅਰਿਜੀਤ ਨੂੰ ਆਇਆ ਗੁੱਸਾ, PM ਮੋਦੀ ਨੂੰ ਕਰ ਦਿੱਤਾ ਅਜਿਹਾ ਟਵੀਟ

why is arijit singh s making a helpless plea to narendra modi
09 June, 2017 12:32:05 PM

ਨਵੀਂ ਦਿੱਲੀ— ਭਾਰਤ 'ਚ ਰੇਪ, ਛੇੜਖਾਨੀ ਵਰਗੇ ਮਾਮਲੇ ਵੱਧਦੇ ਹੀ ਜਾ ਰਹੇ ਹਨ। ਹਾਲ ਹੀ 'ਚ ਗੁਰੂਗ੍ਰਾਮ ਦਾ ਇੱਕ ਸ਼ਰਮਨਾਕ ਰੇਪ ਕੇਸ ਸਾਹਮਣੇ ਆਇਆ ਹੈ, ਜਿਸ 'ਤੇ ਗਾਇਕ ਅਰਿਜੀਤ ਸਿੰਘ ਨੇ ਟਵਿਟਰ ਦੇ ਮਧਿਅਮ ਨਾਲ ਆਪਣਾ ਦੁੱਖ ਜ਼ਾਹਰ ਕੀਤਾ। ਨਾਲ ਹੀ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਟਵੀਟ ਕਰ ਕੇ ਰੇਪ ਮਾਮਲਿਆਂ 'ਤੇ ਸਖਤ ਕਾਰਵਾਈ ਕਰਨ ਦੀ ਸਲਾਹ ਦਿੱਤੀ।

ਟਵੀਟ 'ਚ ਅਰਿਜੀਤ ਸਿੰਘ ਨੇ ਲਿਖਿਆ, ''ਸਰ, ਜੇਕਰ ਅਸੀਂ ਅਮਨੁੱਖੀ ਕਰੂਰਤਾ ਨਹੀਂ ਤਾਂ ਰੇਪ ਅਤੇ ਹੱਤਿਆ ਕਿਵੇਂ ਰੋਕ ਸਕਦੇ ਹਨ? ਕਿ ਤੁਸੀਂ ਕੁਝ ਕਰ ਸਕਦੇ ਹੋ? ਇਹ ਇੱਕ ਬੇਨਤੀ ਹੈ, ਪੀਲਜ ਕੁਝ ਕਰੋ।''


ਇਸ ਤੋਂ ਇਲਾਵਾ ਉਨ੍ਹਾਂ ਦਾ ਕਹਿਣਾ ਸੀ ਕਿ ਜਦੋਂ ਵੀ ਉਹ ਇਸ ਤਰ੍ਹਾਂ ਦੀਆਂ ਖਬਰਾਂ ਸੁਣਦਾ ਹਾਂ ਤਾਂ ਮੈਂ ਟੁੱਟ ਜਾਂਦਾ ਹੈ। ਦਿਨ ਪ੍ਰਤੀਦਿਨ ਅਜਿਹੇ ਵੱਧਦੇ ਅਰਪਾਧ ਦੇਸ਼ ਦੀ ਇੱਜ਼ਤ 'ਤੇ ਕਲੰਕ ਬਣ ਕੇ ਦੇਸ਼ ਨੂੰ ਖਤਮ ਕਰਦੇ ਜਾ ਰਹੇ ਹਨ ਅਤੇ ਅੰਤ 'ਚ ਉਨ੍ਹਾਂ ਨੇ ਟਵੀਟ ਕੀਤਾ ਕਿ, ''ਜੇਕਰ ਇੱਕ ਵਾਰ ਮੈਨੂੰ ਇਨ੍ਹਾਂ ਦਰਿੰਦਿਆਂ ਨੂੰ ਮਾਰਨ ਦਾ ਮੌਕਾ ਮਿਲ ਜਾਵੇ ਤਾਂ ਉਨ੍ਹਾਂ ਨੂੰ ਮਾਰਨ 'ਚ ਮੇਰੇ ਹੱਥ ਜਰਾ ਵੀ ਨਹੀਂ ਕੰਬਣਗੇ।''


Tags: Samjhawan SingerArijit Singh Gurugram RapeNarendra Modiਅਰਿਜੀਤ ਸਿੰਘਨਰਿੰਦਰ ਮੋਦੀ