FacebookTwitterg+Mail

ਪਾਕਿਸਤਾਨੀ ਆਜ਼ਾਦੀ ਦਿਵਸ ਪਰੇਡ 'ਚ ਹਿੰਦੁਸਤਾਨੀ ਗੀਤ ਗਾਉਣ 'ਤੇ ਟਕੋਲ ਹੋਏ ਆਤਿਫ ਅਸਲਮ

atif aslam trolled pakistan independence day event
11 August, 2018 09:11:52 AM

ਕਰਾਚੀ(ਬਿਊਰੋ)— ਪਾਕਿਸਤਾਨੀ ਗਾਇਕ ਆਤਿਫ ਅਸਲਮ ਨੂੰ ਨਿਊਯਾਰਕ ਵਿਚ ਇਸ ਮਹੀਨੇ ਦੇ ਸ਼ੁਰੂ ਵਿਚ ਆਯੋਜਿਤ ਪਾਕਿਸਤਾਨੀ ਆਜ਼ਾਦੀ ਦਿਵਸ ਪਰੇਡ 'ਚ ਇਕ ਹਿੰਦੁਸਤਾਨੀ ਗੀਤ ਗਾਉਣ ਲਈ ਨਾ ਸਿਰਫ ਸੋਸ਼ਲ ਮੀਡੀਆ 'ਤੇ ਟ੍ਰੋਲ ਕੀਤਾ ਜਾ ਰਿਹਾ ਹੈ ਸਗੋਂ ਦੇਸ਼ ਦੀ ਮੁੱਖ ਧਾਰਾ ਦੀ ਮੀਡੀਆ ਵੀ ਉਸ ਦੀ ਆਲੋਚਨਾ ਕਰ ਰਹੀ ਹੈ।

 

ਆਤਿਫ ਨੇ ਬਾਲੀਵੁੱਡ ਦੀਆਂ ਕਈ ਫਿਲਮਾਂ ਵਿਚ ਆਪਣੀ ਆਵਾਜ਼ ਦਿੱਤੀ ਹੈ। 2009 ਵਿਚ ਆਈ ਰਣਬੀਰ ਕਪੂਰ ਤੇ ਕੈਟਰੀਨਾ ਕੈਫ ਦੀ ਫਿਲਮ 'ਅਜਬ ਪ੍ਰੇਮ ਕੀ ਗਜ਼ਬ ਕਹਾਨੀ' 'ਚ ਉਸ ਦਾ ਗਾਇਆ ਗੀਤ 'ਤੇਰਾ ਹੋਨੇ ਲਗਾ ਹੂੰ' ਬਹੁਤ ਮਸ਼ਹੂਰ ਰਿਹਾ। ਆਜ਼ਾਦੀ ਦਿਵਸ ਪਰੇਡ ਵਿਚ ਹਿੰਦੁਸਤਾਨੀ ਗੀਤ ਗਾਉਣ ਮਗਰੋਂ ਦੇਸ਼ ਦੇ ਕਈ ਲੋਕ ਆਤਿਫ ਦੀ ਦੇਸ਼ ਭਗਤੀ 'ਤੇ ਸਵਾਲ ਖੜ੍ਹੇ ਕਰਨ ਲੱਗੇ ਹਨ।

 

ਇਕ ਟਵਿਟਰ ਯੂਜ਼ਰ ਨੇ ਲਿਖਿਆ ਹੈ, ''ਆਤਿਫ ਅਸਲਮ ਲਈ ਕੋਈ ਸਨਮਾਨ ਨਹੀਂ।'' ਦੂਸਰੇ ਯੂਜ਼ਰ ਨੇ ਆਤਿਫ ਅਸਲਮ ਦੇ ਬਾਈਕਾਟ ਦੀ ਗੱਲ ਕਹੀ ਹੈ। ਹਾਲਾਂਕਿ ਗਾਇਕ ਸ਼ਫਕਤ ਅਮਾਨਤ ਅਲੀ ਸਮੇਤ ਕਈ ਵਿਅਕਤੀਆਂ ਨੇ ਇਸ ਸਬੰਧ ਵਿਚ ਆਤਿਫ ਦਾ ਬਚਾਅ ਵੀ ਕੀਤਾ ਹੈ।


Tags: Atif AslamTrolledIndian SongPakistanIndependence Day Event Responds

Edited By

Sunita

Sunita is News Editor at Jagbani.