ਗੋਰਖਪੁਰ— ਗੋਰਖਪੁਰ 'ਚ ਪਿਛਲੇ ਤਿੰਨ ਦਿਨਾਂ ਤੋਂ ਆਕਸੀਜਨ ਦੀ ਕਮੀ ਨਾਲ ਮੌਤਾਂ ਹੋ ਰਹੀਆਂ ਹਨ ਪਰ ਬੀ.ਜੇ.ਪੀ ਸਰਕਾਰ ਦੇ ਕੰਨ 'ਤੇ ਜੂੰ ਤੱਕ ਨਹੀਂ ਰੇਂਗ ਰਹੀ ਹੈ। ਅਜਿਹਾ ਹੀ ਇਕ ਮਾਮਲਾ ਮਊ ਜ਼ਿਲੇ 'ਚ ਸਾਹਮਣੇ ਆਇਆ ਹੈ। ਜਿੱਥੇ ਬੀ.ਜੇ.ਪੀ ਦੇ ਅਧਿਕਾਰੀ ਖੁਸ਼ੀਆਂ ਮਨਾਂ ਰਹੇ ਹਨ ਅਤੇ ਸਨਮਾਨ ਪ੍ਰੋਗਰਾਮ ਕਰਨ 'ਚ ਜੁੱਟੇ ਹਨ।

ਬੀ.ਜੇ.ਪੀ ਦੇ ਅਧਿਕਾਰੀਆਂ ਵੱਲੋਂ ਅੱਜ ਜ਼ਿਲੇ 'ਚ ਵਰਕਰਾਂ ਨੂੰ ਸਨਮਾਨਿਤ ਕਰਨ ਲਈ ਇਕ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਜਿਸ 'ਚ ਮੁੱਖ ਬਤੌਰ ਮੁੱਖ ਮੇਹਮਾਨ ਦੇ ਰੂਪ 'ਚ ਬੀ.ਜੇ.ਪੀ ਦੇ ਪ੍ਰਦੇਸ਼ ਮੰਤਰੀ ਕਾਮੇਸ਼ਵਰ ਸਿੰਘ ਸ਼ਾਮਲ ਹੋਏ। ਉਹ ਇੱਥੇ ਬੀ.ਜੇ.ਪੀ ਵਰਕਰਾਂ ਨੂੰ ਸਨਮਾਨਿਤ ਕਰਨ 'ਚ ਲੱਗੇ ਰਹੇ ਪਰ ਇਕ ਵਾਰ ਵੀ ਉਨ੍ਹਾਂ ਬੱਚਿਆਂ ਨੂੰ ਸ਼ਰਧਾਜਲੀ ਦੇਣ ਲਈ ਖੜ੍ਹੇ ਨਹੀਂ ਹੋਏ ਅਤੇ ਨਾ ਹੀ ਉਨ੍ਹਾਂ ਦੀ ਕੋਈ ਗੱਲ ਕੀਤੀ।
ਇਸ ਮਾਮਲੇ 'ਚ ਬੀ.ਜੇ.ਪੀ ਦੇ ਪ੍ਰਦੇਸ਼ ਮੰਤਰੀ ਨਾਲ ਜਦੋਂ ਮੀਡੀਆ ਨੇ ਸਵਾਲ ਕੀਤਾ ਤਾਂ ਉਨ੍ਹਾਂ ਨੇ ਕਿਹਾ ਕਿ ਗੋਰਖਪੁਰ 'ਚ ਜੋ ਘਟਨਾ ਹੋਈ ਉਹ ਬਹੁਤ ਹੀ ਦੁੱਖਦ ਹੈ। ਅਸੀਂ ਲੋਕ ਉਨ੍ਹਾਂ ਲੋਕਾਂ ਦੇ ਘਰ ਗਏ ਸਨ ਅਤੇ ਸੰਵੇਦਨਾ ਵਿਅਕਤ ਕੀਤੀ। ਇਹ ਪ੍ਰੋਗਰਾਮ ਤਿੰਨ ਦਿਨਾਂ ਤੋਂ ਮੁਅੱਤਲ ਸੀ। ਅੱਜ ਅਸੀਂ ਆਪਣਾ ਇਹ ਪ੍ਰੋਗਰਾਮ ਸ਼ੁਰੂ ਕਰ ਦਿੱਤਾ ਹੈ।

ਹੁਣ ਵੀ ਮੌਤਾਂ ਦਾ ਸਿਲਸਿਲਾ ਜਾਰੀ ਹੈ ਪਰ ਪ੍ਰਦੇਸ਼ ਮੰਤਰੀ ਨੇ ਆਪਣਾ ਪ੍ਰੋਗਰਾਮ ਬੰਦ ਕਰਨ ਦੀ ਜਗ੍ਹਾ ਸ਼ੁਰੂ ਕਰਕੇ ਖੁਸ਼ੀਆਂ ਮਨਾਂ ਰਹੇ ਹਨ। ਬੀ.ਜੇ.ਪੀ ਨੇਤਾਵਾਂ ਦੀ ਹਰਕਤ ਤੋਂ ਅਜਿਹਾ ਲੱਗ ਰਿਹਾ ਹੈ ਕਿ ਇਨ੍ਹਾਂ ਨੂੰ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਕੋਈ ਮਤਲਬ ਨਹੀਂ ਹੈ। ਉਥੇ ਹੀ ਲੋਕਾਂ ਦਾ ਕਹਿਣਾ ਹੈ ਕਿ ਬੀ.ਜੇ.ਪੀ ਦੇ ਲੋਕਾਂ ਦੇ ਅੰਦਰ ਮਨੁੱਖਤਾ ਖਤਮ ਹੋ ਗਈ ਹੈ।