FacebookTwitterg+Mail

'ਪਦਮਾਵਤੀ' 'ਤੇ ਯੋਗੀ ਦਾ ਬਿਆਨ, ਸਿਰ ਵੱਢਣ ਦੀ ਧਮਕੀ ਦੇਣ ਵਾਲੇ ਦੋਸ਼ੀ ਤਾਂ ਭੰਸਾਲੀ 'ਤੇ ਵੀ ਕਾਰਵਾਈ ਹੋਵੇ

yogi adityanath on sanjay leela bhansali
21 November, 2017 04:19:48 PM

ਚੇਨਈ (ਬਿਊਰੋ)— 'ਪਦਮਾਵਤੀ' 'ਤੇ ਵਿਵਾਦ ਰੁਕਣ ਦਾ ਨਾਂ ਨਹੀਂ ਲੈ ਰਿਹਾ। ਮੰਗਲਵਾਰ ਨੂੰ ਯੋਗੀ ਆਦਿੱਤਿਆਨਾਥ ਨੇ ਕਿਹਾ ਕਿ ਜੇਕਰ ਧਮਕੀ ਦੇਣ ਵਾਲੇ ਦੋਸ਼ੀ ਹਨ ਤਾਂ ਭੰਸਾਲੀ ਵੀ ਦੋਸ਼ੀ ਹਨ। ਦੋਵਾਂ ਪੱਖਾਂ 'ਤੇ ਸਮਾਨ ਰੂਪ ਨਾਲ ਕਾਰਵਾਈ ਹੋਵੇਗੀ। ਹਰਿਆਣਾ ਦੇ ਬੀ. ਜੇ. ਪੀ. ਨੇਤਾ ਸੂਰਜਪਾਲ ਅੰਮੂ ਨੇ ਦੀਪਿਕਾ ਤੇ ਫਿਲਮ ਦੇ ਡਾਇਰੈਕਟਰ ਸੰਜੇ ਲੀਲਾ ਭੰਸਾਲੀ ਦਾ ਸਿਰ ਕੱਟ ਕੇ ਲਿਆਉਣ ਵਾਲੇ ਨੂੰ 10 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਸੀ।
ਦੱਸਣਯੋਗ ਹੈ ਕਿ 'ਪਦਮਾਵਤੀ' ਦੀ ਰਿਲੀਜ਼ ਡੇਟ ਨੂੰ ਇਕ ਦਸੰਬਰ ਤੋਂ ਅੱਗੇ ਵਧਾ ਦਿੱਤਾ ਗਿਆ ਹੈ। ਰਾਜਸਥਾਨ, ਮੱਧ ਪ੍ਰਦੇਸ਼ ਤੇ ਪੰਜਾਬ ਸਰਕਾਰ ਨੇ ਆਪਣੇ-ਆਪਣੇ ਸੂਬੇ 'ਚ ਫਿਲਮ ਰਿਲੀਜ਼ ਕਰਨ ਤੋਂ ਮਨ੍ਹਾ ਕਰ ਦਿੱਤਾ ਹੈ। ਇਕ ਚੈਨਲ ਨੂੰ ਦਿੱਤੇ ਇੰਟਰਵਿਊ 'ਚ ਯੋਗੀ ਨੇ ਕਿਹਾ, 'ਕਾਨੂੰਨ ਨੂੰ ਹੱਥ 'ਚ ਲੈਣ ਦਾ ਅਧਿਕਾਰ ਕਿਸੇ ਨੂੰ ਵੀ ਨਹੀਂ ਹੈ। ਭਾਵੇਂ ਉਹ ਭੰਸਾਲੀ ਹੋਣ ਜਾਂ ਫਿਰ ਕੋਈ ਹੋਰ। ਮੈਨੂੰ ਲੱਗਦਾ ਹੈ ਕਿ ਜੇਕਰ ਧਮਕੀ ਦੇਣ ਵਾਲੇ ਦੋਸ਼ੀ ਹਨ ਤਾਂ ਭੰਸਾਲੀ ਵੀ ਘੱਟ ਦੋਸ਼ੀ ਨਹੀਂ ਹਨ, ਜੋ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਨ ਦੇ ਆਦੀ ਬਣ ਚੁੱਕੇ ਹਨ। ਕਾਰਵਾਈ ਹੋਵੇਗੀ ਤਾਂ ਦੋਵਾਂ ਪੱਖਾਂ 'ਤੇ ਸਮਾਨ ਰੂਪ ਨਾਲ ਹੋਵੇਗੀ।'


Tags: Yogi Adityanath Sanjay Leela Bhansali Padmavati Deepika Padukone Ranveer Singh Shahid Kapoor