FacebookTwitterg+Mail

ਜ਼ਿੰਦਗੀ ਤੋਂ ਨਿਰਾਸ਼ ਹੋ ਚੁੱਕੇ ਵਿਅਕਤੀ ਨੇ ਕੀਤੀ ਆਤਮ-ਹੱਤਿਆ, ਸੁਸਾਇਡ ਨੋਟ 'ਚ ਮਿਲੀ ਲੜਕੀ ਦੀ ਤਸਵੀਰ

zindgi disappointed man
22 September, 2017 03:12:30 PM

ਦਰਭੰਗਾ— ਪਿਆਰ 'ਚ ਅਸਫਲ ਹੋਣ 'ਤੇ ਵੀਰਵਾਰ ਨੂੰ ਇਕ ਵਿਅਕਤੀ ਨੇ ਆਤਮ-ਹੱਤਿਆ ਕਰ ਲਈ। ਇਹ ਮਾਮਲਾ ਬਿਹਾਰ ਦੇ ਦਰਭੰਗਾ ਦਾ ਹੈ। ਮ੍ਰਿਤਕ ਬਲਰਾਮ ਬੀ.ਏ ਸੈਕੰਡ ਈਯਰ ਦਾ ਵਿਦਿਆਰਥੀ ਦੱਸਿਆ ਜਾ ਰਿਹਾ ਹੈ। ਪੁਲਸ ਨੇ ਮ੍ਰਿਤਕ ਵਿਦਿਆਰਥੀ ਦਾ ਮੋਬਾਇਲ ਅਤੇ ਡਾਇਰੀ ਬਰਾਮਦ ਕਰਕੇ ਲਾਸ਼ ਨੂੰ ਪੋਸਟਮਾਰਟਮ ਲਈ ਲਈ ਭੇਜ ਦਿੱਤਾ ਹੈ। 
ਮ੍ਰਿਤਕ ਬਲਰਾਮ ਦੇ ਕੋਲੋਂ ਪੁਲਸ ਨੇ ਇਕ ਲੜਕੀ ਦੀ ਫੋਟੋ ਅਤੇ ਸੁਸਾਇਡ ਨੋਟ ਅਤੇ ਡਾਇਰੀ ਬਰਾਮਦ ਕੀਤੀ ਹੈ। ਬਲਰਾਮ ਨੇ ਆਪਣੇ ਸੁਸਾਇਡ ਨੋਟ 'ਚ ਜ਼ਿੰਦਗੀ ਤੋਂ ਨਿਰਾਸ਼ ਹੋਣ ਦਾ ਕਾਰਨ ਲਿਖਿਆ ਹੈ। ਪੁਲਸ ਇਹ ਮੰਨ ਰਹੀ ਹੈ ਕਿ ਮਾਮਲਾ ਪ੍ਰੇਮ ਪਸੰਗ ਨਾਲ ਜੁੜਿਆ ਹੋਇਆ ਹੈ। ਮ੍ਰਿਤਕ ਬਲਰਾਮ ਦਰਭੰਗਾ ਦੇ ਵਿਰੋਲ ਦਾ ਰਹਿਣ ਵਾਲਾ ਸੀ। ਦਰਭੰਗਾ ਦੇ ਕੋਤਵਾਲੀ ਅੋਪੀ ਥਾਣਾ ਖੇਤਰ ਦੇ ਨਾਗ ਮੰਦਰ ਮੁਹੱਲੇ ਦੇ ਇਕ ਲਾਜ 'ਚ ਰਹਿ ਕੇ ਬਲਾਰਾਮ ਆਪਣੀ ਪੜ੍ਹਾਈ ਕਰ ਰਿਹਾ ਸੀ। 
ਉਹ ਆਪਣੀ ਪ੍ਰੇਮਿਕਾ ਨੂੰ ਖੁਸ਼ ਕਰਨ ਲਈ ਫਿਲਮਾਂ 'ਚ ਹੀਰੋ ਵੀ ਬਣਨਾ ਚਾਹੁੰਦਾ ਸੀ। ਉਹ ਇਕ ਵਾਰ ਭੱਜ ਕੇ ਆਪਣੀ ਕਿਸਮਤ ਅਜਮਾਉਣ ਮੁੰਬਈ ਵੀ ਗਿਆ ਸੀ ਪਰ ਕਾਮਯਾਬੀ ਨਾ ਮਿਲਣ ਕਾਰਨ ਉਹ ਨਿਰਾਸ਼ ਹੋ ਕੇ ਦਰਭੰਗਾ ਆ ਗਿਆ। ਬਲਰਾਮ ਦੀ ਡਾਇਰੀ 'ਚ ਲਿਖੇ ਉਸ ਦੇ ਸ਼ਬਦਾਂ ਨਾਲ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਸ ਇਸ ਘਟਨਾ ਨੂੰ ਪ੍ਰੇਮ ਪਸੰਗ ਅਤੇ ਫਿਲਮ ਦੇ ਹੀਰੋ ਬਣਨ 'ਚ ਕਾਮਯਾਬੀ ਨਾ ਮਿਲਣ ਦਾ ਕਾਰਨ ਵੀ ਮੰਨ ਕੇ ਚੱਲ ਰਹੀ ਹੈ।


Tags: zindgidisappointedmanਵਿਅਕਤੀਆਤਮ-ਹੱਤਿਆ