FacebookTwitterg+Mail

ਦੇਸ਼ ਤੋਂ ਮੁਆਫੀ ਮੰਗਣ ਨੂੰ ਤਿਆਰ ਮੀਕਾ ਸਿੰਘ, ਐਸੋਸੀਏਸ਼ਨ ਨੂੰ ਲਿਖੀ ਚਿੱਠੀ

mika singh gets time from film body to justify karachi performance
20 August, 2019 09:54:51 AM

ਮੁੰਬਈ (ਬਿਊਰੋ) : ਕਰਾਚੀ 'ਚ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ਰਫ ਦੇ ਕਰੀਬੀ ਦੇ ਘਰ ਪਰਫਾਰਮ ਕਰਕੇ ਬਾਲੀਵੁੱਡ ਦਾ ਮਸ਼ਹੂਰ ਗਾਇਕ ਮੀਕਾ ਸਿੰਘ ਨੂੰ ਭਾਰਤ 'ਚ ਤਿੱਖੀ ਆਲੋਚਨਾ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਇਸ ਮਾਮਾਲੇ ਨੂੰ ਲੈ ਕੇ ਲੋਕਾਂ ਵਲੋਂ ਤੇ ਵੱਖ-ਵੱਖ ਸੰਸਥਾਵਾਂ ਵਲੋਂ ਕਾਫੀ ਹੰਗਾਮਾ ਕੀਤਾ ਜਾ ਰਿਹਾ ਹੈ। ਨਾਲ ਹੀ ਉਨ੍ਹਾਂ ਨੇ ਬੈਨ ਲਾਉਣ ਵਾਲੀ ਸੰਸਥਾ 'ਸਿਨੇ ਵਰਕਸ ਐਸੋਸੀਏਸ਼ਨ' ਨਾਲ ਗੱਲਬਾਤ ਦੀ ਪਹਿਲ ਕੀਤੀ ਅਤੇ ਆਪਣੇ ਪੱਖ ਰੱਖਣ ਲਈ ਸਮੇਂ ਦੀ ਮੰਗ ਕੀਤੀ। ਇਸ ਤੋਂ ਪਹਿਲਾਂ ਮੀਕਾ ਸਿੰਘ ਦਾ ਇਕ ਵੀਡੀਓ ਸਾਹਮਣੇ ਆਇਆ ਸੀ, ਜਿਸ ਲਈ ਕਿਹਾ ਜਾ ਰਿਹਾ ਸੀ ਕਿ ਇਹ ਪਾਕਿਸਤਾਨ ਦਾ ਹੈ ਅਤੇ ਉਸ ਤੋਂ ਬਾਅਦ ਉਸ 'ਤੇ ਬੈਨ ਲਾ ਦਿੱਤਾ ਗਿਆ ਸੀ ਅਤੇ ਨਾਲ ਹੀ ਦੇਸ਼ 'ਚ ਮੀਕਾ ਸਿੰਘ ਦੇ ਇਸ ਵੀਡੀਓ ਦੀ ਕਾਫੀ ਆਲੋਚਨਾ ਵੀ ਹੋਈ ਸੀ।

ਦੱਸ ਦਈਏ ਕਿ ਹੁਣ ਮੀਕਾ ਸਿੰਘ ਨੇ ਇਕ ਵੀਡੀਓ ਸ਼ੇਅਰ ਕੀਤਾ ਹੈ ਅਤੇ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ BanPakistaniSingers ਦੇ ਹੈਸ਼ਟੈਗ ਦਾ ਇਸਤੇਮਾਲ ਕੀਤਾ ਹੈ। ਮੀਕਾ ਸਿੰਘ ਦੇ ਟਵੀਟ ਮੁਤਾਬਕ ਇਹ ਵੀਡੀਓ ਐਸੋਸੀਏਸ਼ਨ ਦੇ ਪ੍ਰਧਾਨ ਬੀ. ਐੱਨ. ਤਿਵਾਰੀ  ਦਾ ਹੈ, ਜੋ ਮੀਕਾ ਸਿੰਘ ਵਲੋਂ ਕੀਤੀ ਗਈ ਅਪੀਲ ਬਾਰੇ ਦੱਸ ਰਹੇ ਹਨ। ਤਿਵਾਰੀ ਨੇ ਦੱਸਿਆ, 'ਮੀਕਾ ਸਿੰਘ ਦੀ ਇਕ ਚਿੱਠੀ ਮਿਲੀ ਹੈ ਅਤੇ ਉਹ ਫੈਡਰੇਸ਼ਨ ਦੀ ਹਰ ਗੱਲ ਮੰਨਣ ਨੂੰ ਤਿਆਰ ਹਨ ਅਤੇ ਜੇਕਰ ਗਲਤੀ ਹੋਈ ਹੈ ਤਾਂ ਉਹ ਦੇਸ਼ ਤੋਂ ਮੁਆਫੀ ਮੰਗਣ ਨੂੰ ਵੀ ਤਿਆਰ ਹੈ। ਉਮੀਦ ਹੈ ਕਿ ਅੱਜ (ਮੰਗਲਵਾਰ ਨੂੰ) ਮੀਕਾ ਸਿੰਘ ਨਾਲ ਮੀਟਿੰਗ ਕੀਤੀ ਜਾਵੇਗੀ ਅਤੇ ਉਦੋ ਤੱਕ ਉਸ 'ਤੇ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ।''

 

ਦੱਸਣਯੋਗ ਹੈ ਕਿ ਪਹਿਲਾਂ ਐਸੋਸੀਏਸ਼ਨ ਨੇ ਸਟੇਟਮੈਂਟ ਜਾਰੀ ਕਰਕੇ ਕਿਹਾ ਸੀ ਕਿ ਉਹ ਕਿਸੇ ਨੂੰ ਵੀ ਮੀਕਾ ਸਿੰਘ ਨਾਲ ਕੰਮ ਕਰਨ ਦੀ ਆਗਿਆ ਨਹੀਂ ਦੇਣਗੇ ਅਤੇ ਨਾਲ ਹੀ ਐਸੋਸੀਏਸ਼ਨ ਨੇ ਇਸ ਮਾਮਲੇ 'ਚ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਨੂੰ ਵੀ ਧਿਆਨ ਦੇਣ ਲਈ ਕਿਹਾ ਸੀ। ਹਾਲਾਂਕਿ, ਹੁਣ ਮੀਕਾ ਸਿੰਘ ਨੇ ਗੱਲਬਾਤ ਕਰਨ ਦੀ ਪਹਿਲ ਕੀਤੀ ਹੈ। ਜ਼ਿਕਰਯੋਗ ਹੈ ਕਿ ਮੀਕਾ ਸਿੰਘ 'ਤੇ ਦੋਸ਼ ਹੈ ਕਿ ਉਨ੍ਹਾਂ ਨੇ ਉਸ ਸਮੇਂ ਪਾਕਿਸਤਾਨ 'ਚ ਪਰਫਾਰਮ ਕੀਤਾ, ਜਦੋਂ ਜੰਮੂ-ਕਸ਼ਮੀਰ 'ਚ ਧਾਰਾ 370 ਹਟਾਉਣ ਤੋਂ ਬਾਅਦ ਭਾਰਤ-ਪਾਕਿਸਤਾਨ 'ਚ ਤਨਾਅ ਬਣਿਆ ਹੋਇਆ ਸੀ। 

Image result for BN Tiwari,Mika Singh


Tags: BN TiwariMika SinghBan Pakistani SingersFilm BodyJustify Karachi PerformanceFederation of Western India Cine EmployeesTwitter

Edited By

Sunita

Sunita is News Editor at Jagbani.