FacebookTwitterg+Mail

ਜਾਵੇਦ ਅਖਤਰ ਨੇ ਪਾਕਿ ਪੀ. ਐੱਮ. ਨੂੰ ਦਿੱਤਾ ਕਰਾਰਾ ਜਵਾਬ

javed akhtar and pakistan pm imran khan
20 February, 2019 12:44:25 PM

ਮੁੰਬਈ (ਬਿਊਰੋ) — ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਹੋਏ ਅੱਤਵਾਦੀ ਹਮਲੇ 'ਚ ਸੀ. ਆਰ. ਪੀ. ਐੱਫ. ਦੇ 40 ਜਵਾਨ ਸ਼ਹੀਦ ਹੋ ਗਏ। ਇਸ ਹਮਲੇ ਨਾਲ ਪੂਰਾ ਦੇਸ਼ ਪਾਕਿਸਤਾਨ ਦਾ ਵਿਰੋਧ ਕਰ ਰਿਹਾ ਹੈ। ਉਥੇ ਹੀ ਹਰ ਵਾਰ ਤਰ੍ਹਾਂ ਪਾਕਿਸਤਾਨ ਦੀ ਸਰਕਾਰ ਨੇ ਇਹ ਦਾਅਵਾ ਕੀਤਾ ਹੈ ਕਿ ਇਸ ਹਮਲੇ 'ਚ ਉਸ ਦਾ ਹੱਥ ਨਹੀਂ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਕਿ ਜੇਕਰ ਭਾਰਤ ਨੂੰ ਲੱਗਦਾ ਹੈ ਕਿ ਇਸ 'ਚ ਪਾਕਿਸਤਾਨ ਦਾ ਹੱਥ ਹੈ ਤਾਂ ਉਹ ਇਸ ਦਾ ਸਬੂਤ ਦਿਖਾਉਣ। ਇਮਰਾਨ ਦੇ ਇਸ ਬਿਆਨ ਤੋਂ ਬਾਅਦ ਬਾਲੀਵੁੱਡ ਐਕਟਰ ਜਾਵੇਦ ਅਖਤਰ ਨੇ ਟਵੀਟ ਕਰਕੇ ਪ੍ਰਧਾਨ ਮੰਤਰੀ ਨੂੰ ਕਰਾਰਾ ਜਵਾਬ ਦਿੱਤਾ। 
Punjabi Bollywood Tadka
ਜਾਵੇਦ ਅਖਤਰ ਨੇ ਟਵੀਟ ਕਰਦੇ ਹੋਏ ਲਿਖਿਆ, ''ਇਮਰਾਨ ਖਾਨ ਨੇ ਇਸ ਬਾਰੇ ਫਿਲਮ 'ਨੌ ਬੋਲ' ਸੁੱਟੀ ਹੈ। ਉਹ ਹਰ ਵਾਰ ਇਹੀ ਪੁੱਛਦੇ ਹਨ ਕਿ ਤੁਹਾਨੂੰ ਕਿਵੇਂ ਪਤਾ ਕਿ ਇਹ ਅਸੀਂ ਕੀਤਾ ਹੈ। ਜਦੋਂ ਮੁੰਬਈ 'ਚ ਹਮਲਾ ਹੋਇਆ ਸੀ ਤਾਂ ਤੂੰ ਇਕ ਪਾਕਿਸਤਾਨੀ ਟੀ. ਵੀ. ਐਂਕਰ ਨੇ ਮੈਨੂੰ ਪੁੱਛਿਆ ਸੀ ਕਿ 'ਤੁਸੀਂ ਕਿਵੇਂ ਆਖ ਸਕਦੇ ਹੋ ਕਿ ਇਹ ਹਮਲਾ ਪਾਕਿਸਤਾਨ ਨੇ ਕਰਵਾਇਆ ਹੈ, ਜਦੋਂਕਿ ਅਜਿਹਾ ਹਮਲਾ ਤਾਂ ਕੋਈ ਵੀ ਦੇਸ਼ ਕਰਵਾ ਸਕਦਾ ਹੈ। ਇਸ 'ਤੇ ਮੈਂ ਕਿਹਾ ਸੀ ਕਿ ਠੀਕ ਹੈ ਤੁਹਾਨੂੰ 3 ਚੁਆਈਸ ਦਿੰਦਾ ਹਾਂ ਇਨ੍ਹਾਂ 'ਚੋਂ ਤੁਸੀਂ ਵੀ ਕੋਈ ਚੁਣ ਲੋ। ਪਹਿਲਾ-ਬ੍ਰਾਜੀਲ, ਦੂਜਾ ਸਵੀਡਨ ਤੇ ਤੀਜਾ ਪਾਕਿਸਤਾਨ।''

ਜਾਵੇਦ ਅਖਤਰ-ਸ਼ਬਾਨਾ ਆਜ਼ਮੀ ਨੇ ਰੱਦ ਕੀਤਾ ਸੀ ਕਰਾਚੀ ਪ੍ਰੋਗਰਾਮ
ਦੱਸ ਦੇਈਏ ਕਿ ਇਸ ਹਮਲੇ ਤੋਂ ਬਾਅਦ ਜਾਵੇਦ ਅਖਤਰ ਤੇ ਸ਼ਬਾਨਾ ਆਜ਼ਮੀ ਨੇ ਪਾਕਿਸਤਾਨ ਦੇ ਕਰਾਚੀ 'ਚ ਹੋਣ ਵਾਲੇ ਸੱਭਿਆਚਾਰਕ ਪ੍ਰੋਗਰਾਮ 'ਚ ਹਿੱਸਾ ਨਹੀਂ ਲਿਆ ਸੀ।


Tags: Javed Akhtar Pakistan PM Imran Khan Pulwama Terror Attack Jammu and Kashmir Bollywood Celebrity News in Punjabi ਬਾਲੀਵੁੱਡ ਸਮਾਚਾਰ

Edited By

Sunita

Sunita is News Editor at Jagbani.