FacebookTwitterg+Mail

ਪਾਕਿ 'ਚ ਵੀ ਪੰਜਾਬੀ ਕਲਾਕਾਰਾਂ ਦੀ ਚੜ੍ਹਤ, ਨਨਕਾਣਾ ਸਾਹਿਬ ਦੁਕਾਨਾਂ ਅੱਗੇ ਲੱਗੀ ਐਮੀ ਦੀ ਤਸਵੀਰ

ammy virk pictures ahead of nankana sahib shops pakistan
05 November, 2019 11:00:01 AM

ਜਲੰਧਰ (ਬਿਊਰੋ) : ਪੰਜਾਬੀ ਸਿਤਾਰੇ ਭਾਰਤ ਦੇ ਨਾਲ-ਨਾਲ ਦੁਨੀਆ ਭਰ 'ਚ ਲੋਕਾਂ ਦੇ ਹਰਮਨ ਪਿਆਰੇ ਬਣ ਚੁੱਕੇ ਹਨ। ਲਹਿੰਦੇ ਪੰਜਾਬ 'ਚ ਵੀ ਚੜ੍ਹਦੇ ਪੰਜਾਬ ਦੇ ਕਲਾਕਾਰ ਲੋਕਾਂ ਦੇ ਦਿਲਾਂ 'ਚ ਉਹਨੇ ਹੀ ਰਹਿੰਦੇ ਹਨ ਜਿੰਨ੍ਹੇ ਕਿ ਭਾਰਤ ਦੇ ਲੋਕਾਂ 'ਚ। ਇਸ ਦਾ ਸਬੂਤ ਦਿੰਦੀ ਹੈ ਲੇਖਕ ਅਤੇ ਨਾਮੀ ਨਿਰਦੇਸ਼ਕ ਜਗਦੀਪ ਸਿੱਧੂ ਵੱਲੋਂ ਸਾਂਝੀ ਕੀਤੀ ਗਈ ਐਮੀ ਵਿਰਕ ਦੀ ਇਕ ਤਸਵੀਰ, ਜਿਸ ਨੂੰ ਦੇਖ ਭੁਲੇਖਾ ਪੈਂਦਾ ਹੋਵੇਗਾ ਕਿ ਭਾਰਤ ਦੀ ਹੈ ਪਰ ਧਿਆਨ ਨਾਲ ਦੇਖਣ 'ਚ ਪਤਾ ਚੱਲਦਾ ਹੈ ਕਿ ਇਹ ਤਸਵੀਰ ਭਾਰਤ ਦੀ ਨਹੀਂ ਸਗੋਂ ਪਾਕਿਸਤਾਨ ਦੀ ਹੈ। ਪੰਜਾਬ 'ਚ ਅਕਸਰ ਦੇਖਿਆ ਹੋਵੇਗਾ ਦੁਕਾਨਾਂ ਅੱਗੇ ਕਲਾਕਾਰਾਂ ਦੀਆਂ ਤਸਵੀਰਾਂ ਲਗਾਈਆਂ ਜਾਂਦੀਆਂ ਹਨ ਪਰ ਹੁਣ ਪਾਕਿਸਤਾਨ ਦੇ ਪੰਜਾਬ 'ਚ ਵੀ ਇਸੇ ਤਰ੍ਹਾਂ ਦਾ ਕੁਝ ਦੇਖਣ ਨੂੰ ਮਿਲ ਰਿਹਾ ਹੈ।


ਦੱਸ ਦਈਏ ਕਿ ਜਗਦੀਪ ਸਿੱਧੂ ਨੇ ਤਸਵੀਰ ਸਾਂਝੀ ਕਰਦੇ ਹੋਏ ਕੈਪਸ਼ਨ 'ਚ ਲਿਖਿਆ,”''ਧੰਨਵਾਦ ਜੱਸੀ ਸੰਘਾ ਇਸ ਕਲਿੱਕ ਲਈ, ਨਨਕਾਣਾ ਸਾਹਿਬ ਗੁਰਦੁਆਰਾ ਪਾਕਿਸਤਾਨ ਦੇ ਸਾਹਮਣੇ ਇਕ ਦੁਕਾਨ 'ਚ ਲੱਗੀ ਸਾਡੇ ਆਲੇ ਐਮੀ ਵਿਰਕ ਦੀ ਤਸਵੀਰ ਬਹੁਤ ਕੁਝ ਕਹਿ ਜਾਂਦੀ ਹੈ, ਬਟਵਾਰਾ ਹਿੰਦੁਸਤਾਨ ਪਾਕਿਸਤਾਨ ਦਾ ਹੋਇਆ ਪੰਜਾਬ ਦਾ ਨਹੀਂ।

 

 
 
 
 
 
 
 
 
 
 
 
 
 
 

@jagdeepsidhu3 🤗🙏🏻

A post shared by Ammy Virk ( ਐਮੀ ਵਿਰਕ ) (@ammyvirk) on Nov 4, 2019 at 5:16am PST

ਦੋਵੇਂ ਮੁਲਕਾਂ ਦਾ ਭਾਵੇਂ ਬਟਵਾਰਾ ਹੋ ਗਿਆ ਸੀ ਪਰ ਲਹਿੰਦੇ ਅਤੇ ਚੜ੍ਹਦੇ ਪੰਜਾਬ ਦੇ ਲੋਕ ਹਮੇਸ਼ਾ ਹੀ ਇਕ ਦੂਜੇ ਨੂੰ ਇੱਜਤ ਮਾਣ ਦਿੰਦੇ ਰਹੇ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ 'ਤੇ ਖੁੱਲ੍ਹ ਰਹੇ ਕਰਤਾਰਪੁਰ ਲਾਂਘੇ ਦੇ ਚਲਦਿਆਂ ਦੋਵਾਂ ਪੰਜਾਬ ਦੇ ਲੋਕਾਂ 'ਚ ਹੋਰ ਵੀ ਪਿਆਰ ਵਧਣ ਦੀ ਉਮੀਦ ਹੈ। ਫਿਲਹਾਲ ਐਮੀ ਵਿਰਕ ਦੀ ਪਾਕਿਸਤਾਨ 'ਚ ਲੱਗੀ ਇਹ ਤਸਵੀਰ ਹਰ ਕਿਸੇ ਵੱਲੋਂ ਪਸੰਦ ਕੀਤੀ ਜਾ ਰਹੀ ਹੈ।

Punjabi Bollywood Tadka


Tags: Ammy VirkJagdeep SidhuPictures InstagramNankana SahibShopsPakistan

Edited By

Sunita

Sunita is News Editor at Jagbani.