FacebookTwitterg+Mail

ਭਾਜਪਾ ਵਿਧਾਇਕ ਰਾਮ ਕਦਮ ਨੇ ਉਡਾਈ ਸੋਨਾਲੀ ਬੇਂਦਰੇ ਦੀ ਮੌਤ ਦੀ ਅਫਵਾਹ, ਮਚਿਆ ਬਵਾਲ

sonali bendre and ram kadam
08 September, 2018 11:27:46 AM

ਮੁੰਬਈ(ਬਿਊਰੋ)— ਮਹਾਰਾਸ਼ਟਰ ਦੇ ਭਾਜਪਾ ਵਿਧਾਇਕ ਰਾਮ ਕਦਮ ਇਕ ਵਾਰ ਫਿਰ ਤੋਂ ਗਲਤ ਕਾਰਨਾਂ ਕਰਕੇ ਚਰਚਾ 'ਚ ਆ ਗਏ ਹਨ। ਇਸ ਵਾਰ ਤਾਂ ਉਨ੍ਹਾਂ ਨੇ ਜਿਊਂਦੀ ਜਾਗਦੀ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸੋਨਾਲੀ ਬੇਂਦਰੇ ਨੂੰ ਟਵਿਟਰ 'ਤੇ ਸ਼ਰਧਾਂਜਲੀ ਦੇ ਦਿੱਤੀ, ਜਿਸ ਤੋਂ ਬਾਅਦ ਲੋਕਾਂ ਨੇ ਰਾਮ ਕਦਮ ਨੂੰ ਕਾਫੀ ਕੁਝ ਸੁਣਾਇਆ।

सोनाली को BJP विधायक ने दे दी 'श्रद्धांजलि'

ਦੱਸ ਦੇਈਏ ਕਿ ਭਾਜਪਾ ਨੇਤਾ ਨੂੰ ਵਟਸਐਪ 'ਤੇ ਇਕ ਮੈਸੇਜ ਮਿਲਿਆ ਸੀ, ਜਿਸ 'ਚ ਲਿਖਿਆ ਸੀ ਕਿ ਹਿੰਦੀ ਤੇ ਮਰਾਠੀ ਸਿਨੇਮਾ 'ਤੇ ਰਾਜ ਕਰਨ ਵਾਲੀ ਅਤੇ ਸਾਰਿਆਂ ਦੀ ਚਾਹੇਤੀ ਸੋਨਾਲੀ ਬੇਂਦਰੇ ਹੁਣ ਇਸ ਦੁਨੀਆ 'ਤੇ ਨਹੀਂ ਰਹੀ। ਇਸੇ ਮੈਸੇਜ ਨੂੰ ਭਾਜਪਾ ਵਿਧਾਇਦ ਨੇ ਟਵਿਟਰ 'ਤੇ ਸ਼ੇਅਰ ਕਰ ਦਿੱਤਾ ਅਤੇ ਨਾਲ ਹੀ ਸ਼ਰਧਾਂਜਲੀ ਵੀ ਦੇ ਦਿੱਤੀ, ਜਿਸ ਤੋਂ ਬਾਅਦ ਯੂਜਰਸ ਦੇ ਨਿਸ਼ਾਨੇ 'ਤੇ ਆ ਗਏ। ਹਾਲਾਂਕਿ ਥੋੜ੍ਹੀ ਦੇਰ ਬਾਅਦ ਹੀ ਉਨ੍ਹਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਸੀ। 

Punjabi Bollywood Tadka
ਦੇਰ ਨਾਲ ਹੋਇਆ ਗਲਤੀ ਦਾ ਅਹਿਸਾਸ
ਉਨ੍ਹਾਂ ਨੇ ਆਪਣਾ ਟਵੀਟ ਡਿਲੀਟ ਕਰਦੇ ਹੋਏ ਵਾਪਸ ਇਕ ਨਵਾਂ ਟਵੀਟ ਕੀਤਾ, ਜਿਸ 'ਚ ਉਨ੍ਹਾਂ ਨੇ ਲਿਖਿਆ ਕਿ ਸੋਨਾਲੀ ਬੇਂਦਰੇ ਬਾਰੇ ਇਹ ਝੂਠੀ ਅਫਵਾਹ ਸੀ, ਮੈਂ ਉਨ੍ਹਾਂ ਦੀ ਤੰਦਰੁਸਤੀ ਲਈ ਪ੍ਰਾਥਨਾ ਕਰਦਾ ਹਾਂ। 
ਦੱਸਣਯੋਗ ਹੈ ਕਿ ਸੋਨਾਲੀ ਬੇਂਦਰੇ ਇਨ੍ਹੀਂ ਦਿਨੀਂ ਕੈਂਸਰ ਦਾ ਇਲਾਜ ਨਿਊਯਾਰਕ 'ਚ ਕਰਵਾ ਰਹੀ ਹੈ।

Punjabi Bollywood Tadka

ਇਸ ਦੇ ਨਾਲ ਹੀ ਉਹ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਨਜ਼ਰ ਆਉਂਦੀ ਹੈ। ਆਏ ਦਿਨ ਸੋਨਾਲੀ ਆਪਣੀ ਕੋਈ ਨਾ ਕੋਈ ਤਸਵੀਰ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੀ ਰਹਿੰਦੀ ਹੈ। ਸੋਨਾਲੀ ਆਪਣੇ ਇਸ ਸਮੇਂ 'ਚ ਕਾਫੀ ਹਿੰਮਤ ਨਾਲ ਲੜਦੀ ਨਜ਼ਰ ਆਈ ਹੈ। ਸੋਨਾਲੀ ਨੇ ਹਾਲ ਹੀ 'ਚ ਇਕ ਹੋਰ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਉਸ ਦੇ ਚਿਹਰੇ 'ਤੇ ਇਕ ਪਿਆਰੀ ਜਿਹੀ ਸਮਾਈਲ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਉਹ ਇਸ ਦੌਰ 'ਚ ਸਭ ਤੋਂ ਵੱਧ ਕਿਤਾਬਾਂ ਨਾਲ ਨਜ਼ਰ ਆ ਰਹੀ ਹੈ।

Punjabi Bollywood Tadka


Tags: CancerSonali BendreBJP LeaderRam KadamDeathTweetBollywood Celebrity

Edited By

Sunita

Sunita is News Editor at Jagbani.